ਸੋਹਣੀ ਕੁੜੀ
ਗੁਰਦੀਪ ਸਿੰਘ
ਭਮਰਾ
ਉਹ ਬਹੁਤ ਸੋਹਣੀ
ਕੁੜੀ ਸੀ। ਪਰ ਉਹ ਉਦਾਸ ਬੈਠੀ ਸੀ। ਆਪਣੀ ਠੋਡੀ ਉਪਰ ਹੱਥ ਧਰ ਕੇ, ਖਾਲੀ ਖਾਲੀ ਅੱਖਾਂ ਨਾਲ ਪਤਾ
ਨਹੀਂ ਕੀ ਸੋਚ ਰਹੀ ਸੀ। ਸ਼ਕਲੋਂ ਉਹ ਵਿਆਹੀ ਨਹੀਂ ਸੀ ਜਾਪਦੀ ਤੇ ਉਮਰੋਂ ਉਹ ਹਾਲੇ ਏਨੀ ਛੋਟੀ ਵੀ
ਨਹੀਂ ਸੀ ਲਗਦੀ। ਫੇਸ ਬੁੱਕ ਉਪਰ ਜੋ ਦੋ ਤਸਵੀਰਾਂ ਪਾਈਆਂ ਸਨ, ਮੇਰੀ ਖੁਤਖੁਤੀ ਤੇ ਕੋਤਾਹਲ ਦਾ
ਕਾਰਨ ਬਣ ਗਈਆਂ।
ਹਰ ਹਰੇ ਘਾਹ
ਉਪਰ ਬੈਠੀ ਉਸ ਦੇ ਹੱਥਾਂ ਵਿੱਚ ਘਾਹ ਦਾ ਤੀਲਾ ਜਿਵੇਂ ਕੁਝ ਕਹਿਣਾ ਚਾਹੁੰਦੀ ਹੋਵੇ, ਉਦਾਸ ਉਦਾਸ
ਅੱਖਾਂ ਨਾਲ, ਮੈਂ ਉਸ ਦੀ ਦੂਸਰੀ ਤਸਵੀਰ ਉਪਰ ਕਲਿਕ ਕਰਕੇ ਖੋਲ੍ਹਿਆ। ਬਸ ਇਸ ਇਕ ਹੀ ਕਲਿੱਕ ਨਾਲ
ਸਾਰੀ ਕਰਾਮਾਤ ਹੋ ਗਈ। ਉਹ ਜੋ ਹੁਣ ਤੱਕ ਮੇਰੇ ਜ਼ਿਹਨ ਵਿੱਚ ਉਦਾਸ ਕੁੜੀ ਦੇ ਨਕਸ਼ ਵਾਂਗ ਖੁਣ ਗਈ
ਸੀ, ਅਚਾਨਕ ਖਿੜ ਉੱਠੀ। ਜਿਵੇਂ ਉਸ ਦੀ ਤਸਵੀਰ ਵਿੱਚ ਜਾਨ ਪੈ ਗਈ ਹੋਵੇ। ਉਹ ਅਗਲੇ ਹੀ ਪਲ ਮੇਰੇ
ਲੈਪਟਾਪ ਦੀ ਸਕਰੀਨ ਉਪਰ ਬੈਠੀ ਮੁਸਕਰਾ ਰਹੀ ਸੀ। ਇਹ ਮੁਸਕਰਾਹਟ ਉਸ ਦੀਆਂ ਕਨੱਖੀਆਂ ਚੋਂ ਨਿਕਲ ਕੇ
ਉਸ ਦੀਆਂ ਅੱਖਾਂ ਵਿੱਚ ਫੈਲ ਗਈ ਸੀ, ਤੇ ਉਹ ਸਾਂਵੀ ਦੀ ਸਾਂਵੀ ਮੇਰੇ ਸਾਹਮਣੇ ਖੁਲ੍ਹੀ ਕਿਤਾਬ
ਵਾਂਗ ਪਈ ਸੀ।
‘ਹੈਲੋ’, ਮੈਂ
ਉਸ ਨੂੰ ਆਖਿਆ, ਉਸ ਨੇ ਹੈਲੋ ਵਿੱਚ ਮੈਨੂੰ ਜਵਾਬ ਦਿਤਾ। ਮੈਂ ਉਸ ਨੂੰ ਉਸ ਦਾ ਸ਼ਹਿਰ ਪੁਛਿਆ ਉਸ ਨੇ
