ਗ਼ਜ਼ਲ
- ਤੂੰ ਕਿਹਾ ਇਹ ਮਰ ਗਈ, ਮੈਂ ਵੀ ਕਿਹਾ ਕਿ ਮਰ ਗਈ।
ਰਿਸ਼ਤਿਆਂ ਦੇ ਜ਼ਿਕਰ ਵਿਚੋਂ ਤਾਜ਼ਗੀ ਕਿਧਰ ਗਈ।
- ਸਿਰਫਿਰੀ ਉਹ ਪੌਣ ਜੋ ਆਈ ਸੀ ਗੁੰਬਦ ਢਾਹੁਣ ਲਈ
ਪੱਥਰਾਂ ਦੀ ਭੀੜ ਚੋਂ ਲੰਘੀ ਤਾਂ ਵੇਖੀ ਡਰ ਗਈ।
- ਮੈਂ ਕਿਹਾ ਬੇਮੌਸਮੀ ਬਰਸਾਤ ਤੋਂ ਘਰ ਨੂੰ ਬਚਾ
ਮੈਨੂੰ ਲੱਭਣ ਵਾਸਤੇ ਬਰਸਾਤ ਇਹ ਘਰ ਘਰ ਗਈ।
- ਓਸ ਦਿਨ ਪਿਛੋ ਅਸਾਂ ਨਾ ਵੇਖਿਆ ਨਾ ਸੋਚਿਆ
ਓਸ ਦੇ ਪਿਛੇ ਰਹੇ ਓਧਰ ਗਏ ਜਿਧਰ ਗਈ।
- ਵੇਖ ਸਾਡੀ ਹੀ ਵਫਾ ਹੈ ਸਾਂਭ ਕੇ ਰੱਖੀ ਅਸਾਂ
ਜ਼ਿੰਦਗੀ ਤਾਂ ਉਮਰ ਵਾਂਗੂ ਹੌਲੀ ਹੌਲੀ ਕਿਰ ਗਈ।
- ਓਸ ਦੀ ਤਸਵੀਰ ਨੂੰ ਦੀਵਾਰ ਤੇ ਥਾਂ ਨਾ ਮਿਲੀ
ਆਖਦਾ ਸੀ ਓਸ ਕੋਲੋਂ ਜ਼ਿੰਦਗੀ ਹੈ ਡਰ ਗਈ।
- ਤਿਨਕਿਆਂ ਵਿੱਚ ਸਾਂਭਿਆ ਸੀ ਦੋਸਤੋ ਜਿਸਦਾ ਵਜੂਦ
ਹਾਦਸੇ ਏਦਾਂ ਹੋਏ ਕਿ ਤਿਨਕਾ ਤਿਨਕਾ ਕਿਰ ਗਈ।
- ਯਾਦ ਆਉਂਦੇ ਰਹਿਣਗੇ ਉਸ ਉਮਰ ਦੇ ਪਹਿਲੇ ਪੜਾਅ
ਓਸ ਦੇ ਨੈਣਾਂ ਦੀ ਖਣ ਖਣ ਜਦ ਸੁਣੀ ਘਰ ਕਰ ਗਈ।
No comments:
Post a Comment