Monday, February 6, 2012

ਗ਼ਜ਼ਲ


ਗ਼ਜ਼ਲ

ਅੱਖਾਂ ਵਿੱਚ ਸਮੁੰਦਰ ਦੇਖਣ ਆਇਆ।
ਤੇਰੇ ਮਨ ਦਾ ਅੰਦਰ ਦੇਖਣ ਆਇਆ ਹਾਂ।

ਡੁੱਬਦੇ ਨੇ ਡੁੱਬ ਜਾਣ ਦਿਓ ਸਾਰੇ ਲੋਕੀ
ਮੈਂ ਵੀ ਇਹੋ ਮੰਜ਼ਰ ਦੇਖਣ ਆਇਆ।

ਸੇਕਣਗੇ ਕਦ ਤੀਕਰ ਆਪਣਾ ਬਾਲ ਸਿਵਾ
ਮੈਂ ਵੀ ਇਹੋ ਅਡੰਬਰ ਦੇਖਣ ਆਇਆ ਹਾਂ।

ਮਨ ਦਾ ਝੱਖੜ ਅੱਖਾਂ ਤੀਕਰ ਪਹੁੰਚ ਗਿਆ
ਕਿਥੇ ਪਾਇਆ ਲੰਗਰ ਦੇਖਣ ਆਇਆ।

ਸੂਰਜ ਦਾ ਇਕ ਕਿਣਕਾ ਲੈ ਕੇ ਹਨੇਰੇ ਵਿੱਚ
ਮੈਂ ਰਾਤਾਂ ਦਾ ਅੰਬਰ ਦੇਖਣ ਆਇਆ ਹਾਂ।

No comments:

Post a Comment