ਕਿਹਾ ਇਟਲੀ, ਮੈਂ ਜਾਣਦਾ ਸਾਂ ਕਿ ਅੱਜ ਕਲ੍ਹ ਇਟਲੀ ਦਾ ਮੌਸਮ ਖਰਾਬ ਹੈ। ਕੰਪਊਟਰ ਦਾ ਇਕ ਲਾਭ ਇਹ
ਵੀ ਹੁੰਦਾ ਹੈ ਕਿ ਤੁਸੀਂ ਆਪਣੇ ਕਮਰੇ ਚੋਂ ਬਾਹਰ ਨਿਕਲੇ ਬਗ਼ੈਰ ਸਾਰੀ ਦੁਨੀਆ ਨਾਲ ਵਾਹ ਵਾਸਤਾ ਰੱਖ
ਸਕਦੇ ਹੋ ਤੇ ਇਸ ਨੂੰ ਘੁੰਮ ਸਕਦੇ ਹੋ। ਮੈਂ ਵੀ ਇਸੇ ਤਰ੍ਹਾਂ ਕਰਦਾ ਹਾਂ, ਕਦੇ ਕਨੇਡਾ, ਕਦੇ
ਅਮਰੀਕਾ, ਕਦੇ ਇੰਗਲੈਂਡ, ਕਦੇ ਅਸਟ੍ਰੇਲੀਆ, ਸਭ ਦੇਸ਼ਾਂ ਦੇ ਚੱਕਰ ਲਗਾ ਲੈਂਦਾ ਹਾਂ। ਮੇਰੀ ਗੱਲ
ਬਾਤ ਤੇ ਜਾਣਕਾਰੀ ਸਿਰਫ਼ ਉਸ ਦੇਸ਼ ਤੇ ਉਸ ਸ਼ਹਿਰ ਵਿੱਚ ਵੱਸਦੇ ਦੋਸਤਾਂ ਮਿਤਰਾਂ ਨਾਲ ਹੀ ਨਹੀਂ
ਹੁੰਦੀ ਸਗੋਂ ਮੈਂ ਉਥੋਂ ਦੀ ਭੁਗੋਲਿਕ ਸਥਿਤੀ ਨਾਲ ਵੀ ਸਾਂਝ ਪਾ ਲੈਂਦਾ ਹਾਂ। ਉਹਨਾਂ ਦੇ ਮਸਲਿਆਂ
ਉਪਰ ਰਾਏ ਦਿੰਦਾ ਹਾਂ ਤੇ ਉਹਨਾਂ ਦੋਸਤਾਂ ਤੋਂ ਉਹਨਾਂ ਸਰੋਕਾਰਾਂ ਦੀ ਖਬਰ ਰੱਖਦਾ ਹਾਂ।
‘ਹਾਂ, ਬਾਹਰ
ਬਰਫ਼ ਪੈ ਰਹੀ ਹੈ, ਤਕਰੀਬਨ ਇਕ ਮੀਟਰ ਬਰਫ਼ ਪੈ ਗਈ ਹੈ’। ਉਹ ਦੱਸਦੀ ਹੈ।
ਮੈਂ ਉਸ ਨੂੰ ਉਸ ਦੇ ਪਰਵਾਰ ਬਾਰੇ ਪੁਛਦਾ ਹਾਂ, ਕੰਮ ਕਾਰ ਬਾਰੇ ਪੁਛਦਾ ਹਾਂ, ਉਹ ਦਸਦੀ ਹੈ ਕਿ ਉਹ ਦੁਆਬੇ ਦੇ ਕਿਸੇ ਸ਼ਹਿਰ ਤੋਂ ਹੈ ਤੇ ਇਟਲੀ ਵਿੱਚ ਪਿਜ਼ਾ – ਬੇਕਰੀ ਵਿੱਚ ਕੰਮ ਕਰਦੀ ਹੈ। ਵਿਆਹ ਹਾਲੇ ਹੋਇਆ ਨਹੀਂ। ਵਿਆਹ ਦੀ ਵੀ ਇਕ ਉਮਰ ਹੁੰਦੀ ਹੈ ਤੇ ਇਸੇ ਉਮਰ ਵਿੱਚ ਵਿਆਹ ਦੇ ਢੇਰ ਚਾਅ ਜਨਮ ਲੈਂਦੇ ਹਨ। ਪਰ ਸਮਾਂ ਪਾ ਕੇ ਇਹ ਚਾਅ ਮਰ ਜਾਂਦੇ ਹਨ। ‘ਬਹੁਤ ਦੇਰ ਕਰ ਦਿਤੀ ਹੈ’, ਮੈ ਉਸ ਨੂੰ ਆਖਦਾ ਹਾਂ।
