ਇਕੱਲਾ ਤੇ ਕੋਈ ਰੁਖ ਵੀ ਨਹੀਂ ਹੁੰਦਾ
ਰੁਖ ਨਾਲ ਵੀ ਉਸ ਦੀ ਛਾਂ ਹੁੰਦੀ ਹੈ
ਰੁਖ ਨਾਲ ਵੀ ਉਸ ਦੀ ਛਾਂ ਹੁੰਦੀ ਹੈ
ਰੁਖ ਤੇ ਛਾਂ ਦੋਵੇਂ ਇਕ ਦੂਜੇ ਦਾ ਪਿੱਛਾ ਕਰਦੇ
ਕਦੇ ਰੁਖ ਛਾਂ ਨੂੰ ਧੁੱਪ ਤੋਂ ਢੱਕਦਾ
ਕਦੇ ਛਾਂ ਰੁਖ ਲਈ ਜ਼ਮੀਨ ਮੱਲ ਕੇ ਬਹਿੰਦੀ
ਰੁਖ ਪਿਉਂ ਹੁੰਦਾ
ਛਾਂ ਮਾਂ ਹੁੰਦੀ
ਕਦੇ ਰੁਖ ਛਾਂ ਨੂੰ ਧੁੱਪ ਤੋਂ ਢੱਕਦਾ
ਕਦੇ ਛਾਂ ਰੁਖ ਲਈ ਜ਼ਮੀਨ ਮੱਲ ਕੇ ਬਹਿੰਦੀ
ਰੁਖ ਪਿਉਂ ਹੁੰਦਾ
ਛਾਂ ਮਾਂ ਹੁੰਦੀ
ਤੇ ਦੋਵੇਂ ਮਾਂ ਤੇ ਪਿਉ
ਇਕ ਦੂਜੇ ਦਾ ਹੱਥ ਘੁੱਟ ਕੇ ਫੜਦੇ
ਨਾ ਰੁਖ ਹੀ ਇਕੱਲਾ ਹੁੰਦਾ
ਨਾ ਰੁਖ ਹੀ ਇਕੱਲਾ ਹੁੰਦਾ
ਤੇ ਨਾ ਛਾਂ ਹੀ
ਰੁਖ ਛਾਂ ਨੂੰ ਬਚਾਉਂਦਾ
ਧੁੱਪ ਤੋਂ
ਧੁੱਪ ਤੋਂ
ਮੀਂਹ ਕਣੀ ਤੋਂ
ਲੰਮੀ ਚੁਪ ਤੋਂ
ਛਾਂ ਉਦਾਸ ਹੈ ਰੁਖ ਤੋਂ ਬਿਨਾਂ
ਘਾਹ ਉਪਰ ਉਹ ਇਕ ਨਿਸ਼ਾਨ ਮਾਤਰ ਹੈ
ਥੋਹੜੇ ਦਿਨਾਂ ਦੀ ਗੱਲ ਹੈ
ਇਹ ਨਿਸ਼ਾਨ ਵੀ ਮਿਟ ਜਾਵੇਗਾ
ਫਿਰ ਕੋਈ ਨਹੀਂ ਕਹੇਗਾ
ਕਿ ਇਥੇ ਇਕ ਰੁਖ ਸੀ
ਛਾਂ ਉਦਾਸ ਹੈ ਰੁਖ ਤੋਂ ਬਿਨਾਂ
ਘਾਹ ਉਪਰ ਉਹ ਇਕ ਨਿਸ਼ਾਨ ਮਾਤਰ ਹੈ
ਥੋਹੜੇ ਦਿਨਾਂ ਦੀ ਗੱਲ ਹੈ
ਇਹ ਨਿਸ਼ਾਨ ਵੀ ਮਿਟ ਜਾਵੇਗਾ
ਫਿਰ ਕੋਈ ਨਹੀਂ ਕਹੇਗਾ
ਕਿ ਇਥੇ ਇਕ ਰੁਖ ਸੀ
ਇਕ ਸੀ ਉਸ ਦੀ ਛਾਂ।
No comments:
Post a Comment