ਗੀਤ
By Gurdip Singh ·
ਨੀ ਤੈਨੂੰ ਬੋਲੀਆਂ ਦੀ ਟੋਲੀ ਵਿਚੋਂ ਟੋਲਦਾ ਫਿਰੇ
ਨੀ ਮੁੰਡਾ ਕਿਹੜੀ ਗੱਲੋ
ਤੇਰੇ ਪਿਛੇ ਪਿਛੇ ਰਾਹਵਾਂ ਨੂੰ ਫਰੋਲਦਾ ਫਿਰੇ
ਨੀ ਮੁੰਡਾ ਕਿਹੜੀ ਗੱਲੋਂ।
ਲੱਕ ਝੂਟਾ ਖਾਵੇ ਆਵੇ ਪੀਂਘ ਦਾ ਹੁਲਾਰਾ ਨੀ
ਗੁੱਤ ਦਾ ਪਰਾਂਦਾ ਤੇਰੀ ਬਾਤ ਦਾ ਹੁੰਗਾਰਾ ਨੀ
ਤੇਰੇ ਨਾਲ ਨਾਲ ਮੇਲਦਾ ਤੇ ਡੋਲਦਾ ਫਿਰੇ।
ਨੀ ਉਹ ਸਾਰੀਆਂ ‘ਚ ਤੈਨੂੰ ਤੈਨੂੰ ਟੋਲਦਾ ਫਿਰੇ
ਤੇਰੇ ਪਿਛੇ ਪਿਛੇ ਰਾਹਵਾਂ ਨੂੰ ਫਰੋਲਦਾ ਫਿਰੇ।
ਹਸਦੀਏ ਤੇਰੇ ਨਾਲ ਹੱਸਣ ਬਹਾਰਾਂ ਨੀ
ਤੇਰੇ ਪਿਛੇ ਪਿਛੇ ਆਉਣ ਸਧਰਾਂ ਹਜ਼ਾਰਾਂ ਨੀ
ਨੀ ਤੈਨੂੰ ਤਿਤਲੀ ਦੇ ਪਰਾਂ ਉਤੇ ਤੋਲਦਾ ਫਿਰੇ
ਨੀ ਰੰਗਲੀ ਰੰਗੋਲੀ ਵਿਚੋਂ ਟੋਲਦਾ ਫਿਰੇ।
ਤੇਰੇ ਪਿਛੇ ਪਿਛੇ ਰਾਹਵਾਂ ਨੂੰ ਫਰੋਲਦਾ ਫਿਰੇ।
ਤੇਰੇ ਹਾਸਿਆਂ ‘ਚ ਹਸਦੀ ਬਹਾਰ ਵੱਸਦੀ
ਪੌਣ ਮਹਿਕਦੀਏ ਰੰਗਾਂ ਨੂੰ ਇਹ ਫਿਰੇ ਦਸਦੀ
ਨਾਲੇ ਟੋਲਦਾ ਫਿਰੇ, ਨਾਲੇ ਬੋਲਦਾ ਫਿਰੇ
ਤੇਰੇ ਰਾਹਵਾਂ ਚ ਜਵਾਨੀ ਉਹ ਰੋਲਦਾ ਫਿਰੇ।
ਤੈਨੂੰ ਬੋਲੀਆਂ ਦੀ ਟੋਲੀ ਵਿੱਚੋਂ ਟੋਲਦਾ ਫਿਰੇ।
No comments:
Post a Comment