ਮੇਰੀਆਂ ਬਾਤਾਂ
ਗੁਰਦੀਪ ਸਿੰਘ ਭਮਰਾ / 9878961218
ਤਾਰੇ ਪਾਉਂਦੇ ਮੇਰੀਆਂ ਬਾਤਾਂ
ਮੈਨੂੰ ਭੇਜਣ ਰੋਜ਼ ਸੁਗਾਤਾਂ
ਸੁਪਨਿਆ ਵਿਚ ਲੁਕੋ ਕੇ ਭੇਜਣ
ਰੀਝਾਂ ਵਿੱਚ ਪਰੋ ਭੇਜਣ
ਮੇਰੇ ਨਾਂ ਕਰਕੇ ਪ੍ਰਭਾਤਾਂ
ਨਵੀ ਸਦੀ ਦਾ ਉਜਲਾ ਚਿਹਰਾ
ਅਖੀਆਂ ਵਿੱਚੋਂ ਪਾਵੇ ਝਾਤਾਂ
ਜੇ ਮੈਂ ਰੋਵਾਂ ਟਿਮ ਟਿਮ ਕਰਕੇ
ਉਹ ਸਾਰੇ ਦਾ ਸਾਰੇ ਆਵਣ
ਮੇਰੇ ਗਿਰਦੇ ਜੁੜ ਜਾਂਦੇ ਨੇ
ਟਿਮ ਟਿਮ ਕਰਦੇ ਤਾਰੇ ਆਵਣ
ਪੂੰਝ ਕੇ ਮੇਰੇ ਹੰਝੂ ਸਾਰੇ
ਮਿੱਠੀਆਂ ਮਿਠੀਆਂ ਦੇਵਣ ਦਾਤਾਂ
ਤਾਰੇ ਪਾਉਂਦੇ ਮੇਰੀਆਂ ਬਾਤਾਂ
ਸਾਰੇ ਪਾਉਂਦੇ ਮੇਰੀਆਂ ਬਾਤਾਂ
ਨਵੀਂ ਸਦੀ ਦਾ ਸੂਰਜ ਹੈ ਤੂੰ
ਆਖ ਕੇ ਮੈਂਨੂੰ ਚੁੱਪ ਕਰਾਉਂਦੇ
ਕਦਮਾਂ ਨੂੰ ਤੁਰਨਾ ਦੱਸਦੇ ਨੇ
ਉਹ ਸੁਪਨੇ ਨੂੰ ਉਂਗਲ ਲਾਉਂਦੇ
ਭੋਲੀਆਂ ਭਾਲੀਆਂ ਗੱਲਾਂ ਸੁਣ ਕੇ
ਝੱਟ ਉਹ ਆਪਣੇ ਨਾਲ ਲਗਾਉਂਦੇ
ਤਾਰੇ ਪਾਉਂਦੇ ਮੇਰੀਆਂ ਬਾਤਾਂ।
ਸਾਰੇ ਪਾਉਂਦੇ ਮੇਰੀਆਂ ਬਾਤਾਂ।
No comments:
Post a Comment