Tuesday, July 5, 2011

ਪਾਣੀ ਦੀ ਬੂੰਦ ਬੂੰਦ ਬਚਾਓ


ਗੁਰਦੀਪ



ਜਦੋਂ ਮੀਂਹ ਪੈਂਦਾ ਹੈ ਤਾਂ ਪਾਣੀ ਕਿੱਥੇ ਜਾਂਦਾ ਹੈ? ਸੈਂਕੜੇ ਲੱਖ ਕਿਲੋ ਲੀਟਰ ਪਾਣੀ ਜੋਂ ਬੱਦਲਾਂ ਰਾਹੀ  ਧਰਤੀ ਉਪਰ ਡੁੱਲ੍ਹਦਾ ਹੈ ਸੜਕਾਂ ਗਲੀਆਂ ਨਾਲੀਆਂ ਥਾਣੀ ਵਗਦਾ ਹੈ, ਘਰਾਂ ਦੀਆਂ ਛੱਤਾਂ ਤੋਂ ਪਰਨਾਲਿਆਂ ਰਾਹੀਂ ਗਲੀਆਂ ਵਿੱਚ ਡਿੱਗਦਾ ਹੈ, ਉਹ ਸਾਰਾ ਪਾਣੀ ਆਖਰ ਕਿੱਥੇ ਜਾਂਦਾ ਹੈ? ਕੀ ਕਦੇ ਸੋਚਿਆ ਹੈ, ਇਸ ਪਾਣੀ ਦਾ ਅਸਲ ਹੱਕਦਾਰ ਕੌਣ ਹੈ?

ਮੀਂਹਾਂ ਦੀ ਉਡੀਕ ਵਿੱਚ ਸਿਆੜ ਛੱਡ ਕੇ... ਦੇ ਕਹਿਣ ਵਾਂਗ, ਖੇਤ ਵਿੱਚ ਵਰ੍ਹਨ ਵਾਲਾ ਮੀਂਹ ਖੇਤ ਦੀ ਮਿੱਟੀ ਜਜ਼ਬ ਕਰ ਲੈਂਦੀ ਹੈ ਤੇ ਉਹ ਜਿਵੇਂ ਕਿੱਵੇਂ ਜ਼ਮੀਨਦੋਜ਼ ਹੋ ਜਾਂਦਾ ਹੈ ਪਰ ਸ਼ਹਿਰਾਂ ਵਿੱਚ ਇਹ ਕਿੱਥੇ ਜਾਂਦਾ ਹੈਪੱਕੀਆਂ ਸੜਕਾਂ, ਗਲੀਆਂ, ਨਾਲੀਆਂ, ਨਹਿਰਾਂ, ਪੱਕੇ ਵਿਹੜੇ  ਇਸ ਨੂੰ ਧਰਤੀ ਦੇ ਅੰਦਰ ਜਾਣੋਂ ਰੋਕਦੇ ਹਨਤੇ ਇਹ ਪਾਣੀ ਬੇਸ਼ਕੀਮਤੀ, ਕੁਦਰਤ ਦਾ ਅਨਮੋਲ ਤੋਹਫਾਂ, ਜਿਸ ਦੇ ਤੁੱਲ ਧਰਤੀ ਉਪਰ ਕੋਈ ਪਾਣੀ ਨਹੀਂ ਹੋ ਸਕਦਾ, ਏਨਾਂ ਸਾਫ਼ ਏਨਾਂ ਵਧੀਆ, ਏਨਾਂ ਪ੍ਰਦੂਸ਼ਣ ਮੁਕਤ ਇਹ ਪਾਣੀ ਸੀਵਰੇਜ ਵਿੱਚ ਰਲਾ ਦਿੱਤਾ ਜਾਂਦਾ ਹੈ ਤੇ ਤੁਹਾਡੇ ਘਰ ਤੋਂ ਬਾਹਰ ਨਿਕਲਦਿਆਂ ਇਹ ਪਾਣੀ ਸੀਵਰੇਜ ਦੇ ਪਾਈਪਾਂ ਵਿੱਚ ਸ਼ਹਿਰ ਦੀ ਗੰਦਗੀ ਨਾਲ ਰਲ ਕੇ ਠਾਂਠਾ ਮਾਰਦਾ ਵਗ ਤੁਰਦਾ ਹੈ ਤੇ ਸਦਾ ਵਾਸਤੇ ਗੰਦਾ ਹੋ ਜਾਂਦਾ ਹੈ
