ਗ਼ਜ਼ਲ
ਗੁਰਦੀਪ
ਦੋਸਤੀ ਦਾ ਵਾਸਤਾ ਪਾਂਦਾ ਰਿਹਾ।
ਦੋਸਤਾ ਦਾ ਥਹੁ ਪਤਾ ਜਾਂਦਾ ਰਿਹਾ।
ਕਾਫਲੇ ਦੇ ਨਾਲ ਤੁਰਨਾ ਪੈ ਗਿਆ
ਫਾਸਲੇ ਦਾ ਹਰ ਮਜ਼ਾ ਜਾਂਦਾ ਰਿਹਾ।
ਏਸ ਤਨਹਾਈ ਨੇ ਕਰ ਦਿਤਾ ਕਮਾਲ
ਫੈਸਲੇ ਦਾ ਹੌਂਸਲਾ ਜਾਂਦਾ ਰਿਹਾ।
ਰੋਣ ਪਿਛੋਂ ਵੇਖਿਆ ਜਾਂ ਆਪ ਨੂੰ
ਹੰਝੂਆਂ ਦਾ ਆਸਰਾ ਜਾਂਦਾ ਰਿਹਾ।
ਭੀੜ ਸੀ ਸਿਰਨਾਵਿਆਂ ਦੀ ਇਸਤਰ੍ਹਾਂ
ਜ਼ਿੰਦਗੀ ਦਾ ਹੀ ਪਤਾ ਜਾਂਦਾ ਰਿਹਾ।
No comments:
Post a Comment