Monday, August 27, 2012

ਜੰਗਲ

ਜੰਗਲ

 
ਜੰਗਲ ਹੈ ਚਾਰੇ ਪਾਸੇ
ਜੰਗਲ ਹੈ ਆਸੇ ਪਾਸੇ
ਜੰਗਲ ਹੈ ਇਕ ਰੁੱਖਾਂ ਦਾ
ਜੰਗਲ ਹੈ ਮਨੁੱਖਾਂ ਦਾ
ਜੰਗਲ ਹੈ ਕੁਝ ਭੁਖਾਂ ਦਾ
ਜੰਗਲ ਹੈ ਕੁਝ ਦੁਖਾਂ ਦਾ
ਜੰਗਲ ਹੈ ਇਹ ਸੁੱਖਾਂ ਦਾ
ਜੰਗਲ ਹੈ ਧਰਵਾਸਾਂ ਦਾ
ਜੰਗਲ ਹੈ ਵਿਸ਼ਵਾਸਾਂ ਦਾ
ਜੰਗਲ ਹੈ ਜੇ ਰੂਹਾਂ ਦਾ
ਜੰਗਲ ਹੈ ਜੋ ਜੂਹਾਂ ਦਾ
ਜੰਗਲ ਮੇਰੀਆਂ ਲੋਚਾਂ ਦਾ
ਜੰਗਲ ਮੇਰੀਆਂ ਸੋਚਾਂ ਦਾ
ਜੰਗਲ ਚਿੱਟੇ ਕਪੱੜੇ ਦਾ
ਜੰਗਲ ਟੁਕੜ-ਬੋਚਾਂ ਦਾ
ਜੰਗਲ ਮੇਰੇ ਅੰਦਰ ਹੈ
ਜੰਗਲ ਮੇਰੇ ਬਾਹਰ ਹੈ
ਜੰਗਲ ਰੱਬ ਦੇ ਨਾਂਵਾਂ ਦਾ
ਜੰਗਲ ਉਸ ਦੀਆਂ ਥਾਂਵਾਂ ਦਾ
ਜੰਗਲ ਉਸ ਦੇ ਰਾਹਵਾਂ ਦਾ
ਜੰਗਲ ਭੈਣ ਭਰਾਵਾਂ ਦਾ
ਜੰਗਲ ਆਪਣੇ ਚਾਵਾਂ ਦਾ
ਜੰਗਲ ਆਪਣੇ ਸਾਹਵਾਂ ਦਾ
ਜੰਗਲ ਪਿਛੇ ਛੱਡੇ ਦਾ
ਜੰਗਲ ਮਨ ਚੋਂ ਕੱਢੇ ਦਾ
ਜੰਗਲ ਸ਼ਹਿਰੀ ਵੱਸਦੇ ਦਾ
ਖਾਲੀ ਹਾਸੇ ਹੱਸਦੇ ਦਾ
ਜੰਗਲ ਪਿਛਾ ਛੱਡੇ ਨਾ
ਜੰਗਲ ਮਨ ਚੋਂ ਕਢੇ ਨਾ
ਜੰਗਲ ਔਧ ਵਿਹਾਈ ਦਾ
ਤਨ ਦੀ ਡੌਲੀ ਪਾਈ ਦਾ
ਅੱਧੀ ਜੂਨ ਹੰਢਾਈ ਦਾ
ਜੰਗਲ ਮਨ ਦੀ ਗਰਮੀ ਦਾ
ਜੰਗਲ ਹਰ ਬੇਸ਼ਰਮੀ ਦਾ
ਧਰਮੀ ਦਾ ਅਧਰਮੀ ਦਾ
ਜੰਗਲ ਪਿੱਛਾ ਛੱਡੇ ਨਾ
ਜੰਗਲ ਪਿੱਛਾ ਛੱਡੇ ਨਾ।

No comments:

Post a Comment