ਗੀਤ
ਗੁਰਦੀਪ ਸਿੰਘ
ਅੱਖਾਂ ਅੱਖਾਂ ਵਿੱਚ ਇਤਬਾਰ ਹੋ ਗਿਆ।
ਪਿਆਰ ਦੇ ਭੁਲੇਖੇ ਵਿੱਚ ਪਿਆਰ ਹੋ ਗਿਆ।
ਪਿਆਰ ਦੇ ਭੁਲੇਖੇ ਵਿੱਚ ਪਿਆਰ ਹੋ ਗਿਆ।
ਪਹਿਲੀ ਵਾਰੀ ਤੱਕਿਆ ਦਿਲ ਕਿਥੇ ਰਖਿਆ ਸੀ
ਰੋਕ ਰੋਕ ਰਖਿਆ ਸੀ, ਪਿਆਰ ਤੋਂ ਵੀ ਡਕਿਆ ਸੀ
ਅੱਖੀਆਂ ਦੇ ਰਾਹ ਪੈ ਕੇ ਪਾਰ ਹੋ ਗਿਆ।
ਪਿਆਰ ਦੇ ਭੁਲੇਖੇ ਵਿੱਚ ਪਿਆਰ ਹੋ ਗਿਆ।
ਰੋਕ ਰੋਕ ਰਖਿਆ ਸੀ, ਪਿਆਰ ਤੋਂ ਵੀ ਡਕਿਆ ਸੀ
ਅੱਖੀਆਂ ਦੇ ਰਾਹ ਪੈ ਕੇ ਪਾਰ ਹੋ ਗਿਆ।
ਪਿਆਰ ਦੇ ਭੁਲੇਖੇ ਵਿੱਚ ਪਿਆਰ ਹੋ ਗਿਆ।
ਕਦੇ ਤੇਰੀ ਵੰਗ ਦਾ, ਕਦੇ ਤੇਰੀ ਸੰਗ ਦਾ
ਕਦੇ ਸੂਹੇ ਰੰਗ ਦਾ ਵੱਖਰੇ ਹੀ ਢੰਗ ਦਾ
ਖਾਬ ਖਾਬ ਮੇਰਾ ਰੰਗਦਾਰ ਹੋ ਗਿਆ।
ਗੱਲਾਂ ਗੱਲਾਂ ਵਿੱਚ ਸਾਨੂੰ ਪਿਆਰ ਹੋ ਗਿਆ।
ਕਦੇ ਸੂਹੇ ਰੰਗ ਦਾ ਵੱਖਰੇ ਹੀ ਢੰਗ ਦਾ
ਖਾਬ ਖਾਬ ਮੇਰਾ ਰੰਗਦਾਰ ਹੋ ਗਿਆ।
ਗੱਲਾਂ ਗੱਲਾਂ ਵਿੱਚ ਸਾਨੂੰ ਪਿਆਰ ਹੋ ਗਿਆ।
ਬਾਰ ਬਾਰ ਤੱਕਦੇ ਹੋ ਤੱਕਦੇ ਨਾ ਥੱਕਦੇ ਹੋ
ਹਾਸਿਆਂ ਦੇ ਵਿੱਚ ਦਿਲ ਕਿਥੇ ਕਿਥੇ ਰਖਦੇ ਹੋ
ਹਾਸਿਆਂ ਦੇ ਵਿੱਚ ਦਿਲ ਕਿਥੇ ਕਿਥੇ ਰਖਦੇ ਹੋ
ਅੱਖਾਂ ਅੱਖਾਂ ਵਿਚ ਇਕਾਰਾਰ ਹੋ ਗਿਆ।
ਪਿਆਰ ਦੇ ਭੁਲੇਖੇ ਵਿੱਚ ਪਿਆਰ ਹੋ ਗਿਆ।
ਪਿਆਰ ਦੇ ਭੁਲੇਖੇ ਵਿੱਚ ਪਿਆਰ ਹੋ ਗਿਆ।
ਕਹਿਣ ਲਈ ਪਿਆਰ ਵਾਲੇ ਸ਼ਬਦ ਰਹਿੰਦੀ ਟੋਲਦੀ
ਆਖਿਆ ਨਾ ਕੁਝ, ਇਜ਼ਹਾਰ ਹੋ ਗਿਆ
ਗੱਲਾਂ ਗੱਲਾਂ ਵਿੱਚ ਸਾਨੂੰ ਪਿਆਰ ਹੋ ਗਿਆ।
No comments:
Post a Comment