ਮਾੜੇ ਵਕਤ ‘ਚ ਲੋਕੀਂ ਅਣਪੜ੍ਹ ਕਹਿੰਦੇ ਪੜ੍ਹਿਆਂ ਨੂੰ।
ਕੁੱਤਾ ਕਹਿੰਦੇ ਵੱਢ ਜਾਂਦੈ ਊਠਾਂ ਤੇ ਚੜ੍ਹਿਆਂ ਨੂੰ।
ਜੀਂਦੇ ਜੀਅ ਨਾ ਕਦਰ ਕੋਈ ਕਰਦਾ ਹੈ ਬੰਦੇ ਦੀ
ਬੰਦੇ ਪਿਛੋਂ ਪੂਜਣ ਲਗ ਜਾਂਦੇ ਨੇ ਥੜ੍ਹਿਆਂ ਨੂੰ।
ਵੇਲਾ ਰੱਖਦਾ ਯਾਦ ਨਹੀਂ ਇਹ ਸਾਰੇ ਕਹਿੰਦੇ ਨੇ
ਐਪਰ ਵਕਤ ਭੁਲਾਉਂਦਾ ਨਹੀਂ ਵੇਲੇ ਨਾਲ ਅੜਿਆਂ ਨੂੰ।
ਵਿਹਲ ਕਦੇ ਨਹੀਂ ਦਿੰਦੀ ਦੁਨੀਆ ਮਾੜੇ ਮੋਟੇ ਨੂੰ
ਵੇਖ ਲਿਆ ਦੁਨੀਆਂ ਨੇ ਦੁਨੀਆਂ ਦੇ ਸਿਰ ਚੜ੍ਹਿਆਂ ਨੂੰ।
ਵਕਤ ਬੜਾ ਜੋਰਾਵਰ ਸੱਭ ਕੁਝ ਖੋਹ ਕੇ ਲੈ ਜਾਂਦੈ
ਤੱਕਦੇ ਰਹਿ ਜਾਂਦੇ ਜੋਰਾਵਰ ਹੱਥੀਂ ਫੜਿਆਂ ਨੂੰ।
ਤਿੜਕ ਗਏ ਤਾਂ ਪਾਣੀ ਇਹਨਾਂ ਵਿੱਚ ਖਲੋਣਾ ਨਹੀਂ
ਹਰ ਠ੍ਹੋਕਰ ਤੋਂ ਸਾਂਭ ਕੇ ਭਾਂਵੇਂ ਰੱਖੀਂ ਘੜਿਆਂ ਨੂੰ।
No comments:
Post a Comment