buzidlI
ਗੁਰਦੀਪ ਸਿੰਘ ਭਮਰਾ
ਬੁਜ਼ਦਿਲੀ ਹੈ
ਨਿਹੱਥੇ ਆਦਮੀ ਤੇ ਵਾਰ ਕਰਨਾ
ਸੁਤੇ ਸ਼ੇਰ ਤੇ ਗੋਲੀ ਚਲਾਉਣਾ
ਭੀੜ ਵਿੱਚ ਬੰਬ ਰੱਖ ਕੇ ਪਰਤ ਜਾਣਾ
ਤੇ ਆਪ ਲੁਕ ਜਾਣਾ
ਬੁਜ਼ਦਿਲੀ ਹੈ
ਆਪਣੇ ਆਪ ਨੂੰ ਹਥਿਆਰ ਦੇ ਨਾਲ
ਬਹਾਦਰ ਮੰਨ ਲੈਣਾ
ਤੇ ਆਪ ਹੀ ਸੂਰਮੇ ਬਣ ਬਹਿਣਾ
ਬੁਜ਼ਦਿਲੀ ਹੈ
ਆਪਣੇ ਆਪ ਤੋਂ ਡਰਨਾ
ਨਾ ਸਾਹਮਣੇ ਆਉਣਾ
ਤੇ ਫਿਰ ਉਮਰ ਸਾਰੀ
ਆਪ ਤੋਂ ਹੀ
ਮੂੰਹ ਲੁਕਾ ਕੇ
ਬਚਦੇ ਰਹਿਣਾ
ਬੁਜ਼ਦਿਲੀ ਹੈ
ਆਪਣੇ ਆਪ ਨੂੰ ਸੂਰਮੇ ਕਿਹਣਾ
ਜਾਂ ਸੂਰਮੇ ਕਹਾਉਣਾ
ਬੁਸਦਿਲੀ ਹੈ
ਰਹਿਮ ਦੀ ਭੀਖ ਮੰਗਣਾ
ਓਸ ਕੋਲੋਂ
ਜਿਸ ਨੂੰ ਦੁਸ਼ਮਣਾਂ ਦੀ ਕਤਾਰ ਵਿੱਚ ਰਖਣਾ
ਬੁਜ਼ਦਿਲੀ ਹੈ
ਨਿਦੋਸ਼ੀਆਂ ਚਿੜੀਆਂ ਨੂੰ
ਚਾਂਗਰ ਮਾਰ ਕੇ
ਉਡਾ ਦੇਣਾ
ਤੇ ਸਮਝਣਾ
ਮੈਂ ਕਿੰਨਾ ਸੂਰਮਾ ਹਾਂ।
No comments:
Post a Comment