Saturday, September 10, 2011

ਗ਼ਜ਼ਲ

ਗ਼ਜ਼ਲ

ਗੁਰਦੀਪ ਸਿੰਘ ਭਮਰਾ

ਮੈਂ ਹਵਾਵਾਂ ਨੂੰ ਬੋਲਦੇ ਸੁਣਿਆ।
ਸੱਭ ਦਰਾਂ ਨੂੰ ਟਟੋਲਦੇ ਸੁਣਿਆ।

ਪਰਤ ਆਓ ਪਰਿੰਦਿਓ ਘਰ ਨੂੰ
ਪਰ ਤੂਫਾਨਾਂ ਨੂੰ ਤੋਲਦੇ ਸੁਣਿਆ।

ਜਗਮਗਾਵੇ ਨਾ ਰੁਤ ਹਨੇਰੇ ਦੀ
ਦੀਵਿਆਂ ਨੂੰ ਮਧੋਲਦੇ ਸੁਣਿਆ।

ਯਾਦ ਤੇਰੀ ਹੈ ਤਿਤਲੀਆਂ ਵਾਂਗੂ
ਮੈਂ ਖਤਾਂ ਨੂੰ ਫਰੋਲਦੇ ਸੁਣਿਆ।

ਸ਼ਹਿਰ ਤੇਰਾ ਹੈ ਬੇਬਸੀ ਮੇਰੀ
ਏਥੇ ਕਈਆਂ ਨੂੰ ਰੋਲਦੇ ਸੁਣਿਆ।

ਮਰ ਗਇਆਂ ਨੂੰ ਫਰੋਲਦੇ ਸਾਰੇ
ਜੀਦਿਆਂ ਨੂੰ ਵੀ ਖੋਲ੍ਹਦੇ ਸੁਣਿਆ।

ਦੂਰ ਬੈਠੇ ਉਹ ਆਪਣੇ ਤਾਂ ਨਹੀਂ
ਹੋ ਗਏ ਗ਼ੈਰ ਕੋਲ ਦੇ ਸੁਣਿਆ।

No comments:

Post a Comment