Tuesday, July 19, 2011

ਏਹਨਾਂ ਲੋਕਾਂ ਐਨਾ ਲੁਟਿਆ।

ਗੀਤ

ਗੁਰਦੀਪ ਸਿੰਘ

ਮੇਰੇ ਦੇਸ਼ ਨੂੰ ਕੰਗਾਲ ਕਰ ਸੁਟਿਆ
ਏਹਨਾਂ ਲੋਕਾਂ ਐਨਾ ਲੁਟਿਆ।
ਘਰ ਘਰ ਵਿੱਚ ਗਰੀਬੀ ਸੱਟ ਮਾਰੀ
ਐਨੀ ਵੰਡੀ ਜਾਂਦੇ ਬੇਰੁਜ਼ਗਾਰੀ
ਏਨੀ ਕੀਤੀ ਮਹਿੰਗਾਈ
ਲੋਕੀ ਪਾਉਂਦੇ ਰਹੇ ਦੁਹਾਈ
ਹਾਲ ਕਿਸੇ ਨੇ ਵੀ ਲੋਕਾਂ ਦਾ ਨਾ ਪੁਛਿਆ
ਏਹਨਾਂ ਲੋਕਾਂ ਐਨਾ ਲੁੱਟਿਆ

ਵਾਹੀਕਾਰਾਂ ਤੋਂ ਜ਼ਮੀਨਾਂ ਕਹਿੰਦੇ ਖੋਹਣੀਆ
ਕਹਿੰਦੇ ਖੇਤਾਂ ਵਿੱਚ ਕੋਠੀਆਂ ਬਣਾਉਣੀਆਂ
ਨਾਲੇ ਉਚੀਆਂ ਇਮਾਰਤਾਂ ਬਣਾਉਣ ਲਈ
ਪਿੰਡ ਪਿੰਡ ਏਹਨਾਂ ਪੁਟਿਆ
ਮੇਰੇ ਦੇਸ਼ ਨੂੰ ਕੰਗਾਲ ਕਰ ਸੁਟਿਆ
ਏਹਨਾਂ ਲੋਕਾਂ ਐਨਾ ਲੁਟਿਆ

ਕੁਝ ਸਾਂਭ ਲਿਆ ਰਾਜਿਆ ਤੇ ਰਾਣਿਆ
ਕੁਝ ਸਾਂਭ ਲਿਆ ਵੱਡਿਆ ਘਰਾਣਿਆ
ਕੁਝ ਮੰਦਰਾਂ ਚ ਬਾਕੀ ਸਾਰਾ ਸਾਧ ਦਾ
ਰਹਿੰਦਾ ਖੂਹੰਦਾ ਵੇਚ ਸੁਟਿਆ
ਮੇਰੇ ਦੇਸ਼ ਨੂੰ ਕੰਗਾਲ ਕਰ ਸੁਟਿਆ
ਏਹਨਾਂ ਲੋਕਾਂ ਐਨਾ ਲੁਟਿਆ।

ਰੈਪਿੰਗ ਵਾਸਤੇ ---
ਕਿਤੇ ਬਿਜਲੀ ਦਾ ਰੇਟ,
ਕਿਤੇ ਤੇਲ ਵਾਲੀ ਫੇਟ
ਮਹਿੰਗਾ ਕਾਲਜ ਦਾ ਗੇਟ,
ਰੋਟੀ ਮੰਗਦਾ ਹੈ ਪੇਟ
ਛੇਤੀ ਕਰ ਨਾ ਹੋ ਲੇਟ,
ਗੁਸੇ ਵਿੱਚ ਹੈ ਉਹ ਸੇਠ
ਕਿਤੇ ਨੌਕਰੀ ਦੇ ਰਾਹ,
ਸਾਰਾ ਕੱਢਤਾ ਤ੍ਰਾਹ
ਥੋਹੜੀ ਥੋਹੜੀ ਤਨਖਾਹ,
ਭਾਵੇ ਰੱਖ ਭਾਵੇਂ ਖਾਹ
ਜਿੰਨੇ ਦਿਨ ਉਨੇ ਦਮ
ਲਾਹੀ ਜਾਂਦੇ ਸਾਡਾ ਚੰਮ
ਪੈਸੇ ਘੱਟ ਵਾਧੂ ਕੰਮ,
ਸਾਰੀ ਬਾਂਦਰਾਂ ਦੀ ਵੰਡ
ਨਾਲੇ ਦਈ ਜਾਂਦੇ ਕੰਡ
ਆ ਕੇ ਮੰਗਦੇ ਨੇ ਵੋਟ
ਦਿਲੋਂ ਰੱਖਦੇ ਨੇ ਖੋਟ
ਵਾਧੂ ਜੇਬਾਂ ਵਿੱਚ ਨੋਟ
ਨਾਲੇ ਡੰਡੇ ਦੀ ਜ਼ਬਾਨ
ਕਹਿਣ ਅਸੀਂ ਬਲਵਾਨ
ਸਾਡਾ ਰਖਣਾ ਧਿਆਨ
ਸਾਡੀ ਵੋਟ ਥੋਡੇ ਕੋਲ
ਸਾਡੇ ਹੱਕ ਵਿੱਚ ਬੋਲ
ਫਿਰੂ ਬਣੂ ਸਰਕਾਰ
ਨਾਲੇ ਵਧੂਗਾ ਵਕਾਰ
ਨਹੀਓ ਕੋਈ ਪਰਵਾਹ
ਕੋਈ ਕੰਮੀ ਕੋਈ ਸ਼ਾਹ
ਲੈਣ ਦੇਣਾ ਨਹੀਂਓ ਸਾਹ
ਆਪੋ ਆਪਣਾ ਹੈ ਰਾਹ
ਜਿਹੜਾ ਅੜੇ ਸੋਈ ਝੜੇ
ਸਾਡੇ ਮੂਹਰੇ ਕਿਹੜਾ ਖੜ੍ਹੇ
ਦੇਖੇ ਵੱਡੇ ਬੜੇ ਬੜੇ
ਜਿਹੜਾ ਉੱਠਿਆ ਹੈ ਓਹੀ ਹੇਠਾਂ ਸੁਟਿਆ।
ਮੇਰੇ ਦੇਸ਼ ਨੂੰ ਕੰਗਾਲ ਕਰ ਸੁਟਿਆ
ਏਹਨਾਂ ਲੋਕਾਂ ਐਨਾ ਲੁਟਿਆ।

ਤੇਰੇ ਬੋਲਣ ਤੇ ਲਾ ਦੇਣੀ ਰੋਕ ਆ
ਤੇਰੇ ਬੋਲਦੇ ਤੇ ਜਾਗਦੇ ਇਹ ਲੋਕ ਆ
ਫਿਰ ਮੰਗਦੇ ਜਵਾਬ ਨਾਲੇ ਪੁਛਦੇ ਸਵਾਲ
ਏਸੇ ਵਾਸਤੇ ਅਵਾਜ਼ ਨੂੰ ਹੈ ਘੁਟਿਆ
ਮੇਰੇ ਦੇਸ਼ ਨੂੰ ਕੰਗਾਲ ਕਰ ਸੁਟਿਆ।
ਏਨਾਂ ਲੋਕਾਂ ਐਨਾਂ ਲੁਟਿਆ।


No comments:

Post a Comment