ਬਾਪੂ ਦਾ ਚੌਥਾ ਬਾਂਦਰ
- ਸੁਣੋ ਸੱਭ ਦੀ ਪਰ ਬੋਲੋ ਨਾ। ਕਹੋ ਕੁਝ ਨਾ। ਦੇਖੀ ਵੀ ਜਾਓ ਪਰ ਮੂੰਹੋਂ ਕੁਝ ਨਾ ਕਹਿਣਾ।
- ਠੀਕ ਏ ਨਾ।
- ਠੀਕ ਏ ਬਾਪੂ ਜੀ।
- ਤੇ ਤੂੰ, ਦੇਖੀ ਵੀ ਜਾਈਂ ਤੇ ਸੁਣੀ ਕੁਝ ਨਾ। ਰੌਲਾ ਪਾਈ ਜਾਈਂ। ਆਪਣੀ ਸੁਣਾਈ ਜਾਈਂ ਪਰ ਸੁਣੀਂ ਕੁਝ ਨਾ ਕੰਨ ਬੰਦ ਰੱਖੀ।
- ਠੀਕ ਏ ਬਾਪੂ ਜੀ।
- ਤੇ ਤੂੰ ਏਧਰ ਆ।
- ਜੀ ਬਾਪੂ ਜੀ। ਤੂੰ ਆਪਣੀਆਂ ਅੱਖਾਂ ਬੰਦ ਰੱਖੀ। ਖੋਹਲੀ ਨਾ ਭਾਂਵੇਂ ਕੁਝ ਵੀ ਹੋ ਜਾਏ।
- ਕੁਝ ਵੀ ਹੋ ਜਾਏ?
- ਹਾਂ ਭਾਵੇਂ ਕੁਝ ਵੀ ਹੋ ਜਾਏ।
- ਸੱਤ ਬਚਨ ਬਾਪੂ ਜੀ।
ਤੇ ਇਸ ਤਰ੍ਹਾਂ ਸਾਨੂੰ ਬਾਪੂ ਨੇ ਇਥੇ ਬਿਠਾ ਦਿਤਾ। ਪਰ ਇਕ ਵਾਰੀ ਇਕ ਚੋਰ ਆ ਗਿਆ। ਦੇਖਣ ਵਾਲੇ ਨੇ ਦੇਖ ਲਿਆ ਪਰ ਉਸ ਦੇ ਮੂੰਹ ਉਪਰ ਹੱਥ ਸਨ। ਸੁਣਨ ਵਾਲੇ ਨੇ ਚੋਰ ਦੀ ਬਿੜਕ ਸੁਣੀ। ਉਸ ਦੀਆਂ ਅੱਖਾਂ ਬੰਦ ਸਨ। ਉਸ ਨੇ ਕਿਹਾ ਕਿ ਕੋਈ ਚੋਰ ਲੱਗਦੈ। ਉਸ ਨੇ ਨਾਲ ਦੇ ਨੂੰ ਕਿਹਾ ਤੂੰ ਦੇਖ ਅੱਖਾਂ ਖੋਹਲ ਕੇ ਕੀ ਇਹ ਚੋਰ ਹੀ ਹੈ। ਜਿਸ ਨੂੰ ਦਿਖਾਈ ਵੀ ਦਿੰਦਾ ਸੀ ਤੇ ਸੁਣਾਈ ਉਸ ਨੂੰ ਕਿਹਾ ਗਿਆ ਕਿ ਰੌਲਾ ਪਾ ਉਚੀ ਉਚੀ। ਉਹ ਵਿਚਾਰਾ ਕੀ ਕਰਦਾ। ਉਹ ਰੌਲਾ ਪਾਈ ਜਾਵੇ। ਪਰ ਬਾਕੀ ਦੋਵੇਂ ਬਾਂਦਰ ਆਪਣੀ ਥਾਂਵੇਂ ਟਿਕੇ ਬੈਠੇ ਸਨ। ਚੋਰ ਸਮਝ ਗਿਆ ਕਿ ਇਹ ਤਾਂ ਐਵੇਂ ਦੇਖਣ ਵਾਲੇ ਬਾਂਦਰ ਹਨ। ਕਰਨ ਜੋਗੇ ਕੁਝ ਨਹੀਂ। ਸੋ ਚੋਰ ਹਰ ਰੋਜ਼ ਆਉਂਦਾ ਤੇ ਚੋਰੀ ਕਰਕੇ ਲੈ ਜਾਂਦਾ।
- ਕਿਉਂ ਬਈ ਤੇਰਾ ਕੀ ਖਿਆਲ ਹੈ?
ਬਾਂਦਰਾਂ ਦੀ ਗੱਲ ਸੁਣ ਕੇ ਉਹ ਭਮਤਰ ਗਿਆ।
ਉਸ ਨੇ ਕਿਹਾ ਬਈ ਨਾ ਆਪਾਂ ਦੇਖੀਏ, ਨਾ ਬੋਲੀਏ, ਨਾ ਸੁਣੀਏ, ਨਾ ਕਿਸੇ ਨੂੰ ਕੁਝ ਕਹੀਏ। ਚੋਰ ਜਾਣਨ ਤੇ ਮਾਲਕ ਜਾਣਨ। ਆਪਾਂ ਨੂੰ ਏਸ ਨਾਲ ਕੀ।
ਉਸ ਨੇ ਕਿਹਾ ਬਈ ਨਾ ਆਪਾਂ ਦੇਖੀਏ, ਨਾ ਬੋਲੀਏ, ਨਾ ਸੁਣੀਏ, ਨਾ ਕਿਸੇ ਨੂੰ ਕੁਝ ਕਹੀਏ। ਚੋਰ ਜਾਣਨ ਤੇ ਮਾਲਕ ਜਾਣਨ। ਆਪਾਂ ਨੂੰ ਏਸ ਨਾਲ ਕੀ।
ਉਸ ਦੀ ਗੱਲ ਸੁਣ ਕੇ ਬਾਪੂ ਦਾ ਤੀਜਾ ਬਾਂਦਰ ਬੋਲਿਆ। ਆ ਜਾ, ਆ ਜਾ ਤੈਨੂੰ ਹੀ ਉਡੀਕਦੇ ਸੀ। ਬਈ ਸਾਡੇ ਕੋਲ ਤੇਰੀ ਵੀ ਥਾਂ ਹੈ। ਆ ਜਾ ਸਾਡੇ ਕੋਲ ਬੈਠ ਜਾ। ਹੁਣ ਬਾਪੂ ਦੇ ਤਿੰਨ ਨਹੀਂ ਚਾਰ ਬਾਂਦਰ ਹੋ ਗਏ ਹਨ। ਤੇ ਤੂੰ ਬਾਪੂ ਦਾ ਚੌਥਾ ਬਾਂਦਰ।
No comments:
Post a Comment