Thursday, July 7, 2011

ਗੀਤ


  1. ਕੀ ਸ਼ਿਕਵੇ ਕੀ ਗਿਲੇ ਸ਼ਿਕਾਇਤਾਂ
    ਆਪਣਾ ਦਿਤਾ ਲਈਏ
    ਸੋ ਸੁਣੀਏ ਜੋ ਕਹੀਏ।

  1. ਨਜ਼ਰੀਂ ਆਵੇ ਤਾਂ ਪੱਬ ਧਰੀਏ
    ਐਵੇਂ ਰਾਹ ਨਾ ਪਈਏ
    ਭੰਵੀਏ ਜੇ ਕਰ ਪਈਏ।

  1. ਮਾੜੇ ਰਾਹ ਦਾ ਨਿੱਤ ਉਲਾਂਭਾ
    ਮਾੜੇ ਰਾਹ ਨਾ ਪਈਏ
    ਚੰਗਾ ਘਰ ਵਿੱਚ ਰਹੀਏ।

  1. ਸਜਣ ਦਾ ਦਰ ਮੂਲ ਨਾ ਛੱਡੀਏ
    ਜਾ ਬਹੀਏ ਤਾਂ ਰਹੀਏ
    ਨਾਲ ਸਜਣ ਦੇ ਰਹੀਏ।

  1. ਨਾਲ ਸਜਣ ਦੇ ਮੁਸ਼ਕਲ ਪੈਂਡਾ
    ਔਖੇ ਸੌਖੇ ਸਹੀਏ
    ਤੁਰੀਏ ਜੇ ਤੁਰ ਪਈਏ।

  1. ਮਹਿਰਮ ਯਾਰ ਮਾਹੀ ਦੀਆਂ ਗੱਲਾਂ
    ਆਪੋ ਆਪਣੀ ਕਹੀਏ
    ਕੰਧਾਂ ਨਾਲ ਨਾ ਖਹੀਏ।

  1. ਨਾਲ ਹਨੇਰੇ ਯਾਰੀ ਨਾਹੀ
    ਦੀਵੇ ਵਾਂਗੂ ਰਹੀਏ
    ਜਗੀਏ ਜਗਦੇ ਰਹੀਏ।

  1. ਸੱਜਣ ਦਾ ਹੈ ਪਿਆਰ ਅਨੋਖਾ
    ਨਿਤ ਖੁਮਾਰੀਂ ਰਹੀਏ
    ਨਾਲ ਸਜਣ ਦੇ ਰਹੀਏ।


No comments:

Post a Comment