Sunday, February 5, 2012

ਯਾਦਾਂ ਦੀ ਖੁਸ਼ਬੋ


ਯਾਦਾਂ ਦੀ ਖੁਸ਼ਬੋ


ਯਾਦਾਂ ਦੀ ਖੁਸ਼ਬੋ
ਫੁਲਾਂ ਨੇ ਸਾਂਭ ਲਈ ਹੈ
ਪੌਣਾਂ ਲੈਣੀਂ ਖੋਹ
ਤੇ ਲੈ ਜਾਣੀ ਇਹ ਦੂਰ ਦੁਰਾਡੇ
ਸਮਿਆਂ ਲਈ ਸਮੋ
ਕਦੇ ਨਾ ਜਾਣੀ ਉਹ
ਯਾਦਾਂ ਦੀ ਖੁਸ਼ਬੋ
ਜੋ ਮੇਰੇ ਤੀਕਰ ਆਵੇ
ਆਵੇ ਤੈਨੂੰ ਛੋਹ
ਯਾਦਾਂ ਦੀ ਖੁਸ਼ਬੋ
ਕੁਝ ਰੰਗਾਂ ਨੇ ਰੱਖ ਲੈਣੀ ਹੈ
ਆਪਣੇ ਵਿੱਚ ਲੁਕੋ
ਕੁਝ ਸਾਜ਼ਾਂ ਨੇ ਬਣ ਦੇਣੀ ਹੈ
ਸੁਰ ਸੁਰ ਕਰਦੇ ਸੋ
ਗੀਤਾਂ ਅੰਦਰ ਰੱਖ ਦੇਣੀ ਹੈ
ਦੀਵੇ ਵਰਗੀ ਲੋਅ
ਯਾਦਾਂ ਦੀ ਖੁਸ਼ਬੋ।



No comments:

Post a Comment