Thursday, March 17, 2011

ਮੈਂ ਤੇ ਮੇਰੀ ਡਾਲ

Gurdip Singh Bhamra
9878961218

ਮੈਂ ਤੇ ਮੇਰੀ ਡਾਲ
ਮਿਲੇ ਸਾਂ ਪਹਿਲੀ ਵਾਰੀ
ਮਾਂ ਦੀ ਲੋਰੀ
ਪਿਤਾ ਦਾ ਪਿਆਰ
ਭਰਾ ਦੀ ਜ਼ਿੱਦ
ਸਹੇਲੀ ਦੀਆਂ ਖੇਡਾਂ
ਬਚਪਨ ਦੀਆਂ ਯਾਦਾਂ
ਪੀਂਘ ਦੇ ਝੂਟੇ
ਗੁਤਾਂ ਦੇ ਰਿਬਨ
ਨਵੀਂ ਗੁਰਗਾਬੀ
ਹਵਾ ਦੇ ਨਾਲ
ਮੈਂ ਉਡਦੀ ਜਾਵਾਂ
ਬੱਦਲਾਂ ਦੀ ਖੇਡ
ਤੇ ਕਿਣ ਮਿਣ ਕਣੀਆ
ਮੈਂ ਤੇ ਮੇਰੀ ਡਾਲ ਮਿਲੇ ਜਿਸ ਹਾਲ
ਸਹੇਲੀਆਂ ਬਣੀਆਂ
ਮੈਂ ਤੇ ਮੇਰੀ ਡਾਲ
ਖੇਡ ਖੇਡ ਨਾ ਥੱਕੇ
ਨਾ ਥਕੀਏ ਅਸੀਂ ਗੱਲਾਂ ਕਰਦੇ
ਇੱਕ ਦੂਜੇ ਵਿੱਚ ਰਚਮਿਚ ਜਾਂਦੇ
ਹਾਸੇ ਪਾਂਦੇ
ਇੱਕ ਦੂਜੇ ਨੂੰ ਤਕੱਦੇ ਰਹਿੰਦੇ
ਦੇਖ ਦੇਖ ਮੁਸਕਾਈਏ
ਮੈਂ ਤੇ ਮੇਰੀ ਡਾਲ
ਮਿਲੇ ਸਾਂ ਪਹਿਲੀ ਵਾਰੀ
ਮੈਂ ਤੇ ਮੇਰੀ ਡਾਲ ਸਦਾ ਸਾਂ ‘ਕੱਠੇ ਰਹਿੰਦੇ
ਸੋਂਦੇ ਅਤੇ ਸੁਲਾਂਦੇ
ਇਕ ਦੂਜੇ ਨੂੰ ਗਲ ਨਾਲ ਲਾਂਦੇ

ਮੈਂ ਤੇ ਮੇਰੀ ਡਾਲ
ਸੁਖੀ ਸਾਂ ਕਿੰਨੇ
ਖੁਸ਼ੀ ਸੀ ਕਿੰਨੀ
ਰੋਣ ਦਾ ਵਜਾਂ
ਜ਼ਰਾ ਨਾ ਜਿੰਨੀ
ਦੇਖ ਕੇ ਜੀਂਦੇ
ਖੁਸ਼ੀ ਵਿੱਚ ਥੀਂਦੇ।

ਮੈਂ ਤੇ ਮੇਰੀ ਡਾਲ
ਮਿਲੇ ਸਾਂ ਪਿਛਲੀ ਵਾਰੀ
ਢੇਰ ਖਿਡੌਣਿਆਂ ਵਿਚੋਂ
ਤੇ ਅਲਮਾਰੀ ਪਿਛੋ
ਲੱਭੀ ਤਾਂ ਰੋਂਦੀ ਰੋਂਦੀ
ਉਹ ਮੇਰੇ ਤੋਂ ਪੁੱਛੇ
ਨੀ ਅੜੀਏ ਕਿੱਥੇ ਰਹਿ ਗਈ
ਕਿਉਂ ਭੁੱਲੀ ਤੂੰ ਮੈਨੂੰ
ਗਈ ਗਵਾਚੀ
ਵੱਡੇ ਵੱਡੇ ਰਿੱਛ
ਰਿੱਛਾਂ ਦੇ ਬੱਚੇ
ਉਹ ਮੈਨੂੰ ਘੇਰ ਖਲੋਤੇ
ਰੰਗ ਬਰੰਗੇ ਕਾਰਡ
ਪੀੰਘ ਸੱਤਰੰਗੀ ਵਰਗੇ
ਮੈਥੋਂ ਖੋਹ ਕੇ ਲੈ ਗਏ
ਮੇਰੀ ਡਾਲ
ਤੇ ਮੇਰੀਆਂ ਯਾਦਾਂ
ਮੈਂ ਤੇ ਮੇਰੀ ਡਾਲ
ਮਿਲੇ ਜਦ ਪਿਛਲੀ ਵਾਰੀ
ਘੁੱਟ ਕਲੇਜੇ ਲੱਗੀ
ਰੋਂਦੀ ਉਹ ਰੂੰ ਰੂੰ ਕਰਦੀ
ਕੋਈ ਰਿੱਛ ਦਾ ਬੱਚਾ
ਕਾਰਡ ਨਾ ਰੰਗ
ਨਾ ਰਿਬਨ
ਕਿਸੇ ਦਾ ਦਿਲ ਨਾ ਧੜਕੇ
ਕਿਸੇ ਦਾ ਦਿਲ ਨਾ ਰੋਵੇ
ਮੈਂ ਤੇ ਮੇਰੀ ਡਾਲ
ਜਦ ਮੇਰੇ ਗੱਲ ਲਗੀ
ਮੋੜ ਲੈ ਆਏ
ਦਿਨਾਂ ਦੇ ਜਾਏ
ਬਚਪਨ ਦੀਆਂ ਯਾਦਾਂ
ਮੈਂ ਤੇ ਮੇਰੀ ਡਾਲ
ਉਹ ਚੁਪ ਕਰਾਵੇ
ਪਈ ਜਦ ਤੱਕੇ
ਸਾਹਮਣੇ ਮੇਰੇ
ਹਸਾਵੇ ਮੈਨੂੰ
ਬੁਲਾਵੇ ਮੈਨੂੰ
ਮੈਂ ਤੇ ਮੇਰੀ ਡਾਲ..


No comments:

Post a Comment