Saturday, July 30, 2011

ਗ਼ਜ਼ਲ

ਗ਼ਜ਼ਲ

ਹੋ ਗਈ ਕਿਉਂ ਜ਼ਿੰਦਗੀ ਬੇਆਸਰੀ ਬੇਆਸ ਵੀ।
ਝੁਲਸਦਾ ਪਾਣੀ ਪਿਆ ਤੇ ਝੁਲਸਦੀ ਹੈ ਪਿਆਸ ਵੀ।
ਸੁਪਨਿਆਂ ਦੇ ਸ਼ਹਿਰ ਵਿਚ ਸੁਪਨਾ ਕੋਈ ਮਿਲਿਆ ਨਹੀਂ
ਕਿਸ ਤਰਹਾਂ ਇਸ ਨੂੰ ਕਹਾਂ ਧੋਖਾ ਵੀ ਤੇ ਬਕਵਾਸ ਵੀ।
ਸੱਤ ਸਮੁੰਦਰ ਚੀਰ ਕੇ ਪਹੁੰਚੇਗੀ ਮੇਰੀ ਚੀਖ ਜੇ
ਲੋਕ ਹਨ ਪਰਖਣਗੇ ਇਸ ਦੇ ਰੰਗ ਤੇ ਮਿਠਾਸ ਵੀ।
ਦੇਖ ਨਾ ਛਾਲੇ ਮੇਰੇ ਤੂੰ ਦੇਖ ਮੇਰਾ ਹੌਸਲਾ
ਮੈਂ ਹੀ ਆਇਆ ਹਾਂ ਤੇ ਮੇਰੇ ਨਾਲ ਹੈ ਧਰਵਾਸ ਵੀ।
ਤੂੰ ਕਿਸੇ ਨੂੰ ਅਲਵਿਦਾ ਕਹਿ ਕੇ ਕਦੇ ਨਾ ਸੋਚਿਆ
ਆਪਣੇ ਲਈ ਆਪ ਲਿਖਿਆ ਹੈ ਕਦੋਂ ਬਨਵਾਸ ਵੀ।
ਸੁਪਨਿਆਂ ਦੇ ਸ਼ਹਿਰ ਨੇ ਸਾਂਭੀ ਨਾ ਉਸ ਦੀ ਪੈੜ ਵੀ
ਉਸ ਸ਼ਹਿਰ ਨੂੰ ਮਿਲ ਰਿਹੈ ਬਨਵਾਸ ਵੀ ਪਰਵਾਸ ਵੀ।
ਕੀ ਕਦੇ ਤਸਵੀਰ ਦੇ ਰੰਗਾਂ ਨੇ ਸੀ ਇਹ ਸੋਚਿਆ
ਵਕਤ ਆਵਣ ਤੇ ਓਹੀ ਬਣ ਜਾਣਗੇ ਇਤਿਹਾਸ ਵੀ।
ਓਸ ਨੂੰ ਮਿਲਿਆ ਕਦੇ ਨਹੀਂ ਸੋਚਿਆ ਹੋ ਜਾਏਗੀ।
ਉਹ ਮੇਰੀ ਆਵਾਜ਼ ਦੀ ਸ਼ਿੱਦਤ ਮੇਰੀ ਅਰਦਾਸ ਵੀ।  

No comments:

Post a Comment