Thursday, February 10, 2011

ਗੀਤ

ਚਾਨਣੀਆਂ ਰਾਤਾਂ ਵੀ ਤਿਹਾਈਆਂ ਮਾਰੀਆਂ
ਝੂਠਿਆ ਵੇ ਚੰਨਾ ਸੱਭ ਝੂਠ ਯਾਰੀਆਂ।

ਲਾਰਿਆਂ ਦੇ ਨਾਲ ਤੂੰ ਪੁਗਾਉਣਾ ਜਾਣਦੈ
ਦਿਲ ਤੋੜ ਕੇ ਤੂੰ ਰਾਹਵਾਂ ਚ’ ਖਿੰਡਾਉਣਾ ਜਾਣਦੈ
ਮੈਥੋਂ ਰੁੱਸ ਗਈਆਂ ਵੇਖ ਇਹ ਰੀਝਾਂ ਸਾਰੀਆਂ
ਝੂਠਿਆ ਵੇ ਚੰਨਾ ਸੱਭ ਝੂਠ ਯਾਰੀਆਂ।

ਵੇ ਤੂੰ ਚੋਂਧਵੀ ਦਾ ਚੰਨ ਬੱਦਲਾਂ ਲੁਕੋ ਲਿਆ
ਵੇ ਤੂੰ ਬੱਦਲਾਂ ਦਾ ਹੋ ਕੇ ਤੇ ਹਨੇਰਾ ਹੋ ਗਿਆ।
ਇਹ ਚਾਨਣੀਆਂ ਰਾਤਾਂ ਸਾਡੇ ਲਈ ਭਾਰੀਆਂ
ਝੂਠਿਆ ਵੇ ਚੰਨਾ ਸੱਭ ਝੂਠ ਯਾਰੀਆਂ।

ਜਿਹਨਾਂ ਸੱਧਰਾਂ ਚ’ ਖੋਲ਼੍ਹ ਕੇ ਦਿਖਾਇਆ ਦਿਲ ਨੂੰ
ਉਹਨਾਂ ਸੱਧਰਾਂ ਨੂੰ ਰੋਲ ਕੇ ਦੁਖਾਇਆ ਦਿਲ ਨੂੰ
ਭੈੜੇ ਦਿਲ ਕੋਲੋਂ ਸੱਭੇ ਸੱਸੀਆ ਸੀ ਹਾਰੀਆਂ।
ਝੂਠਿਆ ਵੇ ਚੰਨਾ ਸੱਭ ਝੂਠ ਯਾਰੀਆਂ।

ਚਾਨਣੀਆਂ ਰਾਤਾਂ ਵੀ ਤਿਹਾਈਆਂ ਮਾਰੀਆਂ
ਝੂਠਿਆ ਵੇ ਚੰਨਾ ਸੱਭ ਝੂਠ ਯਾਰੀਆਂ।

No comments:

Post a Comment