Saturday, February 4, 2012

ਕੀ ਚਾਹੀਦਾ ਹੈ?
















ਕੀ ਚਾਹੀਦਾ ਹੈ?

ਕੀ ਚਾਹੀਦਾ ਹੈ?
ਹਵਾ?
ਪਾਣੀ?
ਧੁੱਪ?
ਜਾਂ
ਛਾਂ?
ਮੈਨੂੰ ਸੂਰਜ ਪੁੱਛਦਾ ਹੈ
ਮੈਨੂੰ ਰੁਖ ਪੁਛਦਾ ਹਾਂ।
ਮੈਂ ਸੋਚਦਾ ਹਾਂ
ਮੈਂ ਤਾਂ ਕੁਝ ਹੋਰ ਹੀ ਲੈਣ ਆਇਆ ਸੀ।
ਕਿੱਲ,
ਕੁੰਡੇ,
ਕਬਜ਼ੇ
ਸੱਭ ਕੁਝ ਮਿਲ ਜਾਵੇਗਾ
ਪਰ ਦਰਵਾਜ਼ਾ
ਕਿਥੋਂ ਲੱਭੇਗਾ।
ਰੁਖ ਆਖਦਾ ਹੈ
ਦਰਵਾਜ਼ਾ ਤਾਂ ਮੇਰੇ ਅੰਦਰ ਹੈ
ਤੈਨੂੰ ਖੋਹਲਣਾ ਪਵੇਗਾ
ਕੀ ਤੇਰੇ ਕੋਲ ਉਸ ਦੀ ਕੁੰਜੀ ਹੈ?
ਮੈਂ ਜੇਬ ਟਟੋਲਦਾ ਹਾਂ
ਮੇਰੀ ਜੇਬ ਵਿੱਚ ਕੁਝ ਵੀ ਨਹੀਂ
ਨਾ ਮੇਰੇ ਅੰਦਰ।
ਰੁਖ ਪੁਛਦਾ ਹੈ
ਤੂੰ ਦਰਵਾਜ਼ਾ ਕੀ ਕਰਨਾ ਹੈ?
ਬੱਸ ਛਾਂਵੇ ਬਹਿ ਲੈ
ਤੇ ਸੁਸਤਾ ਲੈ।
ਧੁੱਪੇ ਦੌੜਨ ਲਈ ਤਾਂ ਸਾਰੀ ਉਮਰ ਪਈ ਹੈ।

No comments:

Post a Comment