Tuesday, May 31, 2011

ਉਹ ਹੋਰ ਹੁੰਦੇ ਹਨ


ਉਹ ਹੋਰ ਹੁੰਦੇ ਹਨ ਗੁਰਦੀਪ ਸਿੰਘ OW Ref #15213 dated 2011-05-31 17:08:43 
 ਉਹ ਹੋਰ ਹੁੰਦੇ ਹਨ 
ਜੋ ਆਪਣੇ ਸਿਰਾਂ ਨੂੰ
ਧੜਾਂ ਤੋਂ ਵੱਖ ਨਹੀਂ ਹੋਣ ਦਿੰਦੇ
ਮਰਦੇ ਦਮ ਤੱਕ
ਸਿਰਾਂ ਨਾਲ ਲੜਦੇ ਹਨ
ਸਿਰਾਂ ਵਾਸਤੇ ਲੜਦੇ ਹਨ
ਕਿਉਂ ਕਿ ਸਿਰਾਂ ਵਿੱਚ ਸੇਕ ਹੁੰਦਾ ਹੈ
ਸਿਰਾਂ ਵਿੱਚ ਸੋਚ ਹੁੰਦੀ ਹੈ
ਸੂਰਜ ਦੀ ਰੋਸ਼ਨੀ ਵਰਗੀ
ਉਹ ਸਿਰਾਂ ਵਾਸਤੇ ਜੀਂਦੇ ਹਨ
ਤੇ ਸਿਰਾਂ ਨਾਲ ਹੀ ਮਰਦੇ ਹਨ
ਸਿਰ ਨੂੰ ਡਿੱਗਣ ਨਹੀਂ ਦਿੰਦੇ
ਲੋੜ ਪਵੇ ਤਾਂ ਤਲੀ ਤੇ ਟਿਕਾ ਲੈਂਦੇ ਹਨ
ਤੇ ਆਖਰੀ ਦਮ ਤੱਕ ਲੜਦੇ ਹਨ
ਉਹ ਹੋਰ ਹੁੰਦੇ ਹਨ
ਉਹ ਹੋਰ ਹੁੰਦੇ ਹਨ
ਜੋ ਸੋਚ ਲਈ
ਸਮਝੌਤਾ ਨਹੀ ਕਰਦੇ
ਆਪਣੇ ਵਿਚਾਰਾਂ ਲਈ
ਰਹਿਮ ਦੀ ਭੀਖ ਨਹੀਂ ਮੰਗਦੇ
ਉਹ ਜਾਣਦੇ ਹਨ ਕਿ
ਵਿਚਾਰਾਂ ਨੇ ਤਾਂ ਉਨ੍ਹਾਂ ਦੇ ਆਖਰੀ ਸਾਹ ਦੇ ਨਾਲ
ਹਵਾ ਵਿੱਚ ਬਿਖਰ ਜਾਣਾ ਹੈ
ਤੇ ਉਹਨਾਂ ਆਪਣੀ ਸੋਚ ਦਾ ਜਾਦੂ
ਸੈਂਕੜੈ ਸਿਰਾਂ ਉਪਰ ਧੂੜ ਜਾਣਾ ਹੈ
ਉਹਨਾਂ ਦੇ ਬੋਲਾਂ ਨੇ
ਵੰਝਲੀ ਦੀ ਤਾਨ ਬਣਕੇ
ਫਸਲਾਂ ਦੇ ਸਾਵੇ ਪਤਿਆਂ ਵਿੱਚ
ਸੁਨਹਿਰੀ ਸ਼ਰਬਤੀ ਦਾਣਿਆਂ ਵਿੱਚ
ਉਗ ਖੜੋਣਾ ਹੈ
ਵਿਚਾਰ ਕਦੇ ਮਰਦੇ ਨਹੀਂ
ਵਿਚਾਰ ਸਦਾ ਅਮਰ ਰਹਿੰਦੇ ਹਨ
ਉਹ ਹੋਰ ਹੁੰਦੇ ਹਨ
ਜੋ ਆਪਣੇ ਵਿਚਾਰਾਂ ਵਿੱਚ ਸਦਾ ਜੀਂਦੇ ਰਹਿੰਦੇ ਹਨ
ਕਿਉਂ ਕਿ ਉਹ ਜਾਣਦੇ ਹਨ ਕਿ
ਉਹ ਸਦਾ ਆਪਣੇ ਵਿਚਾਰਾਂ ਲਈ ਲੜੇ
ਆਖਰੀ ਸਾਹ ਤੱਕ।
ਉਹ ਹੋਰ ਹੁੰਦੇ ਹਨ।

No comments:

Post a Comment