Monday, May 28, 2012

ਗ਼ਜ਼ਲ


ਕਦੇ ਇਕਰਾਰ ਕਰਦੀ ਹੈ ਕਦੇ ਇਨਕਾਰ ਕਰਦੀ ਹੈ।
ਕਿਵੇਂ ਮੈਂ ਜ਼ਿੰਦਗੀ ਆਖਾਂ ਉਹ ਮੈਨੂੰ ਪਿਆਰ ਕਰਦੀ ਹੈ।

ਕਦੇ ਆਉਣਾ ਵੀ ਚਾਹੁੰਦੀ ਹੈ ਕਦੇ ਡਰਦੀ ਹੈ ਦੁਨੀਆਂ ਤੋਂ
ਭਲਾ ਪੁੱਛਾਂ ਕਿਵੇਂ ਉਸ ਨੂੰ ਉਹ ਕੀ ਇਤਬਾਰ ਕਰਦੀ ਹੈ।

ਹਵਾ ਵਿੱਚ ਰੰਗ ਖਿੜਦੇ ਨੇ ਮਹਿਕ ਉਠਦਾ ਹੈ ਚੌਗਿਰਦਾ
ਜਦੋਂ ਮੌਸਮ ਚ’ ਖੁਦ ਉਹ ਪਿਆਰ ਦਾ ਇਜ਼ਹਾਰ ਕਰਦੀ ਹੈ।

ਬਹੁਤ ਇਸਰਾਰ ਹੈ ਉਸ ਦਾ ਤੇ ਮੈਥੋਂ ਜੀ ਨਹੀਂ ਹੁੰਦਾ
ਮੇਰੇ ਹਰ ਸਾਹ ‘ਚ ਚੇਤੇ ਨੂੰ ਜਦੋਂ ਗੁਲਜ਼ਾਰ ਕਰਦੀ ਹੈ।

ਮੈਂ ਸੂਲੀ ਤੇ ਵੀ ਜਾ ਕੇ ਮਾਫ਼ ਨਾ ਕਰਦਾ ਤਾਂ ਕੀ ਕਰਦਾ
ਉਹ ਮੇਰੇ ਹਰ ਗੁਨਾਹ ਨੂੰ ਆਪ ਹੀ ਸ਼ਰਸਾਰ ਕਰਦੀ ਹੈ।

ਬੜਾ ਉਸ ਨੂੰ ਕਿਹਾ ਕਿ ਉਹ ਭੁਲਾ ਦੇਵੇ ਤਾਂ ਬੇਹਤਰ ਹੈ
ਉਹ ਮੈਨੂੰ ਚੀਖ ਕੇ ਕਹਿੰਦੀ ਹੈ ਕਿ ਉਹ ਪਿਆਰ ਕਰਦੀ ਹੈ।

No comments:

Post a Comment