ਤੂੰ ਹੋਵੇਂਗੀ ਤਾਂ ਮੈਂ ਆਵਾਂਗਾ
ਤੂੰ ਪੁੱਛੇਗੀ ਤਾਂ ਮੈਂ ਬੋਲਾਂਗਾ
ਤੂੰ ਲੱਭੇਗੀ ਤਾਂ ਮੈਂ ਖੋਲ੍ਹਾਗਾ
ਰਾਜ਼ ਸਮੇਂ ਦਾ
ਆਰ ਪਾਰ ਰੁਕਦੇ ਰਸਤੇ ਦਾ
...ਤੁੰ ਲੱਭੀ ਨਾ ਤਾਂ ਮੈ ਟੋਲਾਗਾਂ
ਪਰ ਆਰ ਪਾਰ ਦੀਆਂ ਗੱਲਾਂ
ਆਰ ਆਰ ਹੀ ਰਹਿ ਕੇ
ਆਰ ਪਾਰ ਤੋਂ ਪਾਰ ਨਾ ਹੋਵਣ
ਰੂਹਾਂ ਦੀਆਂ ਬਰੂਹਾਂ ਲੰਘ ਕੇ
ਰੱਬ ਜੇ ਆਇਆ
ਰੁਕੀ ਹੋਈ ਧੜਕਣ ਦੀ
ਚਰਚਾ ਸੁਣ ਨਾ ਸਕਿਆ
ਠਹਿਰੇ ਹੋਏ ਸਮੇਂ ਤੋਂ ਅਗੇ ਕਿੰਨੀਆਂ ਸਦੀਆਂ
ਮੈਂ ਤੁਰਿਆ ਹਾਂ
ਤੂੰ ਤੁਰਦੀ ਹੈ
ਕਦਮ ਕਦਮ ਤੇ ਰਸਤੇ
ਇਕ ਦੁਜੇ ਤੋਂ ਦੂਰ ਦਰਾਡੇ ਹੋਵਣ
ਕਦੇ ਨਾ ਤੁਰੀਏ
ਕਦੇ ਨਾ ਰੁਕੀਏ
ਡਰਦੇ ਡਰਦੇ
ਚੌੜੇ ਹੁੰਦੇ ਜਾਂਦੇ ਪਾਟ ਨਦੀ ਦੇ
ਨਦੀ ਦੀਆਂ ਧਾਰਾਂ ਦੇ
ਨਦੀਆਂ ਦੀਆਂ ਲਹਿਰਾਂ ਦੇ
ਆਰ ਪਾਰ ਦੀਆਂ ਸਾਰੀਆਂ ਗੱਲਾਂ
ਆਰ ਪਾਰ ਹੀ ਵਸੱਣ
ਕਦੇ ਨਾ ਹੱਸਣ
No comments:
Post a Comment