ਮੈਂ ਉਸ ਨੂੰ ਉਸ ਦੇ ਪਰਵਾਰ ਬਾਰੇ ਪੁਛਦਾ ਹਾਂ, ਕੰਮ ਕਾਰ ਬਾਰੇ ਪੁਛਦਾ ਹਾਂ, ਉਹ ਦਸਦੀ ਹੈ ਕਿ ਉਹ ਦੁਆਬੇ ਦੇ ਕਿਸੇ ਸ਼ਹਿਰ ਤੋਂ ਹੈ ਤੇ ਇਟਲੀ ਵਿੱਚ ਪਿਜ਼ਾ – ਬੇਕਰੀ ਵਿੱਚ ਕੰਮ ਕਰਦੀ ਹੈ। ਵਿਆਹ ਹਾਲੇ ਹੋਇਆ ਨਹੀਂ। ਵਿਆਹ ਦੀ ਵੀ ਇਕ ਉਮਰ ਹੁੰਦੀ ਹੈ ਤੇ ਇਸੇ ਉਮਰ ਵਿੱਚ ਵਿਆਹ ਦੇ ਢੇਰ ਚਾਅ ਜਨਮ ਲੈਂਦੇ ਹਨ। ਪਰ ਸਮਾਂ ਪਾ ਕੇ ਇਹ ਚਾਅ ਮਰ ਜਾਂਦੇ ਹਨ। ‘ਬਹੁਤ ਦੇਰ ਕਰ ਦਿਤੀ ਹੈ’, ਮੈ ਉਸ ਨੂੰ ਆਖਦਾ ਹਾਂ।
-
ਕੋਈ
ਗੱਲ ਨਹੀਂ ਕਰਵਾ ਹੀ ਲੈਣਾ ਹੈ।
-
ਕਦੋਂ?
-
ਬੱਸ
ਅਗਲੇ ਮਹੀਨੇ?
-
ਅਗਲੇ
ਮਹੀਨੇ, ਤੁਹਾਡੇ ਹੋਣ ਵਾਲੇ ਪਤੀ ਕੀ ਕਰਦੇ ਹਨ?
-
ਪਤਾ
ਨਹੀਂ?
-
ਪਤਾ
ਨਹੀਂ? ਇਹ ਕਿਵੇਂ ਹੋ ਸਕਦਾ ਹੈ। ਅਗਲੇ ਮਹੀਨੇ ਵਿਆਹ ਹੈ ਪਰ ਹਾਲੇ ਤੱਕ ਸਰਵਾਲੇ ਦਾ ਪਤਾ ਨਹੀਂ? ਇਹ
ਅਜੀਬ ਨਹੀਂ ਜਾਪਦਾ। ਅਜ ਕਲ੍ਹ ਦੇ ਜ਼ਮਾਨੇ ਵਿੱਚ।
-
ਹਾਂ,
ਪਰ ਘਰਦੇ, ਮਾਂ ਬਾਪ ਦੇਖਣਗੇ ਜਾਂ ਉਹਨਾਂ ਨੇ ਦੋ ਚਾਰ ਰਿਸ਼ਤੇ ਦੇਖ ਰੱਖੇ ਹਨ।
-
ਫੇਰ
ਤਾਂ ਸਵੰਬਰ ਵਾਲੀ ਗੱਲ ਹੋਣ ਜਾਣੀ ਹੈ।
-
ਨਹੀਂ
ਏਡੀ ਵੀ ਕੲ ਗੱਲ ਨਹੀਂ।
-
ਅੱਛਾ।
-
ਜੀ
ਹਾਂ ਮਾਂਪੇ ਕੋਈ ਗ਼ਲਤ ਫੈਸਲਾ ਥੋਹੜੇ ਕਰਨਗੇ।
-
ਪਰ,
ਤੁਹਾਡੀ ਵੀ ਤਾਂ ਕੋਈ ਮਰਜ਼ੀ ਹੋਵੇਗੀ?
