ਤੁਸੀਂ
ਪੁਛਿਆ ਹੈ …….
ਤੁਸੀਂ
ਪੁਛਿਆ ਹੈ ਸੋ ਮੈਨੂੰ ਦੱਸਣਾ ਪਿਆ.... ਬਹੁਤ ਹੀ ਨਿਮਰਤ ਭਾਵ ਨਾਲ... ਮੈਂ ਕੋਈ ਗੋਲ ਗੋਲ ਗੱਲ
ਨਹੀਂ ਕੀਤੀ ਤੇ ਸਪਸ਼ਟ ਜਵਾਬ ਦਿੱਤਾ। ਤੁਹਾਡਾ ਸਹਿਮਤ ਹੋਣਾ ਜਾਂ ਨਾ ਹੋਣਾ ਇਸ ਉਪਰ ਕੋਈ ਫਰਕ ਨਹੀਂ
ਪੈਂਦਾ। ਕਿਸੇ ਨੂੰ ਵੀ ਕੋਈ ਫਰਕ ਨਹੀਂ ਪੈਂਦਾ। ਉਸ ਸਿਸਟਮ ਨੂੰ ਵੀ ਨਹੀਂ ਜਿਸ ਦੇ ਬਾਰੇ ਮੈਂ ਹੁਣ
ਤੱਕ ਗੱਲ ਕਰਦਾ ਆ ਰਿਹਾ ਹਾਂ। ਵੈਸੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮੇਰੇ ਬਲਾਗ ਵਿੱਚ ਪਏ ਹਨ, ਜਿਹਨਾਂ
ਨੂੰ ਮੈਂ ਆਪਣੀਆਂ ਲਿਖਤਾਂ ਵਿੱਚ ਗਾਹੇ ਬਗਾਹੇ ਚੁੱਕਿਆ ਹੈ।
ਗੁਰਬਾਣੀ
ਪੜ੍ਹਦਿਆਂ ਤੇ ਸਮਝਦਿਆਂ ਮੈਂ ਇਹ ਰਾਏ ਬਣਾ ਬੈਠਾ ਸੀ ਕਿ ਸ਼ਾਇਦ ਬਾਬੇ ਨਾਨਕ ਨੇ ਗੱਲ ਖਤਮ ਕਰ
ਦਿੱਤੀ.... ਪਰ ਅਸਲ ਵਿੱਚ ਤਾਂ ਗੱਲ ਚਲਦੀ ਹੀ ਪਈ ਹੈ.... ਫਿਰ ਬਾਬੇ ਨੇ ਕਿਤੇ ਇਸ ਨੂੰ ਚਲਦਿਆਂ
ਰਖਣ ਲਈ ਕਿਹਾ ਜਾਂ ਨਹੀਂ.... ਇਹ ਮੇਰੀ ਉਤਸੁਕਤਾ ਸੀ ਜੋ ਮੈਨੂੰ ਜਪੁ ਦੀ ਆਖਰੀ ਪਉੜੀ ਵਿੱਚ ਦਰਜ
ਅਹਿਰਣ ਮਤੁ ਵੇਦ ਹਥੀਆਰੁ ਬਾਰੇ ਸੋਚਣ ਲਈ ਮਜ਼ਬੂਰ ਕਰਨ ਲੱਗੀ... ਵੇਦ ਨੂੰ ਹਥੀਆਰ ਬਣਾ ਕੇ ਮਤੁ ਦੀ
ਅਹਿਰਣ ਉਪਰ ਪਰਖ.... ਸਿਰਫ ਵੇਦ ਜਾਂ ਕੁਝ ਹੋਰ ਵੀ.... ਗੱਲ ਵੇਦਾਂ ਉਪਰ ਨਹੀਂ ਰੋਕੀ... ਸਗੋਂ
ਅੱਗੇ ਤੁਰ ਪਈ ਸੋ ਗੁਰਬਾਣੀ ਨੇ ਮੈਨੂੰ ਅੱਗੇ ਤੋਰ ਦਿੱਤਾ ਤੇ ਨਾ ਰੁਕਣ ਦਾ ਇਸ਼ਾਰਾ ਕੀਤਾ.... ਸੋ
ਮੈਂ ਸਾਰੇ ਸੰਕਲਪ ਹੀ ਪਰਖਣੇ ਸ਼ੁਰੂ ਕਰ ਦਿੱਤੇ।
ਹੁਣ
ਤੁਹਾਡੇ ਪਹਿਲੇ ਸਵਾਲ ਬਾਰੇ ਕਿ ਬਲੈਕ ਹੋਲ ਬਾਰੇ ਧਰਤੀ ਦੇ ਨਿਯਮ.... ਜਲੌਰ ਸਿੰਘ ਜੀ ਮੈਂ ਤਾਂ
ਧਰਤੀ ਦੇ ਨਿਯਮਾਂ ਦੀ ਗੱਲ ਹੀ ਨਹੀਂ ਕੀਤੀ... ਕੁਦਰਤ ਦੇ ਨਿਯਮਾਂ ਦੀ ਗੱਲ ਕੀਤੀ ਹੈ ਤੇ ਕੁਦਰਤ
ਤਾਂ ਸਾਰੇ ਬ੍ਰਹਿਮੰਡ ਵਿੱਚ ਮੋਜੂਦ ਹੈ, ਆਪਣੇ ਨਿਯਮਾਂ ਸਮੇਤ... ਕੀ ਬਲੈਕ ਹੋਲ ਉਸ ਤੋਂ
ਬਾਹਰ ਹੈ... ? ਵਿਗਿਆਨ
