ਫਿਰ ਆਰ ਸੀ ਜਾਂ ਪਾਰ ਸੀ.
ਸ਼ਬਦਾਂ ਦੀ ਤਿਖੀ ਧਾਰ ਸੀ।
ਮੈ ਸੀ ਪੰਜਾਬੀ ਸਮਝਦਾ ਸਾਂ
ਉਹ ਬੋਲਦੇ ਸਨ ਫਾਰਸੀ।
ਜੋ ਨਿਕਲਿਆ ਨਾ ਪਰਤਿਆ
ਉਹ ਤੀਰ ਨਾ ਤਲਵਾਰ ਸੀ।
ਉਹ ਕੱਚ ਵਾਂਗੂ ਖਿੰਡ ਗਈ
ਸੀ ਸ਼ੀਸ਼ੇ ਵਰਗੀ ਆਰਸੀ।
ਉਹ ਲੋਕ ਤਾਂ ਸੜਕਾਂ ਤੇ ਸਨ
ਸੰਸਦ ਦੇ ਵਿਚ ਸਰਕਾਰ ਸੀ।
ਬਾਹਰ ਜੋ ਭ੍ਰਿਸ਼ਟਾਚਾਰ ਸੀ
ਅੰਦਰ ਉਹ ਸਿਸ਼ਟਾਚਾਰ ਸੀ।
ਕੁਝ ਵੀ ਨਜ਼ਰ ਆਇਆ ਨਹੀ
ਸੀ ਧੂੜ ਲਿੱਬੜੀ ਆਰਸੀ।
ਉਹ ਦਬ ਗਈ, ਉਹ ਟੁਟ ਗਈ
ਖਿਲਰੀ ਪਈ ਸੀ ਆਰਸੀ।
No comments:
Post a Comment