Thursday, July 14, 2011

Motherland


·         ਜਿੰਨਾ ਚਾਹੋ ਓਨਾ ਖਾਹੋ
ਇਸ ਪੈਲੀ ਨੂੰ ਦੱਬ ਕੇ ਵਾਹੋ
·         ਦੱਬ ਕੇ ਵਾਹੋ ਰੱਜ ਕੇ ਖਾਹੋ
ਪਰ ਨਾ ਇਸਦੇ ਛਿਲੜ ਲਾਹੋ।
·         ਦੱਬ ਕੇ ਬੀਜੋ, ਰੱਜ ਕੇ ਸਿੰਜੋ
ਪਰ ਨਾ ਇਸ ਦਾ ਪਿੰਡਾ ਪਿੰਜੋ।
·         ਜੰਗਲ ਬੇਲੇ ਮਸਤੀ ਮੇਲੇ
ਬਹੁਤੇ ਗੁਰੂ ਤੇ ਥੋਹੜੇ ਚੇਲੇ।
·         ਧਰਤੀ ਦਾ ਸੁਹਾਗ ਉਜਾੜਨ
ਕਹੀਏ ਤਾਂ ਉਹ ਸੰਘ ਨੂੰ ਪਾੜਣ।
·         ਆਖਣ- ਅਸੀਂ  ਹਾਂ  ਵਾਰਸ ਕਲੇ
   ਇਧਰ ਓਧਰ ਉਪਰ ਥੱਲੇ।
·         ਕਿਹੜਾ ਸਾਡਾ ਰਸਤਾ ਮੱਲੇ
ਜਿਧਰ ਚਾਹੀਏ ਬੱਲੇ ਬੱਲੇ।
·         ਪੌਣ ਗੁਰੂ ਮਾਤਾ ਹੈ ਧਰਤੀ
ਸਾਰੀ ਤੁਹਾਡੇ ਨਾਂ ਨਹੀਂ ਕਰਤੀ
·         ਪਏ ਨਾ ਐਵੇਂ ਤੁਸੀਂ ਲਿਤਾੜੋ
ਚਲੋ ਆਪਣੇ ਕੱਪੜੇ ਝਾੜੋ।
·         ਇਥੇ ਕਿਧਰੇ ਬਹਿ ਨਾ ਰਹਿਣਾ
ਹੁਣ ਲੋਕਾਂ ਨੇ ਛਿਤਰੀਂ ਡਹਿਣਾ
·         ਜਿਹੜਾ ਵਾਹੇ ਉਸ ਦੀ ਥਾਂ ਹੈ
ਉਹੀ ਪੁਤਰ ਉਸ ਦੀ ਮਾਂ ਹੈ।

No comments:

Post a Comment