ਗ਼ਜ਼ਲ
ਕਿਸੇ ਨੂੰ ਲੱਭਿਆ ਹੋਵੇ, ਕਿਸੇ ਨੇ ਲੱਭਿਆ ਹੋਵੇ।ਖ਼ਜ਼ਾਨਾ ਜ਼ਿੰਦਗੀ ਨੇ ਖੌਰੇ ਕਿੱਥੇ ਦੱਬਿਆ ਹੋਵੇ।
ਸਵਾਦੀ ਸਿਲਸਿਲਾ ਹੈ ਜਾਂ ਕੁੜਤਣ ਅੱਕ ਵਰਗੀ ਹੈਇਹ ਉਹੀ ਜਾਣਦਾ ਹੈ ਜਿਸ ਨੇ ਇਸ ਨੂੰ ਚੱਬਿਆ ਹੋਵੇ।
ਹੰਢਾਉਣਾ ਹੈ ਬੜਾ ਔਖਾ ਤਾਂ ਇਹ ਬਾਣਾ ਫਕੀਰੀ ਦਾਕੋਈ ਵਿਰਲਾ ਹੀ ਮਿਲਦਾ ਹੈ ਜਿਹਨੂੰ ਇਹ ਫਬਿਆ ਹੋਵੇ।
No comments:
Post a Comment