ਵੈਸੇ ਤਾਂ ਇਹ ਪਾਣੀ ਧਰਤੀ ਵਿੱਚ ਹੀ ਜਜ਼ਬ ਹੋਣਾ ਚਾਹੀਦਾ ਸੀ ਤਾਂ ਕਿ ਹਰ ਦਿਨ ਡਿੱਗਦੇ ਪਾਣੀ ਦੀ ਪੱਧਰ ਨੂੰ ਹੋਰ ਡਿੱਗਣ ਤੋਂ ਬਚਾਇਆ ਜਾ ਸਕੇਪਰ ਜੇ ਇਹ ਵੀ ਨਹੀਂ ਹੋ ਸਕਦਾ ਤਾਂ ਇਹ ਪਾਣੀ ਵੱਖਰੇ ਤੌਰ ਤੇ ਦਰਿਆਵਾਂ ਵਿੱਚ ਰਲਾਇਆ ਜਾਣਾ ਚਾਹੀਦਾ ਸੀ ਤਾਂ ਕਿ ਇਹਸਾਫ਼ ਤੇ ਸਵੱਛ ਪਾਣੀ ਹਮੇਸ਼ਾ ਸਾਫ਼ ਤੇ ਸਵੱਛ ਬਣਿਆ ਰਹੇਪਰ ਅਜਿਹਾ ਨਹੀਂ ਹੁੰਦਾ
ਪਾਣੀ ਦੀ ਤਕਨੋਲੋਜੀ ਦਾ ਗਿਆਨ ਰੱਖਣ ਵਾਲੇ ਜਾਣਦੇ ਹਨ ਕਿ ਸੱਭ ਤੋਂ ਉੱਤਮ ਪਾਣੀ ਸਾਰੀ ਦੁਨੀਆ ਵਿੱਚ ਵਰਖਾ ਦਾ ਪਾਣੀ ਹੁੰਦਾ ਹੈਜੋ ਸਮੁੰਦਰਾਂ ਚੋਂ ਵਾਸ਼ਪ ਬਣ ਕੇ ਹਵਾ ਵਿੱਚ ਇਕ ਵਿਸ਼ੇਸ਼ ਉਚਾਈ ਤੇ ਜਾ ਕੇ ਬੱਦਲਾਂ ਵਿੱਚ ਤਬਦੀਲ ਹੋ ਜਾਂਦਾ ਹੈਜਿਹੜੇ ਬੱਦਲ ਸਮੁੰਦਰ ਤੋਂ ਧਰਤੀ ਵੱਲ ਆਉਂਦੇ ਹਨ ਉਹਨਾਂ ਨੂੰ ਮਾਨਸੂਨ ਦੇ ਬੱਦਲ ਆਖਦੇ ਹਨ ਤੇ ਉਹ ਧਰਤੀ ਉਪਰ ਸਮੁੰਦਰ ਦਾ ਅਰਬਾਂ ਗੈਲਨ ਪਾਣੀ ਲੈ ਆਉਂਦੇ ਹਨ ਤੇ ਵਰਖਾ ਦੇ ਰੂਪ ਵਿੱਚ ਧਰਤੀ ਨੂੰ ਸ਼ਰਸਾਰ ਕਰਦੇ ਹਨਇਹ ਉਹ ਅਮਲ ਹੈ ਜੋ ਹਜ਼ਾਰਾਂ ਸਾਲਾਂ ਤੋਂ ਚਲ ਰਿਹਾ ਹੈ ਤੇ ਇਹ ਪਾਣੀ ਧਰਤੀ ਉਪਰ ਜੀਵਨ ਦਾ ਸੋਮਾ ਬਣਦਾ ਹੈ ਤੇ ਧਰਤੀ ਦੀ ਸਤਹ ਉਪਰ ਮੋਜੂਦ ਬਹੁਤਾ ਪਾਣੀ ਕਿਸੇ ਨਾ ਕਿਸੇ ਰੂਪ ਵਿੱਚ ਵਰਖਾ ਦੇ ਪਾਣੀ ਨਾਲ ਹੀ ਸਬੰਧ ਰਖਦਾ ਹੈ
ਵਰਖਾ ਦੇ ਪਾਣੀ ਵਿੱਚ ਕੁਝ ਗੁਣ ਹੁੰਦੇ ਹਨ; ਇਕ ਇਹ ਕੁਦਰਤੀ ਤੋਰ ਤੇ ਸਾਫ਼ ਕੀਤਾ ਤੇ ਕਸ਼ੀਦ ਕੀਤਾ ਹੋਇਆ ਪਾਣੀ ਹੁੰਦਾ ਹੈਦੂਸਰਾ, ਇਹ ਬੀਮਾਰੀਆਂ, ਕੀਟਾਣੂਆਂ ਤੇ ਹੋਰ ਅਸ਼ੁਧੀਆਂ ਤੋਂ ਰਹਿਤ ਹੁੰਦਾ ਹੈਤੀਸਰਾ, ਇਹ ਪਾਣੀ ਹਲਕਾ ਪਾਣੀ ਗਿਣਿਆ ਜਾਂਦਾ ਹੈਧਰਤੀ ਉਪਰ ਮਿਲਣ ਵਾਲਾ ਹੋਰ ਸਾਰਾ ਪਾਣੀ ਕਿਵੇਂ ਨਾ ਕਿਵੇਂ ਇਸ ਤੋਂ ਭਾਰਾ ਹੀ ਹੁੰਦਾ ਹੈ  ਚੌਥਾ, ਇਹ ਪਾਣੀ ਦਾ ਸੱਭ ਤੋਂ ਸਸਤਾ ਸੋਮਾ ਹੈਇਸ ਦੀ ਵਰਤੋਂ ਸਾਗ ਸਬਜੀ, ਦਾਲ ਆਦਿ ਬਣਾਉਣ ਤੇ ਪੀਣ ਲਈ ਕੀਤੀ ਜਾ ਸਕਦੀ ਹੈਇਸ ਦਾ ਸਵਾਦ ਆਮ ਪਾਣੀ ਨਾਲੋਂ ਥੋਹੜਾ ਕੌੜਾ ਹੁੰਦਾ ਹੈ ਕਿਉਂ ਕਿ ਅਜਿਹੇ ਪਾਣੀ ਦੀ ਹਾਲੇ ਸਾਨੂੰ ਆਦਤ ਨਹੀਂ ਪਈ ਹੁੰਦੀਜੇ ਧਰਤੀ ਉਪਰ ਮਿਲਣ ਵਾਲੇ ਪਾਣੀ ਦੀ ਦਰਜਾਵਾਰ ਵੰਡ ਕੀਤੀ ਜਾਵੇ ਤਾਂ ਇਹ ਕ੍ਰਮਵਾਰ ਇਸ ਤਰ੍ਹਾਂ ਹੋਵੇਗੀ- ਵਰਖਾ ਦਾ ਪਾਣੀ, ਪਹਾੜੀ ਇਲਾਕਿਆ ਵਿੱਚ ਨਦੀ ਦਾ ਪਾਣੀ, ਨਹਿਰੀ ਪਾਣੀ, ਜ਼ਮੀਨ ਹੇਠਲਾ ਪਾਣੀ ਆਦਿਜਿਵੇਂ ਜਿਵੇਂ ਪਾਣੀ ਜ਼ਮੀਨ ਵਿੱਚ ਰਸਦਾ ਜਾਂਦਾ ਹੈ ਇਹ ਜ਼ਮੀਨ ਦੀ ਉਪਰਲੀ ਤਹਿ ਜੋ ਲੂਣ ਤੇ ਹੋਰ ਕਈ ਖਣਿਜਾਂ ਦੀ ਬਣੀ ਹੁੰਦੀ ਹੈ, ਇਸ ਤਹਿ ਦੇ ਕੁਝ ਲੂਣ ਆਪਣੇ ਨਾਲ ਘੋਲ ਕੇ ਜ਼ਮੀਨ ਦੇ ਹੇਠਾਂ ਵੱਲ ਤੁਰਦਾ ਜਾਂਦਾ ਹੈ ਉਦੋਂ ਤੱਕ ਜਦੋਂ ਤੱਕ ਕੋਈ ਚਟਾਣ ਜਾਂ ਪਥਰੀਲੀ ਤਹਿ ਇਸ ਨੂੰ ਰੋਕ ਨਹੀਂ ਲੈਂਦੀਉਸ ਥਾਂ ਤੇ ਇਹ ਜ਼ਮੀਨ ਦੇ ਹੇਠਾਂ ਆਲੇ ਦੁਆਲੇ ਫੈਲ ਜਾਂਦਾ ਹੈਇਸੇ ਪਾਣੀ ਦੀ ਪੱਧਰ ਨੂੰ ਹੀ ਜ਼ਮੀਨ ਹੇਠਲੇ ਪਾਣੀ ਦੀ ਪੱਧਰ ਆਖਦੇ ਹਨ
