ਕੁੜੀਏ
ਨੀ
ਜੇ ਆਉਣਾ ਚਾਹੇਂ
ਇਸ ਦੁਨੀਆ ਵਿੱਚ ਜੀਣਾ ਚਾਹੇ
ਤਾਂ ਫਿਰ ਤੈਨੂੰ ਮਰਨਾ ਪੈਣਾ
ਜੇ ਆਉਣਾ ਚਾਹੇਂ
ਇਸ ਦੁਨੀਆ ਵਿੱਚ ਜੀਣਾ ਚਾਹੇ
ਤਾਂ ਫਿਰ ਤੈਨੂੰ ਮਰਨਾ ਪੈਣਾ
ਸਾਰਾ
ਕੁਝ ਹੀ ਜਰਨਾ ਪੈਣਾ
ਰੋਕਾਂ
ਟੋਕਾਂ
ਅਤੇ ਨਝੋਕਾਂ
ਪੈਰ
ਪੈਰ ਤੇ ਬੇੜੀ
ਸੰਗਲ
ਪਾਉਣਾ ਪੈਣਾ
ਤੈਨੂੰ
ਕੈਦੀ ਬਣਨਾ ਪੈਣਾ
ਪਿਉ
ਦੀ
ਮਾਂ
ਦੀ
ਅਤੇ
ਭਰਾ ਦੀ
ਗਊ
ਗਰੀਬ ਦਾ ਰੁਤਬਾ ਲੈ ਕੇ
ਸੰਗਲ
ਗਲ ਵਿੱਚ ਪਾਉਣਾ ਪੈਣਾ
ਪਿਛੇ ਲੱਗ ਕੇ ਤੁਰਨਾ ਪੈਣਾ
ਜੀਵਨ ਸਾਥ ਨਿਭਾਵਣ ਖਾਤਰ
ਆਪਣੇ ਹੀ ਜੀਵਨ ਸਾਥੀ ਦੀ
ਤੈਨੂੰ ਜੁੱਤੀ ਬਣਨਾ ਪੈਣਾ
ਪਿਛੇ ਲੱਗ ਕੇ ਤੁਰਨਾ ਪੈਣਾ
ਜੀਵਨ ਸਾਥ ਨਿਭਾਵਣ ਖਾਤਰ
ਆਪਣੇ ਹੀ ਜੀਵਨ ਸਾਥੀ ਦੀ
ਤੈਨੂੰ ਜੁੱਤੀ ਬਣਨਾ ਪੈਣਾ
ਮਜ਼ਦੁਰਾਂ
ਦੇ ਵਾਂਗ ਮੁਸ਼ਕਤ
ਤੇਰੇ
ਹਿੱਸੇ
ਰੁੱਖੀ
ਮਿੱਸੀ ਜੋ ਵੀ ਆਵੇ
ਤੇਰੇ
ਹਿੱਸੇ
ਸੱਭ
ਕੁਝ ਵੰਡ ਕੇ
ਬਚੇ
ਖੁਚੇ ਦੇ ਨਾਲ ਗੁਜ਼ਾਰਾ ਕਰਨਾ ਪੈਣਾ
ਸੱਭ
ਕੁਝ ਦੇ ਕੇ
ਥੋੜ੍ਹੇ
ਕੁਝ ਲਈ ਲੜਨਾ ਪੈਣਾ
ਜੀਵਨ
ਦੀਆਂ ਆਸ਼ਾਵਾਂ
ਮਾਰੋ
ਆਪਣੇ ਦਿਲ ਦੀਆਂ ਖਾਹਸ਼ਾਂ
ਮਾਰੋ
ਜੀ ਵਿੱਚ ਆਵੇ ਉਸ ਨੂੰ ਮਾਰੋ
ਕੁਰਬਾਨੀ ਦਾ ਪੁਤਲਾ
ਤੈਨੂੰ ਬਣਨਾ ਪੈਣਾ
ਕੁੜੀਏ ਨੀ
ਇਕ ਜੀਣ ਦੀ ਖਾਤਰ
ਤਿਲ ਤਿਲ ਕਰਕੇ ਮਰਨਾ ਪੈਣਾ
ਮਾਰੋ
