ਮੰਗਲ ਗ੍ਰਹਿ ਦਾ ਵਾਸੀ
By Gurdip Singh ·
ਤੁਸੀਂ ਮੇਰਾ ਘਰ ਨਾ ਦੇਖੋ
ਨਾ ਸੋਫਾ
ਨਾ ਰਸੋਈ
ਨਾ ਕਾਰ
ਨਾ ਪਰਦੇ
ਤੇ
ਨਾ ਕਾਰ ਵਿੱਚ ਬੈਠਾ ਕੁੱਤਾ
ਇਹ ਸੱਭ ਕੁਝ ਮੇਰਾ ਨਹੀਂ
ਬੈਂਕ ਦਾ ਹੈ
ਜਿਸ ਦੀਆਂ ਕਿਸ਼ਤਾਂ ਦੇ ਬਿਲ
ਮੈਨੂੰ ਹਰ ਰੋਜ਼ ਡਾਕ ਵਿੱਚ ਮਿਲਦੇ ਹਨ
ਜਿਹਨਾਂ ਨੂੰ ਤਾਰਨ ਲਈ
ਮੈਂ ਸਵੇਰ ਤੋਂ ਤੋਂ ਸ਼ਾਮ ਤੱਕ
ਡਾਲਰਾਂ ਪਿਛੇ ਦੋੜਦਾ ਹਾਂ
ਇਥੇ ਮੈਂ ਮਿੱਟੀ ਨਾਲ ਮਿੱਟੀ ਨਹੀਂ ਹੁੰਦਾ
ਸਾਫ ਸੁਥਰੀਆਂ ਸੜਕਾਂ ਤੇ
ਸਾਨਦਾਰ ਇਮਾਰਤਾਂ ਮਿਟੀ ਉਪਰ ਤਾਂ ਖੜੀਆਂ ਹਨ ਪਰ
ਪਰ ਮਿੱਟੀ ਦੇ ਨੇੜੇ ਨਹੀਂ ਜਾਣ ਦਿੰਦੀਆਂ
ਮੈਂ ਮਸ਼ੀਨਾਂ ਦੇ ਸ਼ੋਰ ਵਿੱਚ ਆਦਮੀ ਤੋਂ ਮਜ਼ਦੁਰ ਬਣਦਾ ਹਾਂ
ਮਜ਼ਦੂਰ ਤੋਂ ਮਜਬੂਰ ਬਣਦਾ ਹਾਂ
ਸੱਭ ਕੁਝ ਵੇਚਦਾ ਹਾਂ
ਤਨ, ਮਨ ਤੇ ਮੈਂ ਇਥੇ ਜੀਉਂਦਾ ਨਹੀਂ
ਜੀਂਦੇ ਹੋਣ ਦੇ ਭਰਮ ਵਿੱਚ ਰਹਿੰਦਾ ਹਾਂ
ਮੈਂ ਪਲ ਪਲ ਮਰਦਾ ਹਾਂ
ਇਕ ਇਕ ਡਾਲਰ ਪਿਛੇ
ਇਕ ਇਕ ਪਾਉਂਡ ਪਿਛੇ
ਮੇਂ ਸੱਭ ਕੁਝ ਛੱਡ ਆਇਆਂ ਹਾਂ
ਆਪਣੇ ਪਿਛੇ
ਪਰ ਮੇਰੀਆਂ ਜੜ੍ਹਾਂ ਤੇ ਲੱਗੀ ਮਿਟੀ
ਮੇਰਾ ਪਿਛਾ ਨਹੀਂ ਛਡਦੀ
ਤੇ ਨਾ ਹੀ ਮੈਰੀ ਜੜ੍ਹ ਇਸ ਮਿੱਟੀ ਵਿੱਚ ਲਗਦੀ ਹੈ
ਮੈਂ ਇਸ ਦਰਦ ਨੂੰ ਭੁਲਾਉਣ ਲਈ
ਇੱਕ ਅਨਜਾਣ ਜਿਹੀ ਭਾਸ਼ਾ ਵਿੱਚ
ਮਿੱਟੀ ਦੇ ਗੀਤ ਗਾਉਂਦਾ ਹਾਂ
ਮਿੱਟੀ ਨਾਲ ਆਪਣਾ ਤਿਓ ਦਿਖਾਉਂਦਾ ਹਾਂ
ਫਿਰ ਵੀ
ਤੇ ਸਾਰੇ ਮੇਰੇ ਵੱਲ ਇਸ ਤਰਹਾਂ ਵੇਖਦੇ ਹਨ
ਜਿਵੇਂ ਮੈਂ ਮੰਗਲ ਗ੍ਰਹਿ ਦਾ ਵਾਸੀ ਹੋਵਾਂ--------
No comments:
Post a Comment