ਅਸੂਲਨ ਵਰਖਾ ਦੀ ਹਰ ਬੂੰਦ ਜ਼ਮੀਨ ਵਿੱਚ ਰਿਸਣੀ ਚਾਹਿਦੀ ਹੈਇਹ ਪਾਣੀ ਜਿਸ ਥਾਂ ਵਰਖਾ ਹੁੰਦੀ ਹੈ ਉਸੇ ਥਾਂ ਦਾ ਹਿਸਾ ਹੁੰਦਾ ਹੈਪਰ ਮਨੁੱਖ ਨੇ ਤਰੱਕੀ ਦੇ ਰਸਤੇ ਪੈ ਕੇ ਸ਼ਹਿਰ ਪਿੰਡ ਨਾਲੀਆਂ ਗਲੀਆਂ ਪੱਕੇ ਕਰ ਲਏਸ਼ਹਿਰਾਂ ਵਿੱਚ ਕੁਝ ਇੰਚ ਜ਼ਮੀਨ ਵੀ ਨਹੀਂ ਲੱਭਦੀ ਜਿਸ ਚੋਂ ਪਾਣੀ ਛਣ ਕੇ ਰਿਸ ਕੇ ਜ਼ਮੀਨ ਹੇਠਲੇ ਪਾਣੀ ਨਾਲ ਰਲ ਸਕੇਇਹ ਪਾਣੀ ਸੜਕਾਂ ਉਪਰ ਫੈਲ ਜਾਂਦਾ ਹੈ ਤੇ ਮੀਂਹ ਦੇ ਮੋਸਮ ਵਿਚ ਸ਼ਹਿਰਾਂ ਦੀਆਂ ਗਲੀਆਂ ਤੇ ਸੜਕਾਂ ਨਹਿਰਾਂ ਵਿੱਚ ਬਦਲ ਜਾਂਦੇ ਹਨਜਿਹੜਾ ਰਸਤਾ ਪਾਣੀ ਦੀ ਨਿਕਾਸੀ ਲਈ ਛੱਡਿਆ ਹੁੰਦਾ ਹੈ ਉਹ ਪਾਣੀ ਦੀ ਇਸ ਭਾਰੀ ਮਾਤਰਾ ਲਈ ਕਾਫੀ ਨਹੀਂ ਹੁੰਦਾਇਸੇ ਲਈ ਸਾਰੇ ਚੋਅ, ਨਾਲੇ, ਨਾਲੀਆਂ, ਵਰਕਾ ਦੇ ਮੌਸਮ ਵਿੱਚ ਸ਼ਹਿਰੀ ਜਨ ਜੀਵਨ ਵਾਸਤੇ ਵੱਡੀ ਦਿੱਕਤ ਪੈਦਾ ਕਰ ਦਿੰਦੇ ਹਨਬਰਸਾਤ ਵਿੱਚ ਸ਼ਹਿਰਾਂ ਤੋਂ ਆਪਣਾ ਹੀ ਪਾਣੀ ਸੰਭਾਲਿਆਂ ਨਹੀਂ ਸੰਭਲਦਾਨੀਵੇਂ ਇਲਾਕੇ ਪਾਣੀ ਨਾਲ ਭਰ ਜਾਂਦੇ ਹਨ ਤੇ ਇਹ ਪਾਣੀ ਨਿਕਲਣ ਵਿੱਚ ਕਈ ਵਾਰੀ ਕਈ ਕਈ ਦਿਨ ਲੱਗ ਜਾਂਦੇ ਹਨਨਤੀਜਾ, ਮੱਛਰ ਮੱਖੀਆਂ ਤੇ ਹੋਰ ਬੀਮਾਰੀਆਂ ਦੇ ਪਨਪਣ ਦੀ ਥਾਂ ਬਣ ਜਾਂਦਾ ਹੈ
ਪਰ ਇਸ ਦਾ ਇਲਾਜ ਕੀ ਹੈ? ਪਾਣੀ ਦੀ ਨਿਕਾਸੀ ਜੇ ਸੀਵਰੇਜ ਦੇ ਪਾਈਪਾਂ ਰਾਹੀਂ ਕੀਤੀ ਜਾਂਦੀ ਹੈ ਤਾਂ ਇਹ ਪਾਣੀ ਸਵੱਛ ਨਹੀਂ ਰਹਿੰਦਾਸਿਵਰੇਜ ਦੇ ਪਾਣੀ ਨਾਲ ਮਿਲ ਕੇ ਇਹ ਗੰਧਲਾ ਹੋ ਜਾਂਦਾ ਹੈ ਤੇ ਇਸ ਨਾਲ ਬਰਸਾਤ ਦੇ ਦਿਨਾਂ ਵਿੱਚ ਪਾਣੀ ਸਾਫ਼ ਕਰਨ ਵਾਲੇ ਪਲਾਂਟਾਂ ਉਪਰ ਦਬਾਅ ਵੱਧ ਜਾਏਗਾਅਸਲ ਵਿੱਚ ਪਾਣੀ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਤੇ ਪਾਣੀ ਦੀ ਢੁਕਵੀ ਵਰਤੋਂ ਕੀਤੀ ਜਾਣੀ ਚਾਹਿਦੀ ਹੈਇਸ ਦਾ ਇਕ ਸੱਭ ਤੋਂ ਸੋਖਾ ਢੰਗ ਹੈ ਬਰਸਾਤ ਦੇ ਪਾਣੀ ਨੂੰ ਜ਼ਮੀਨਦੋਜ਼ ਕਰ ਦਿਤਾ ਜਾਵੇ
