ਸੰਵਾਦ ਸੰਵਾਦ ਲਈ... ਜੀਉਂਦੇ ਰਹਿਣ ਲਈ
ਤਾਰੇ ਅੰਬਰੋਂ ਸੁਟੇ ਗਏ।ਲੁੱਟੇ ਗਏ ਹਾਂ ਲੁੱਟੇ ਗਏ। ਪੁੱਟੇ ਗਏ ਜ਼ਮੀਨਾਂ ਚੋਂ ਉਹ ਖੁਸ਼ੀਆਂ ਚੋਂ ਪੁੱਟੇ ਗਏ। ਦਿਨ ਦੀਵੀ ਕੀ ਹਨੇਰ ਪਿਆ ਸਾਡੇ ਸੂਰਜ ਲੁੱਟੇ ਗਏ। ਵੇਖੋ ਨਿਆਂ ਜ਼ਮਾਨੇ ਦਾ ਸੱਭ ਬੇਦੋਸ਼ੇ ਕੁੱਟੇ ਗਏ। ਮੰਗਣ ਖੈਰ ਹਨੇਰੇ ਦੀ ਸੂਰਜ ਕਿਹੜੀ ਗੁੱਠੇ ਗਏ।
No comments:
Post a Comment