ਗੀਤ
ਗੁਰਦੀਪ ਸਿੰਘ ਭਮਰਾ / 9878961218
ਕਦੇ ਤਾਰਿਆਂ ਦੇ ਨਾਲ
ਕਦੇ ਸਾਰਿਆਂ ਦੇ ਨਾਲ
ਗੱਲਾਂ ਤੇਰੀਆਂ ਹੀ ਕੀਤੀਆਂ ਹੁੰਗਾਰਿਆਂ ਦੇ ਨਾਲ।ਕਦੇ ਸੁਪਨੇ ਚ’ ਆਵੇਂ
ਰੀਝਾਂ ਸੁਤੀਆਂ ਜਗਾਵੇਂ
ਤੈਨੂੰ ਫੜੀਏ ਤਾਂ ਆਪ
ਸਾਡੇ ਹੱਥ ਨਾ ਤੂੰ ਆਵੇਂ
ਕਦੇ ਪੁਛਿਆ ਨਾ ਹਾਲ ਸਾਡੇ ਹੰਝੂਆਂ ਦੇ ਕੋਲੋਂ
ਕਿੱਦਾਂ ਹੋਈ ਉਹਨਾਂ ਸੁਪਨੇ ਵਿਚਾਰਿਆਂ ਦੇ ਨਾਲ।
ਕਦੇ ਤਾਰਿਆਂ ਦੇ ਨਾਲ
ਕਦੇ ਸਾਰਿਆਂ ਦੇ ਨਾਲਸਾਡੇ ਵਾਸਤੇ ਸੀ ਲਾਰੇ
ਅਸੀੰ ਕਿਸਮਤਾਂ ਤੋਂ ਹਾਰੇ
ਕੱਚੇ ਘੜਿਆਂ ਦੇ ਮਾਰੇ
ਸਾਨੂੰ ਆਖ ਨਾ ਵਿਚਾਰੇ
ਕਦੋਂ ਰੋਕਿਆਂ ਰੁਕਾਂਗੇ, ਨਾ ਡਰਾਂਗੇ ਨਾ ਝੁਕਾਂਗੇ
ਅਸੀਂ ਠਿਲ੍ਹ ਪੈਣਾਂ ਲਹਿਰਾਂ ਦੇ ਇਸਾਰਿਆਂ ਦੇ ਨਾਲ।
ਕਦੇ ਤਾਰਿਆਂ ਦੇ ਨਾਲ
ਕਦੇ ਸਾਰਿਆਂ ਦੇ ਨਾਲ।ਤੇਰੇ ਵਾਸਤੇ ਵਿਸਾਖੀ
ਤੇਰੇ ਵਾਸਤੇ ਦਿਵਾਲੀ
ਤੇਰੇ ਵਾਸਤੇ ਜਗਾਏ
ਇਹ ਬਨੇਰੇ ਵੀ ਸਜਾਏ
ਤੇਰੇ ਆਉਣ ਦੀ ਤਰੀਕ ਕਰੇ ਚਿਰਾਂ ਤੋਂ ਉਡੀਕ
ਐਵੇਂ ਵੇਲਾ ਨਾ ਟਪਾਵੀਂ ਝੂਠੇ ਲਾਰਿਆਂ ਦੇ ਨਾਲ
ਕਦੇ ਤਾਰਿਆਂ ਦੇ ਨਾਲ
ਕਦੇ ਸਾਰਿਆਂ ਦੇ ਨਾਲ
ਗੱਲਾਂ ਤੇਰੀਆਂ ਹੀ ਕੀਤੀਆਂ ਸਹਾਰਿਆਂ ਦੇ ਨਾਲ।
No comments:
Post a Comment