ਸੁਤੇ ਸਾਂ ਤੇ ਸੁਤੇ ਰਹੇ।
ਐਵੇਂ ਖਾਬਾਂ ਉਤੇ ਰਹੇ।
ਨਾ ਪੁੰਗਰੇ ਨਾ ਬੂਰ ਪਿਆ
ਰਿਸ਼ਤੇ ਬੁੱਸੇ ਬੁਸੇ ਰਹੇ।
ਖਹਿੜੇ ਪੈ ਕੇ ਜੀਣਾ ਕੀਐਵੇਂ ਰੁਸੇ ਰੁਸੇ ਰਹੇ।
ਜੋੜ ਜੁੜੇ ਨਾ ਆਪਾਂ ਤੋਂ
ਟੁੱਟੇ ਸਾਂ ਤੇ ਟੁੱਟੇ ਰਹੇ।
ਮਹਿਕਣ ਦੀ ਨਾ ਜਾਚ ਮਿਲੀ
ਘੁੱਟੇ ਸਾਂ ਤੇ ਘੁੱਟੇ ਰਹੇ।
ਢੋਰ ਬਣੇ ਹਾਂ ਢੋਣ ਲਈ
ਢੋਰਾਂ ਵਾਂਗੂ ਜੁਤੇ ਰਹੇ।
ਖੁਸ਼ੀ ਮਨਾਉਂਦੇ ਲੋਕ ਕਿਵੇਂ
ਸਾਡੇ ਸਰਦੇ ਬੁੱਤੇ ਰਹੇ।
ਲੋਕੀਂ ਭੁੱਖੇ ਮਰਨ ਦਿਓ
ਬਿਸਕੁਟ ਖਾਂਦੇ ਕੁੱਤੇ ਰਹੇ।
ਨੀਵੇਂ ਸਾਂ ਬੱਸ ਨੀਵੇਂ ਰਹੇਜੋਰਾਵਰ ਸੱਭ ਉਤੇ ਰਹੇ।
No comments:
Post a Comment