Sunday, February 20, 2011

ਗੀਤ - ਅੱਖੀਆਂ

ਗੀਤ
ਗੁਰਦੀਪ ਸਿੰਘ ਭਮਰਾ

ਨੈਣਾਂ ਨਾਲ ਨੈਣ ਮਿਲਾਉਂਦੀਆਂ ਨੇ
ਨਾਲੇ ਤਕੱਦੀਆਂ ਨੇ ਸ਼ਰਮਾਉਂਦੀਆ ਨੇ
ਕਈ ਭੇਤ ਦਿਲਾਂ ਦੇ ਖੋਲ੍ਹਦੀਆਂ
ਅੱਖੀਆਂ ਬੋਲਦੀਆਂ।
ਅੱਖੀਆਂ ਬੋਲਦੀਆਂ।

ਰੁੱਤ ਚੜ੍ਹੀ ਜੁਆਨੀ ਸਾਵਣ ਦੀ
ਇਹ ਜੋ ਨੱਚਣ ਟੱਪਣ ਗਾਵਣ ਦੀ
ਛਮ ਛਮ ਕੇ ਛਹਿਬਰ ਲਾਵਣ ਦੀ
ਅੱਖੀਆਂ 'ਚ ਦਾਰੂ ਡੋਲ੍ਹਦੀਆਂ
ਅੱਖੀਆਂ ਬੋਲਦੀਆਂ।
ਅੱਖੀਆ ਬੋਲਦੀਆਂ।
ਕਈ ਭੇਤ ਦਿਲਾਂ ਦੇ ਖੋਲ੍ਹਦੀਆਂ।
ਅੱਖੀਆਂ ਬੋਲਦੀਆਂ।

ਜੋ ਰਮਜ਼ ਪਛਾਣੇ ਅੱਖੀਆਂ ਦੀ
ਕਈ ਦੁੱਖੜੇ ਸਾਂਭ ਕੇ ਰੱਖੀਆਂ ਦੀ
ਅੱਖੀਆ ਓਸੇ ਲਈ ਬੋਲਦੀਆਂ
ਹੋਰਾਂ ਨੂੰ ਵੇਖੋ ਰੋਲਦੀਆਂ।
ਅੱਖੀਆਂ ਬੋਲਦੀਆਂ।
ਅੱਖੀਆਂ ਬੋਲਦੀਆਂ।
ਕਈ ਭੇਤ ਦਿਲਾਂ ਦੇ ਖੋਲ੍ਹਦੀਆਂ
ਅੱਖੀਆਂ ਬੋਲਦੀਆਂ।

ਜੇ ਸੁੱਚਾ ਵਣਜ ਕਮਾਉਂਦੀਆਂ ਨੇ
ਇਹ ਸੱਚਾ ਰੱਬ ਕਹਾਉਂਦੀਆ ਨੇ
ਜੋ ਵਣਜ ਕਰੇਂਦੇ ਅੱਖੀਆਂ ਦੇ
ਅੱਖੀਆਂ ਵਣਜਾਰੇ ਟੋਲਦੀਆਂ।
ਅੱਖੀਆਂ ਬੋਲਦੀਆਂ।
ਅੱਖੀਆਂ ਬੋਲਦੀਆ।
ਕਈ ਭੇਤ ਦਿਲਾਂ ਦੇ ਖੋਲ੍ਹਦੀਆਂ।
ਅੱਖੀਆਂ ਬੋਲਦੀਆਂ।

No comments:

Post a Comment