ਉਹ ਜੋ ਮੇਰੇ ਕੋਲ
ਆ ਕੇ।
ਜਾਣ ਦੇ ਲੱਭਦਾ ਬਹਾਨੇ।
ਜਾਣ ਦੇ ਲੱਭਦਾ ਬਹਾਨੇ।
ਕਿੰਜ ਉਸ ਨੂੰ ਮੈਂ
ਦਿਖਾਉਂਦਾ
ਜੋ ਮੇਰੇ ਅੰਦਰ ਨਾ ਝਾਕੇ।
ਜੋ ਮੇਰੇ ਅੰਦਰ ਨਾ ਝਾਕੇ।
ਖਾਕ ਕਰ ਦਿੱਤਾ ਹੈ
ਉਸ ਨੇ
ਜੋ ਗਿਆ ਸੋ ਅੱਗ ਲਾ ਕੇ।
ਜੋ ਗਿਆ ਸੋ ਅੱਗ ਲਾ ਕੇ।
ਸਾਥ ਵੀ ਪੈੜਾਂ ਨਾ
ਦਿੱਤਾ
ਰਾਹ ਗਏ ਰਸਤੇ ਗਵਾ ਕੇ।
ਰਾਹ ਗਏ ਰਸਤੇ ਗਵਾ ਕੇ।
ਪੀੜ ਸੀ ਜ਼ਖ਼ਮਾਂ ਦੇ
ਅੰਦਰ
ਵੇਖਦਾ ਜੇ ਹੱਥ ਲਾ ਕੇ।
ਵੇਖਦਾ ਜੇ ਹੱਥ ਲਾ ਕੇ।
ਜੀ ਲਿਆ ਤਾਂ ਜੀਣ
ਕਾਹਦਾ
ਸਿਰ ਝੁਕਾ ਕੇ ਹੱਥ ਗਵਾ ਕੇ।
ਸਿਰ ਝੁਕਾ ਕੇ ਹੱਥ ਗਵਾ ਕੇ।
No comments:
Post a Comment