Saturday, July 30, 2011

ਮੈਂ ਫਿਰ ਮਿਲਾਂਗਾ


ਮੈਂ ਫਿਰ ਮਿਲਾਂਗਾ

ਜੇ ਕਿਤੇ ਜਗਦਾ ਰਿਹਾ ਤਾਂ ਫਿਰ ਮਿਲਾਗਾਂ।
ਜੂਨ ਹੈ ਦੀਵੇ ਦੀ ਤੇ ਝਖੜ ਚੁਫੇਰੇ
ਜੇ ਕਿਤੇ ਬਚਿਆ ਰਿਹਾ ਤਾਂ ਫਿਰ ਮਿਲਾਂਗਾ।

ਛਾਂਗ ਦਿਤੇ ਜਾਣਗੇ ਛਾਂਦਾਰ ਜੰਗਲ
ਆਖਦਾ ਸੀ ਆਲ੍ਹਣੇ ਅੰਦਰ ਪਰਿੰਦਾ
ਜੇ ਕਿਤੇ ਬਚਿਆ ਰਿਹਾ ਤਾਂ ਫਿਰ ਮਿਲਾਂਗਾ।

ਪਿਆਸ ਦੀ ਉਮਰਾ ਬੜੀ ਹੁੰਦੀ ਲੰਮੇਰੀ
ਪਿਆਸ ਤੋਂ ਬਚਦਾ ਉਹ ਕਤਰਾ ਆਖਦਾ ਸੀ
ਜੇ ਕਿਤੇ ਬਚਿਆ ਰਿਹਾ ਤਾਂ ਫਿਰ ਮਿਲਾਂਗਾ।

ਨਕਸ਼ ਹਾਂ ਪੱਥਰ ਤੇ ਪੈਰਾਂ ਹੇਠ ਸੱਭ ਦੇ
ਆਖਦੇ ਇਤਿਹਾਸ ਪੈਰੋਕਾਰ ਸੱਭ ਦੇ
ਜੇ ਕਿਤੇ ਖੁਣਿਆ ਰਿਹਾ ਤਾਂ ਫਿਰ ਮਿਲਾਂਗਾ।

ਗੀਤ ਹਾਂ ਮੈਂ ਜ਼ਿੰਦਗੀ ਦਾ ਜੇ ਤੂੰ ਸੁਣਾਵੇ
ਮਹਿਕਦਾ ਹਾਂ ਆਪ ਜੇ ਤੂੰ ਆਪ ਗਾਵੇਂ
ਜੇ ਕੋਈ ਸੁਣਦਾ ਰਿਹਾ ਤਾਂ ਫਿਰ ਮਿਲਾਂਗਾ।

ਤਾਰਿਆਂ ਦੇ ਵਿੱਚ ਜਾ ਕੇ ਛਿਪ ਗਿਆ ਜੋ
ਚੰਨ ਮੇਰਾ ਬੱਦਲਾਂ ਦੇ ਓਹਲੇ ਓਹਲੇ
ਜੇ ਕਿਤੇ ਦਿਸਦਾ ਰਿਹਾ ਤਾਂ ਫਿਰ ਮਿਲਾਂਗਾ।

No comments:

Post a Comment