Wednesday, July 20, 2011

ਮੋਤੀ


ਮੋਤੀ

ਨਿੱਕੀ ਬੂੰਦ ਜਹੀ ਸਾਂ 
ਮੈਂ ਉੱਡੀ ਧਰਤੀ ਤੋਂ
ਚੜ੍ਹੀ ਕੰਧਾੜੇ
ਮੈਂ ਪੌਣਾ ਦੇ 
ਧੁਰ ਤੱਕ ਜਾਕੇ
ਅੰਬਰ ਦੀ ਉੱਚਿਆਈ ਛੋਹ ਕੇ
ਮੈਂ ਪਰਤੀ ਧਰਤੀ ਤੇ
ਲੱਖ ਕਰੋੜਾਂ ਬੂੰਦਾਂ ਦੇ ਸੰਗ
ਮੈਂ ਬਦਲਾਂ ਦੀ ਪਿੱਠ ਤੇ ਬਹਿ ਕੇ
ਸੱਤ ਅਸਮਾਨੀਂ ਤਰ ਕੇ
ਸੱਤਰੰਗੀ ਪੀਘ ਦੇ ਝੂਟੇ
ਮੈਂ ਰੰਗਾਂ ਵਿਚ ਰਲ ਕੇ
ਆਪਣੇ ਅੰਦਰ ਰੰਗ ਸਮੋਈ
ਮੈਂ ਡਿੱਗੀ ਵਿੱਚ ਸਮੂੰਦਰ
ਪਰ ਸਾਗਰ ਦੇ ਪਾਣੀ ਉਪਰ
ਤਰਦੀ ਸਿਪੀ ਦੇਖੀ
ਬੜੀ ਪਿਆਸੀ ਜਾਪੀ ਮੈਨੂੰ
ਜਾ ਉਸ ਦੇ ਮੂੰਹ ਡਿੱਗੀ
ਸਿੱਪੀ ਨੇ ਫਿਰ ਸਾਂਭ ਲਿਆ
ਤਾਂ ਰਜ ਕੇ ਮੈਨੂੰ ਛੋਹਿਆ
ਕੁਤ ਕੁਤਾੜੀਆਂ ਕਢਦੀ ਨੇ
ਉਸ ਮੈਂਨੂੰ ਐਸਾ ਵਲਿਆ
ਮੇਰਾ ਆਪਾ ਉਸ ਸਿਪੀ ਨੇ
ਕਰ ਕੇ ਨਰੋਇਆ
ਜਾਂ ਮੈਂ ਤੱਕਿਆ ਆਪਣਾ ਆਪਾ
ਮੇਰੀ ਸੁਧ ਬੁੱਧ ਖੋਹੀ
ਮੈਂ ਪਾਣੀ ਦੀ ਬੂੰਦ ਰਹੀ ਨਾ
ਮੋਤੀ ਮੋਤੀ ਹੋਈ


No comments:

Post a Comment