Saturday, September 10, 2011

ਚੁੱਪ


ਸੋਚਦਾ ਸਾਂ ਚੁੱਪ ਮੇਰੀ ਕੀ ਕਹੇਗੀ
ਜੋ ਕਹੇਗੀ ਉਸ ਨੂੰ ਤੂੰ ਸੁਣ ਲਵੇਗੀ
ਸੋਚਦਾ ਹਾਂ ਚੁੱਪ ਮੇਰੀ ਕੀ ਕਹੇਗੀ
ਸੁਣ ਲਿਆ ਤਾਂ ਸਮਝ ਵਿੱਚ
ਆਇਆ ਨਾ ਜੇ ਕਰ
ਕੀ ਕਹੇਗੀਂ ਚੁੱਪ ਨੂੰ ਤੂੰ ਕੀ ਕਰੇਂਗੀ
ਸੋਚਦਾ ਹਾਂ ਚੁੱਪ ਮੇਰੀ ਕੀ ਕਹੇਗੀ
ਚੁਪ ਨੂੰ ਤੂੰ ਨਾਂਹ ਨਾ ਸਮਝੀ
ਚੁੱਪ ਨੂੰ ਤੂੰ ਹਾਂ ਸਮਝੀ
ਬੇਬਸੀ ਨਾ ਮੇਰੀ ਮਜ਼ਬੂਰੀ ਕਹੀਂ ਤੂੰ
ਦੋਸ਼ ਤਾਂ ਭਾਸ਼ਾ ਦਾ ਵੀ ਹੋਵੇਗਾ ਕੁਝ ਤਾਂ
ਦੋਸ਼ ਅਰਥਾਂ ਦਾ ਵੀ ਤੇ ਹੋਵੇਗਾ ਕੁਝ ਤਾਂ
ਜੋ ਕਿਹਾ ਮੈਂ ਸਮਝਿਆ ਨਾ
ਸਮਝਿਆ ਜੋ ਮੈਂ ਕਿਹਾ ਨਾ
ਚੁੱਪ ਹਾਂ ਤੇ ਸੋਚਦਾ ਹਾਂ ਕੀ ਕਹਾਂ ਮੈਂ
ਚੁੱਪ ਹੀ ਚੰਗੀ ਹੈ ਜੇ ਤਾਂ ਚੁਪ ਰਹਾਂ ਮੈਂ
ਸੋਚਦਾ ਹਾਂ ਚੁੱਪ ਮੇਰੀ ਜੋ ਕਹੇਗੀ
ਜੋ ਕਹੇਗੀ ਚੁੱਪ ਉਸ ਨੂੰ ਸੁਣ ਲਵੀਂ ਤੂੰ
ਜੋ ਵੀ ਆਵੇ ਤੇਰੀ ਸਮਝੇ ਸਮਝ ਕੇ ਤੂੰ
ਚੁਪ ਦੇ ਸਿਰਨਾਵਿਆਂ ਤੇ ਭੇਜ ਦੇਵੀਂ
ਚੁੱਪ ਦਾ ਕੋਈ ਜੋਰ ਨਹੀਂ
ਕੋਈ ਜਬਰ ਨਹੀਂ ਕੋਈ ਸ਼ੋਰ ਨਹੀਂ
ਚੁਪ ਦੀ ਭਾਸ਼ਾ ਦਾ ਸੰਚਾਰ ਵੱਖਰਾ
ਚੁਪ ਦੀ ਭਾਸ਼ਾ ਦਾ ਹੈ ਸੰਸਾਰ ਵੱਖਰਾ
ਚੁੱਪ ਹਾਂ ਤੇ ਚੁੱਪ ਨੂੰ ਸੁਣਨਾ ਹੈ ਔਖਾ
ਚੁੱਪ ਹੈ ਤੇ ਚੁਪ ਨੂੰ ਸੁਣਨਾ ਅਨੋਖਾ
ਆ ਕਿਤੇ ਇਸ ਚੁੱਪ ਨੂੰ ਵੀ ਅਰਥ ਦਈਏ
ਚੁੱਪ ਸੁਣੀਏ ਬੋਲੀਏ ਨਾ ਚੁੱਪ ਪੜ੍ਹੀਏ।
ਆ ਕਿ ਆਪਣੀ ਚੁੱਪ ਦੇ ਵੀ ਅਰਥ ਕਰੀਏ।

No comments:

Post a Comment