ਆਪਣੇ ਦਿਲ ਦੀਆਂ ਖਾਹਸ਼ਾਂ
ਮਾਰੋ
ਜੀ ਵਿੱਚ ਆਵੇ ਉਸ ਨੂੰ ਮਾਰੋ
ਕੁਰਬਾਨੀ ਦਾ ਪੁਤਲਾ
ਤੈਨੂੰ ਬਣਨਾ ਪੈਣਾ
ਕੁੜੀਏ ਨੀ
ਇਕ ਜੀਣ ਦੀ ਖਾਤਰ
ਤਿਲ ਤਿਲ ਕਰਕੇ ਮਰਨਾ ਪੈਣਾ
ਸਾਹ
ਲੈਣਾ ਤਾਂ ਪੁਛ ਕੇ ਲੈਣਾ
ਨਾਂ ਲੈਣਾ ਤਾਂ ਪੁਛ ਕੇ ਲੈਣਾ
ਆਉਣਾ ਜਾਣਾ
ਖਾਣਾ ਪੀਣਾ
ਮਿਤਰ ਤੀਜ ਤ੍ਰਿੰਝਣ ਸਾਰੇ
ਸੱਭ ਕੁਝ ਤੈਨੂੰ ਦੱਸਣਾ ਪੈਣਾ
ਬੁਲ੍ਹਾਂ ਉਪਰ ਪੀੜ ਸੀੜ ਕੇ
ਕੁੜੀਏ ਨੀ ਤੈਨੂੰ ਹੱਸਣਾ ਪੈਣਾ
ਨਾਂ ਲੈਣਾ ਤਾਂ ਪੁਛ ਕੇ ਲੈਣਾ
ਆਉਣਾ ਜਾਣਾ
ਖਾਣਾ ਪੀਣਾ
ਮਿਤਰ ਤੀਜ ਤ੍ਰਿੰਝਣ ਸਾਰੇ
ਸੱਭ ਕੁਝ ਤੈਨੂੰ ਦੱਸਣਾ ਪੈਣਾ
ਬੁਲ੍ਹਾਂ ਉਪਰ ਪੀੜ ਸੀੜ ਕੇ
ਕੁੜੀਏ ਨੀ ਤੈਨੂੰ ਹੱਸਣਾ ਪੈਣਾ
ਉਜੜੇ
ਪਿੰਡ ਵੀ ਵੱਸਣਾ ਪੈਣਾ
ਆਪਣੇ
ਕੋਲੋਂ ਨੱਸਣਾ ਪੈਣਾ
ਤੇਰਾ
ਪਿੰਡ ਵਜੂਦ ਨਾ ਕੋਈ
ਨਾ
ਘਰ ਤੇਰਾ
ਨਾ
ਬਾਹਰ ਹੀ
ਜਿਹੜੇ ਰੰਗ ਵਿੱਚ ਦੁਨੀਆਂ ਚਾਹਵੇ
ਜਿਹੜੇ ਰੰਗ ਵਿੱਚ ਦੁਨੀਆਂ ਚਾਹਵੇ
ਨਾ
ਚਾਹੁੰਦੇ ਵੀ ਨੱਚਣਾ ਪੈਣਾ
ਕਿਸੇ
ਹਵਸ ਦੀ ਖਾਤਰ ਕਿਧਰੇ
ਆਪਣੀ
ਅੱਗ ਵਿੱਚ ਮੱਚਣਾ ਪੈਣਾ।
ਕੁੜੀਏ
ਨੀ
ਇਹ
ਦੁਨੀਆ ਤੇਰੇ ਰਾਸ ਨਹੀਂ ਹੈ
ਜੇ
ਤੂੰ ਇਥੇ ਆਉਣਾ ਚਾਹੇਂ
ਆ ਕੇ
ਇਥੇ ਜੀਣਾ ਚਾਹੇਂ
ਸੱਭ
ਕੁਝ ਤੈਨੂੰ ਜਰਨਾ ਪੈਣਾ
ਨਹੀਂ
ਜਰਨਾ ਤਾਂ ਮਰਨਾ ਪੈਣਾ।
........................