ਵਰਖਾ ਦਾ ਪਾਣੀ ਕਾਲੋਨੀਆਂ, ਘਰਾਂ ਤੇ ਹੋਰ ਨੀਵੇਂ ਇਲਾਕਿਆਂ ਵਿੱਚ ਜ਼ਮੀਨ ਵਿੱਚ ਡੁੰਘੇ ਰਿਚਾਰਜਿੰਗ ਪਾਈਪ ਲਗਾ ਕੇ ਜ਼ਮੀਨ ਵਿੱਚ ਜਾਣ ਦਿਤਾ ਜਾਵੇਹਰ ਮੁਹਲੇ ਵਿੱਚ ਇਕ, ਹਰ ਕਾਲੋਨੀ ਵਿੱਚ ਇਸ ਤਰ੍ਹਾਂ ਦੇ ਕਈ ਪਾਈਪ ਪਾ ਕੇ ਪਾਣੀ ਨੂੰ ਖੁਸ਼ਕ ਜ਼ਮੀਨ ਹੇਠਾਂ ਭੇਜ ਦੇਣਾ ਚਾਹਿਦਾ ਹੈਇਸ ਦੇ ਕਈ ਲਾਭ ਹਨਪਹਿਲਾ ਪਾਣੀ ਦਾ ਸੰਕਟ ਸਦਾ ਵਾਸਤੇ ਕਤਮ ਹੋ ਜਾਵੇਗਾਸੁਕ ਰਹੀ ਜ਼ਮੀਨ ਵਿੱਚ ਪਾਣੀ ਜਾਣ ਨਾਲ ਜ਼ਮੀਨ ਉਪਰ ਮਿਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਵੇਗਾਹਰਿਆਵਲ ਵਿੱਚ ਵਾਧਾ ਹੋਵੇਗਾ ਤੇ ਧਰਤੀ ਉਪਰ ਵਾਤਵਰਨ ਨਮੀ ਭਰਪੂਰ ਤੇ ਠੰਢਾ ਰਹੇਗਾਇਹ ਵਾਤਵਰਨ ਊਰਜਾ (ਬਿਜਲੀ) ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗਾਨਦੀਆਂ ਤੇ ਦਰਿਆਵਾਂ ਵਿੱਚ ਬਰਸਾਤੀ ਪਾਣੀ ਦਾ ਦਬਾਅ ਘੱਟ ਜਾਵੇਗਾ ਤੇ ਹੋ ਸਕਦਾ ਹੈ ਕਿ ਇਸ ਨਾਲ ਹੜਾਂ ਦੀ ਰੋਕ ਥਾਮ ਵਿੱਚ ਮਦਦ ਮਿਲ ਸਕੇਪੰਜਾਬ ਵਰਗੇ ਖੇਤਰ ਵਿੱਚ ਜ਼ਮੀਨ ਦੇ ਹੇਠਲੇ ਪਾਣੀ ਦੀ ਸਤਹ ਦੇ ਲਗਾਤਾਰ ਡਿਗਣ ਦੀ ਚਿੰਤਾ ਖ਼ਤਮ ਹੋ ਜਾਵੇਗੀ
ਅਜਿਹੇ ਹੋ ਸਕੇ ਤਾਂ ਹੀ ਇਹ ਕਹਿਣ ਦਾ ਆਨੰਦ ਆ ਸਕੇਗਾ ਕਿ ਪਾਣੀ ਦੀ ਹਰ ਇਕ ਬੂੰਦ ਕੀਮਤੀ ਹੈ ਤੇ ਇਸ ਨੂੰ ਬਚਾਉਣਾ ਜ਼ਰੂਰੀ ਹੈ



No comments:

Post a Comment