Monday, June 4, 2012

ਗ਼ਜ਼ਲ



ਚਾਹੁੰਦਾ ਸਾਂ ਮੈਂ ਉਸ ਨੂੰ ਮਿਲ ਕੇ
ਹਾਲ ਸੁਣਾਉਂਦਾ ਸਾਰੇ ਦਿਲ ਦੇ।

ਉਸ ਇਹਦੇ ਨਾਲ ਮਾੜੀ ਕੀਤੀ
ਬਦਲ ਗਿਆ ਉਹ ਮਿਲਦੇ ਮਿਲਦੇ।

ਏਧਰ ਓਧਰ ਚਾਰੇ ਪਾਸੇ
ਟੁਕੜੇ ਟੁਕੜੇ ਕੀਤੇ ਦਿਲ ਦੇ।

ਕਿਸਮਤ ਦੀ ਸੂਈ ਨਾ ਲੱਭੀ
ਕਿਦਾਂ ਆਪਣਾ ਅੰਬਰ ਸਿਲਦੇ।

ਰੋ ਪੈਂਦੇ ਸਨ ਨੈਣ ਨਿਮਾਣੇ
ਜਦ ਵੀ ਕਿਧਰੇ ਬੂਹੇ ਹਿੱਲਦੇ।

No comments:

Post a Comment