Saturday, September 17, 2011

ਗ਼ਜ਼ਲ


ਗ਼ਜ਼ਲ

(ਇਕ ਪ੍ਰਯੋਗ)

ਗੁਰਦੀਪ ਸਿੰਘ

ਧੁੱਪੇ ਤੁਰੀਏ ਛਾਂਵੇਂ ਤੁਰੀਏ।
ਆਪੋ ਆਪਣੀ ਥਾਂਵੇਂ ਤੁਰੀਏ।

ਆਪੋ ਆਪਣੀ ਥਾਂਵੇਂ ਤੁਰੀਏ
ਆਪਣੇ ਲੈ ਪਰਛਾਂਵੇ ਤੁਰੀਏ।

ਆਪਣੇ ਲੈ ਪਰਛਾਵੇਂ ਤੁਰੀਏ
ਭਾਰੇ ਤੁਰੀਏ ਸਾਵੇਂ ਤੁਰੀਏ।

ਭਾਰੇ ਤੁਰੀਏ ਸਾਵੇਂ ਤੁਰੀਏ
ਜਿੱਥੇ ਤੱਕ ਲੈ ਜਾਵੇਂ ਤੁਰੀਏ।

ਜਿਥੇ ਤੱਕ ਲੈ ਜਾਵੇਂ, ਤੁਰੀਏ,
ਜਿੱਦਾਂ ਜਿਦਾਂ ਚਾਹਵੇਂ ਤੁਰਿਏ।

ਜਿਦਾਂ ਜਿਦਾਂ ਚਾਹਵੇਂ ਤੁਰੀਏ
ਜਿਦਾਂ ਜਿਦਾਂ ਵਾਹਵੇਂ ਤੁਰੀਏ।

ਜਿਦਾਂ ਜਿਦਾਂ ਵਾਹਵੇਂ ਤੁਰੀਏ,
ਮੀਣੇ, ਲੰਡੇ, ਭਾਂਵੇ ਤੁਰੀਏ।

ਧੁਪੇ ਤੁਰੀਏ ਛਾਂਵੇਂ ਤੁਰੀਏ
ਆਪੋ ਆਪਣੀ ਥਾਂਵੇਂ ਤੁਰੀਏ।

No comments:

Post a Comment