-
ਜੀ
ਨਹੀਂ...
-
ਅੱਛਾ
ਇਕ ਗੱਲ ਯਾਦ ਰੱਖਣਾ..
-
ਕੀ
ਜੀ?
-
ਇਹ
ਕਿ ਇਸ ਸੋਹਣੀ ਜਹੀ ਕੁੜੀ ਦਾ ਹੱਥ ਕਿਸੇ ਐਵੇਂ ਜਹੇ ਮੁੰਡੇ ਹੱਥ ਨਾ ਫੜਾ ਦੇਣਾ ਤੇ ਮੁੰਡਾ ਉਹੋ
ਹੋਵੇ, ਜੋ ਸਾਡੀ ਇਸ ਕੁੜੀ ਦੀ ਮੁਸਕਰਾਹਟ ਨਾ ਗਵਾਚਣ ਦੇਵੇ।
ਮੈਂ ਹੈਰਾਨ ਸਾਂ ਕਿ ਅੱਜ ਕਲ੍ਹ ਦੇ ਜ਼ਮਾਨੇ ਵਿੱਚ ਵੀ ਇਸ ਤਰਹਾਂ ਦੀ ਸੋਚ ਰੱਖਣ
ਵਾਲੀਆਂ ਕੁੜੀਆਂ ਹੋ ਸਕਦੀਆਂ ਹਨ ਜਦੋਂ ਕਿ ਸਮੇਂ ਦੀ ਰਫਤਾਰ ਕੁਝ ਜ਼ਿਆਦਾ ਹੀ ਗਤੀਸ਼ੀਲ ਹੋ ਗਈ ਹੈ।
ਆਪਣੀ ਮਰਜ਼ੀ ਦਾ ਵਰ ਟੋਲਨਾ, ਫਿਰ ਉਸ ਨਾਲ ਦੋਸਤੀ ਕਰਨੀ ਤੇ ਉਸ ਚੋਂ ਸੱਭ ਕੁਝ ਲੱਭਣਾ, ਦੋਸਤ, ਪਤੀ
ਤੇ ਬੱਚਿਆਂ ਦਾ ਬਾਪ ਇਹ ਸਮੇਂ ਦੀ ਮੰਗ ਹੋ ਗਏ ਹਨ। ਰਸਮੀ ਜਿਹੀ ਗੱਲ ਬਾਤ ਤੋਂ ਬਾਅਦ ਮੈਂ ਉਸ ਨੂੰ
ਕਿਹਾ ਕਿ ਆਪਣੇ ਵਿਆਹ ਦਾ ਸੱਦਾ ਪੱਤਰ ਦੇਣਾ ਨਾ ਭੁੱਲਣਾ, ਕਿਉਂ ਕਿ ਮੈਂ ਉਸ ਦੇ ਬਹੁਤ ਕਰੀਬੀ
ਸ਼ਹਿਰ ਵਿੱਚ ਰਹਿੰਦਾ ਹਾਂ।
ਇਕ ਬਹੁਤ ਹੀ ਖੁਸ਼ਗਵਾਰ ਮਾਹੌਲ ਵਿੱਚ ਮੈਂ ਉਸ ਨੂੰ ਅਲਵਿਦਾ ਆਖੀ।
No comments:
Post a Comment