ਚੈਰੀ ਦਾ ਬੂਟਾ
ਗੁਰਦੀਪ ਸਿੰਘ
ਮੈਂ ਆਪਣੇ ਘਰ ਦੇ ਪਿਛਵਾੜੇ
ਲਾਉਣਾ ਹੈ ਚੈਰੀ ਦਾ ਬੂਟਾ
ਮੰਮੀ ਬੂਟਾ ਬਿਰਖ ਬਣੇਗਾ
ਬਿਰਖ ਬਣੇਗਾ ਛਾਂ ਦੇਵੇਗਾ
ਛਾਂ ਦੇਵੇਗਾ ਫਲ ਦੇਵੇਗਾ
ਇਹ ਘਰ ਕਿੰਨਾ ਸੋਹਣਾ ਲਗੇ
ਲੱਗ ਜਾਵੇ ਘਰ ਦੇ ਵਿਹੜੇ ਵਿੱਚ
ਮੇਰਾ ਇਹ ਚੈਰੀ ਦਾ ਬੂਟਾ
ਚਿੱਟੇ ਚਿੱਟੇ ਫੁਲ ਖਿੜਣਗੇ
ਮਿੱਠੀ ਜਹੀ ਖੁਸ਼ਬੋ ਹੋਵੇਗੀ
ਲਾਲ ਗੁਲਾਬੀ ਚੈਰੀ ਲੱਗੂ
ਫਿਰ ਸਾਰੇ ਰਲ ਮਿਲ ਖਾਵਾਂਗੇ
ਮੈਂ ਆਪਣੇ ਘਰ ਦੇ ਵਿਹੜੇ ਵਿੱਚ
ਲਾਉਣਾ ਹੈ ਚੈਰੀ ਦਾ ਬੂਟਾ।
ਚੈਰੀ ਦਾ ਬੂਟਾ ਤਾਂ ਚੰਗਾ
ਲਾ ਦੇਵੋ ਤਾਂ ਲੱਗ ਜਾਂਦਾ ਹੈ
ਮੰਗਦਾ ਹੈ ਇਹ ਲੋਕਲ ਮਿਟੀ
ਜੜ੍ਹ ਇਸ ਦੀ ਲਈ ਬਹੁਤ ਜ਼ਰੂਰੀ
ਜਿਹੜੀ ਮਿੱਟੀ ਵਿੱਚ ਉਗਦਾ ਹੈ
ਉਸੇ ਮਿੱਟੀ ਵਿੱਚ ਫਲਦਾ ਹੈ
ਦੂਜੀ ਮਿੱਟੀ ਕਦੇ ਨਾ ਲੈਂਦਾ
ਆਪਣੀ ਮਿੱਟੀ ਵਿੱਚ ਪਲਦਾ ਹੈ।
ਮੰਮੀ ਇਕ ਗੱਲ ਸਮਝ ਨਾ ਆਈ
ਇਹ ਤੇ ਹੈ ਚੈਰੀ ਦੀ ਬੂਟਾ
ਮੈਨੂੰ ਕਿਉਂ ਤੁਸੀਂ ਰੋਜ਼ ਆਖਦੇ
ਮੈਂ ਬੋਲਾਂ ਉਸ ਦੇਸ਼ ਦੀ ਭਾਸ਼ਾ
ਜਿਸ ਵਿੱਚ ਮੇਰੀ ਜੜ੍ਹ ਨਹੀਂ ਲਗੱਣੀ
ਮੈਂ ਵੀ ਹਾਂ ਚੈਰੀ ਦਾ ਬੂਟਾ
ਆਪਣੀ ਜੜ੍ਹ ਲਈ ਮੰਗਣਾ ਚਾਹਵਾਂ
ਆਪਣੇ ਲਈ ਮੈਂ ਲੋਕਲ ਮਿੱਟੀ।
No comments:
Post a Comment