Tuesday, July 5, 2011

ਗ਼ਜ਼ਲ


ਗ਼ਜ਼ਲ

ਮੋਮ ਬੱਤੀ ਬਲ ਰਹੀ ਹੈ, ਮੋਮ ਅੰਦਰ ਢਲ ਰਹੀ ਹੈ।
ਬਲ ਰਹੀ ਹੈ ਮੋਮ ਬੱਤੀ, ਮੇਰੇ ਵਾਂਗੂ ਬਲ ਰਹੀ ਹੈ।

ਵਾਂਗ ਦੁਰਗਾ ਲੜ ਰਹੀ ਹੈ, ਹਨੇਰਿਆਂ ਦੇ ਨਾਲ ਜੇਕਰ
ਜੋ ਲੜਾਈ ਚੱਲ ਰਹੀ ਸੀ, ਉਹ ਲੜਾਈ ਚਲ ਰਹੀ ਹੈ।

ਕਹਿ ਦਿਓ ਜਾ ਕੇ ਹਨੇਰੇ ਨੂੰ ਕਰੇ ਮਾਣ ਆਖਰ
ਦੇਣ ਲਈ ਚਾਨਣ ਚੁਫੇਰੇ ਇਕ ਸਰਘੀ ਪਲ ਰਹੀ ਹੈ

ਉਮਰ ਇਸ ਦੀ ਹੈ ਲੰਮੇਰੀ ਪਰ ਸਵੇਰਾ ਹੋਣ ਤੀਕਰ
ਟਾਲਦੀ   ਹੈ   ਜੋ ਹਨੇਰੇ ਮੋਮ ਬੱਤੀ ਬਲ ਰਹੀ ਹੈ।

No comments:

Post a Comment