Friday, March 4, 2011

ਮੁਖਾਤਬ

ਮੁਖਾਤਬ


ਗੁਰਦੀਪ ਸਿੰਘ

ਮੈਂ ਦੀਵੇ ਨੂੰ ਕਿਹਾ
ਬੁਝ ਨਾ
ਕੁਝ ਰੋਸ਼ਨੀ ਤਾਂ ਜ਼ਰੂਰੀ ਹੈ
ਤੇਰੇ ਆਪਣੇ ਲਈ
ਆਪਣੇ ਵਜੂਦ ਲਈ
ਜਗਦੇ ਰਹਿਣ ਲਈ
ਦਿਸਦੇ ਰਹਿਣ ਲਈ
ਇਹ ਨਾ ਹੋਵੇ
ਕਿ ਤੈਨੂੰ ਲੋਕ
ਮਿੱਟੀ ਦਾ ਦੀਵਾ ਸਮਝ
ਘਰ ਤੋਂ ਬਾਹਰ
ਕਚਰੇ ਦੇ ਢੇਰ ਵਿੱਚ ਸ਼ਾਮਲ ਕਰ ਦੇਣ
ਰੋਸ਼ਨੀ ਹੈ ਤਾਂ
ਲੋਕ ਆਲੇ ਵਿੱਚ ਰੱਖਣਗੇ
ਪੂਜਾ ਦੀ ਥਾਲੀ ਵਿੱਚ
ਸ਼ਿਵਾਲੇ ਵਿੱਚ
ਰੌਸ਼ਨੀ ਦੀ ਲੋਅ ਸਮਝ ਕੇ
ਤੇਰੇ ਲਈ ਕਿੰਨੇ ਨਾਂ ਧਰਨਗੇ
ਕਿਤੇ ਚਿਰਾਗ
ਕਿਤੇ ਦੀਪਕ
ਕਿਤੇ ਸ਼ਮਾਂ
ਕਿਤੇ ਸ਼ਾਮ-ਏ-ਲੋਅ ਕਹਿਣਗੇ
ਆਰਤੀ ਦਾ ਹਿੱਸਾ ਬਣਾ ਕੇ
ਸ਼ਾਮ ਦੇ ਰਾਗਾਂ ਵਿੱਚ ਸ਼ਾਮਲ ਕਰਨਗੇ
ਬੁਝੇ ਦੀਵੇ ਨੂੰ
ਅੱਜ ਨਹੀਂ ਤਾਂ ਕੱਲ੍ਹ
ਸੁੱਟ ਦੇਣਗੇ ਬਾਹਰ
ਬਚਿਆਂ ਦੇ ਖੇਡਣ ਲਈ
ਜੋ ਪਹਿਲਾਂ ਝੌਲੀ ਭਰਨਗੇ
ਫਿਰ ਕੰਧਾਂ ਤੇ ਮਾਰਨਗੇ
ਠੀਕਰ ਕਰਨਗੇ
ਸੜਕ ਦੇ ਕੰਢੇ ਤੁਸੀਂ
ਮਿੱਟੀ ਵਿੱਚ ਰੁਲੋਗੇ।

No comments:

Post a Comment