Tuesday, July 5, 2011

ਨਾਲ ਸਜਣ ਦੇ ਰਹੀਏ।


ਗੀਤ


ਗੁਰਦੀਪ

ਨਾਲ ਸਜਣ ਦੇ ਰਹੀਏ।
ਦੁਖ ਆਵੇ ਦੁਖ ਸਹੀਏ
ਨਾਲ ਸਜਣ ਦੇ ਰਹੀਏ।

ਔੜਾਂ ਦੇ ਵਿੱਚ ਸਾਥ ਨਾ ਛੱਡੀਏ
ਜੋ ਸਿਰ ਆਵੇ ਸਹੀਏ।
ਨਾਲ ਸਜਣ ਦੇ ਰਹੀਏ।

ਔਖਾ ਪੈਂਡਾ ਰਾਹ ਲੰਮੇਰਾ
ਰੁਕੀਏ ਨਾ
, ਤੁਰ ਪਈਏ
ਨਾਲ ਸਜਣ ਦੇ ਰਹੀਏ।

ਦੁਖ ਆਵੇ ਤਾਂ ਹੱਸ ਕੇ ਜਰੀਏ
ਦੋਹੀਂ ਹੱਥੀ ਲਈਏ।
ਨਾਲ ਸਜਣ ਦੇ ਰਹੀਏ।

ਬਾਝ ਸਜਣ ਦੇ ਨ੍ਹੇਰਾ ਨ੍ਹੇਰਾ
ਚਾਨਣ ਚਾਨਣ ਰਹੀਏ
ਨਾਲ ਸਜਣ ਦੇ ਰਹੀਏ।

ਕਲਿਆਂ ਦਾ ਇਕਲਾਪਾ ਭੈੜਾ
ਕਲਿਆਂ ਮੂਲ ਨਾ ਬਹੀਏ
ਨਾਲ ਸਜਣ ਦੇ ਰਹੀਏ।

ਜੋ ਕੁਝ ਸਹੀਏ ਕੋਲ ਨਾ ਰਖੀਏ
ਸਜਣਾ ਨੂੰ ਮਿਲ ਕਹੀਏ
ਨਾਲ ਸਜਣ ਦੇ ਰਹੀਏ।

ਦੇਸੀਂ ਤੇ ਪਰਦੇਸੀਂ ਰਹਿ ਕੇ
ਯਾਦਾਂ ਚੋ
ਨਾ ਲਹੀਏ।
ਨਾਲ ਸਜਣ ਦੇ ਰਹੀਏ।

No comments:

Post a Comment