ਗ਼ਜ਼ਲ
ਗੁਰਦੀਪ ਸਿੰਘ ਭਮਰਾ
ਓਧਰ ਤੇ ਜਾਂ ਇਧਰ ਜਾਂਵਾ।
ਘੁੱਪ ਹਨੇਰਾ ਜਿੱਧਰ ਜਾਂਵਾ।
ਹਰ ਪਾਸੇ ਹਨ ਤੇਜ਼ ਹਵਾਵਾਂ
ਦੀਵਾ ਲੈ ਕੇ ਕਿੱਧਰ ਜਾਂਵਾ।
ਅੱਧੀ ਉਮਰ ਲੰਘਾ ਬੈਠਾ ਹਾਂ
ਜੀਅ ਨਹੀਂ ਕਰਦਾ ਵਿੱਝੜ ਜਾਂਵਾ।
ਤੇਰਾ ਵੀ ਤੇ ਜੀਅ ਲੱਗਿਆ ਹੈ
ਤੂੰ ਵੀ ਚਾਹੇਂ ਵਿਸਰ ਜਾਂਵਾ।
ਤੀਲ੍ਹਾ ਤੀਲ੍ਹਾ ਜੋੜ ਲਿਆ ਜਦ
ਹੁਣ ਕਿਉਂ ਚਾਹੇਂ ਖਿੱਲਰ ਜਾਂਵਾ।
ਘਰ ਤੋਂ ਬਾਹਰ ਨਿਕਲ ਪਿਆ ਹਾਂ
ਰਸਤਾ ਪੁੱਛੇ ਕਿੱਧਰ ਜਾਂਵਾ।
ਤੇਰੇ ਦਰ ਤੋਂ ਉੱਠ ਕੇ ਮੈਂ ਹੁਣ
ਇਧਰ ਓਧਰ ਕਿਧਰ ਜਾਂਵਾ।
ਗੁਰਦੀਪ ਸਿੰਘ ਭਮਰਾ
ਓਧਰ ਤੇ ਜਾਂ ਇਧਰ ਜਾਂਵਾ।
ਘੁੱਪ ਹਨੇਰਾ ਜਿੱਧਰ ਜਾਂਵਾ।
ਹਰ ਪਾਸੇ ਹਨ ਤੇਜ਼ ਹਵਾਵਾਂ
ਦੀਵਾ ਲੈ ਕੇ ਕਿੱਧਰ ਜਾਂਵਾ।
ਅੱਧੀ ਉਮਰ ਲੰਘਾ ਬੈਠਾ ਹਾਂ
ਜੀਅ ਨਹੀਂ ਕਰਦਾ ਵਿੱਝੜ ਜਾਂਵਾ।
ਤੇਰਾ ਵੀ ਤੇ ਜੀਅ ਲੱਗਿਆ ਹੈ
ਤੂੰ ਵੀ ਚਾਹੇਂ ਵਿਸਰ ਜਾਂਵਾ।
ਤੀਲ੍ਹਾ ਤੀਲ੍ਹਾ ਜੋੜ ਲਿਆ ਜਦ
ਹੁਣ ਕਿਉਂ ਚਾਹੇਂ ਖਿੱਲਰ ਜਾਂਵਾ।
ਘਰ ਤੋਂ ਬਾਹਰ ਨਿਕਲ ਪਿਆ ਹਾਂ
ਰਸਤਾ ਪੁੱਛੇ ਕਿੱਧਰ ਜਾਂਵਾ।
ਤੇਰੇ ਦਰ ਤੋਂ ਉੱਠ ਕੇ ਮੈਂ ਹੁਣ
ਇਧਰ ਓਧਰ ਕਿਧਰ ਜਾਂਵਾ।
No comments:
Post a Comment