........................
........................
ਨੀ
ਕੁੜੀਏ
ਤੂੰ
ਗੱਲ ਸੁਣ ਮੇਰੀ
ਤੇਰੀ
ਜਾਨ ਦੁਖਾਂ ਨੇ ਘੇਰੀ
ਪੈਰ
ਪੈਰ ਤੇ ਰੋਕਾਂ
ਟੋਕਾਂ
ਅਤੇ ਨਝੋਕਾਂ
ਤੈਨੂੰ
ਹੀ ਕੁਝ ਕਰਨਾ ਪੈਣਾ
ਆਪਣੇ
ਹੱਕ ਨੂੰ ਜੀਣ ਲਈ
ਹੁਣ
ਇਸ ਦੁਨੀਆਂ ਨਾਲ ਲੜਨਾ ਪੈਣਾ
ਧੋਖੇ
ਬਾਜ਼ ਸਮਾਜਾਂ ਦੇ
ਜਾਤਾਂ
ਦੇ ਗ਼ਲਤ ਰਿਵਾਜਾਂ ਦੇ
ਮੂਹਰੇ
ਹੁਣ ਡਟ ਕੇ ਖੜਨਾ ਪੈਣਾ
ਕੁੜੀਏ
ਹੁਣ ਲੜਨਾ ਪੈਣਾ
ਆਪਣੇ
ਹੱਕ ਲਈ ਖੜਨਾ ਪੈਣਾ
ਜੇ
ਹੱਥ ਉਠੇ ਜਰਵਾਣੇ ਦਾ
ਕਿਸੇ
ਰਾਜੇ ਦਾ ਜਾਂ ਰਾਣੇ ਦਾ
ਕਿਸੇ
ਜ਼ਾਲਮ ਜੋਰ ਜ਼ਮਾਨੇ ਦਾ
ਜਾਂ
ਸਰਕਾਰੀ ਥਾਣੇ ਦਾ
ਤੈਨੂੰ
ਤਾਕਤ ਦੇ ਨਾਲ ਫੜਨਾ ਪੈਣਾ
ਫਿਰ ਪੈਰਾਂ ਹੇਠਾਂ ਸੁੱਟਣਾ ਪੈਣਾ
ਫਿਰ ਪੈਰਾਂ ਹੇਠਾਂ ਸੁੱਟਣਾ ਪੈਣਾ
ਫਿਰ
ਮਿਲ ਕੇ ਤੈਨੂੰ ਉੱਠਣਾ ਪੈਣਾ
ਇਹ
ਜ਼ੁਲਮ ਦਾ ਬੂਟਾ ਪੁਟਣਾ ਪੈਣਾ
ਕੁੜੀਏ
ਨੀ ਤੈਨੂੰ ਉੱਠਣਾ ਪੈਣਾ
ਉਠ ਕੇ ਤੈਨੂੰ ਖੜਨਾ ਪੈਣਾ
ਉਠ ਕੇ ਤੈਨੂੰ ਖੜਨਾ ਪੈਣਾ
ਆਪਣੇ
ਹੱਕ ਲਈ ਲੜਨਾ ਪੈਣਾ
ਪਰ ਸੱਭ ਤੋਂ ਪਹਿਲਾਂ ਪੜ੍ਹਨਾ ਪੈਣਾ।
ਪਰ ਸੱਭ ਤੋਂ ਪਹਿਲਾਂ ਪੜ੍ਹਨਾ ਪੈਣਾ।
No comments:
Post a Comment