ਨੇ ਦੱਸਿਆ ਹੈ ਕਿ ਸਾਡੀ ਗਲੈਕਸੀ ਇੱਕ ਦਿਨ ਆਪਣੇ ਕੇਂਦਰ ਵਿੱਚ ਮੋਜੂਦ ਬਲੈਕ ਹੋਲ ਵਿੱਚ ਸਮਾ
ਜਾਵੇਗੀ....ਪਰ ਇਹ ਸੱਭ ਕੁ ਫਿਜਿਕਸ ਦੇ ਨਿਯਮਾਂ ਅਨੁਸਾਰ ਹੀ ਹੋਵੇਗਾ... ਇਹ ਨਿਯਮ ਹੀ ਕੁਦਰਤ ਦੇ
ਨਿਯਮ ਹਨ.... ਜੋ ਕੁਦਰਤ ਤੁਹਾਨੂੰ ਜਾਹਰਾ ਦਿਖਾਈ ਦੇ ਰਹੀ ਹੈ, ਉਹ ਆਪਣੀ
ਹੋਂਦ ਵਿੱਚ ਸਿਰਫ ਇਸ ਲਈ ਹੈ ਕਿ ਉਸ ਦੇ ਪਿਛੇ ਕੁਦਰਤ ਦੇ ਨਿਯਮ ਕੰਮ ਕਰ ਰਹੇ ਹਨ। ਤੇ ਉਹਨਾਂ
ਨਿਯਮਾਂ ਚੋਂ ਵੀ ਸਿਰਮੌਰ ਨਿਯਮ ਹੈ ਕਾਰਨ ਤੇ ਘਟਨਾ ਦਾ... ਸਿੱਧਾ ਸਬੰਧ .... ਬਲੈਕ ਹੋਲ ਇਸ ਲਈ
ਹੈ ਕਿ ਕਿਸੇ ਕਾਰਨ ਨੇ ਉਸ ਨੂੰ ਇਸ ਹਾਲਤ ਵਿੱਚ ਕਰ ਦਿੱਤਾ, ਉਸ ਕਾਰਨ ਦੇ ਪਿਛੇ ਕੋਈ ਹੋਰ
ਕਾਰਨ ਸੀ.....ਧਰਤੀ ਉੱਡੀ ਜਾ ਰਹੀ ਹੈ ਬ੍ਰਹਿਮੰਡ ਵਿੱਚ ਕਿਉਂ ਕਿ ਉਸ ਦੇ ਪਿਛੇ ਵੀ ਇੱਕ ਕਾਰਨ ਹੈ
ਜਿਸ ਨੇ ਉਸ ਨੂੰ ਇਸ ਹਾਲਤ ਵਿੱਚ ਭੱਜਣ ਲਾ ਦਿੱਤਾ। ਇਹ ਜੋ ਕਾਰਨ ਤੇ ਸਿੱਟੇ ਦਾ ਨਿਯਮ ਹੈ ਇਹ
ਬਹੁਤ ਜਬਰਦਸਤ ਹੈ.... ਬਾਬੇ ਨੇ ਕਿਹਾ ਕਿ ਇਸ ਤੋਂ ਭੱਜਿਆ ਨਹੀਂ ਜਾ ਸਕਦਾ...ਬਚਿਆ ਨਹੀਂ ਜਾ
ਸਕਦਾ। ਮੰਦੇ ਬੋਲ ਬੋਲਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਮੰਦੇ ਬੋਲ ਆਪਣਾ ਅਸਰ
ਦਿਖਾਉਣਗੇ ਤੇ ਉਸ ਦਾ ਨਤੀਜਾ ਮੰਦਾ ਹੋਵੇਗਾ, ਇਸ ਲਈ ਬਾਬੇ ਨੇ ਵਰਜ ਦਿੱਤਾ।
ਸੋਚ ਸਮਝ ਕੇ ਚੱਲਣ ਲਈ ਕਿਹਾ। ਆਪਣੇ ਫੈਸਲੇ ਸੋਚ ਸਮਝ ਕੇ ਲੈਣ ਵਾਸਤੇ ਕਿਹਾ..... (ਆਸਾ ਦੀ ਵਾਰ
ਤਾਂ ਸਿੱਧਾ ਇਸੇ ਉਪਰ ਆਪਣਾ ਫੈਸਲਾ ਦੇਣ ਵਾਲੀ ਬਾਣੀ ਹੈ। ਇਸ ਵਾਰੀ ਇਸ ਬਾਣੀ ਨੂੰ ਮੇਰੇ ਇਸ
ਹਵਾਲੇ ਨਾਲ ਪੜ੍ਹਨਾ।) ਕੁਦਰਤ ਦੇ ਪਿਛੇ ਇਹ ਜਿਹੜਾ ਕਾਰਨ ਤੇ ਘਟਨਾ ਵਾਲਾ ਨਿਯਮ ਹੈ ਇਹ ਬਹੁਤ
ਅਦੁੱਤੀ ਹੈ। ਇਹ ਬਹੁਤ ਤਾਕਤਵਰ ਹੈ, ਇਹ ਕਿਸੇ ਦੀ ਪਰਵਾਹ ਨਹੀਂ ਕਰਦਾ, ਇਹ ਨਿਯਮ
ਕਿਸੇ ਦੀ ਈਨ ਨਹੀਂ ਮੰਨਦਾ। ਕੁਦਰਤ ਤੁਹਾਡਾ ਹਰ ਕੰਮ ਤੁਹਾਨੂੰ ਵਾਪਸ ਕਰਦੀ ਹੈ। ਇਹ ਸਮਾਜਕ ਨਿਆਂ
ਹੋਣਾ ਚਾਹੀਦਾ ਹੈ... ਦੁਨੀਆ ਦੀ ਸਾਰੀ ਵਿਵਸਥਾ ਇਸੇ ਅਨੁਸਾਰ ਚੱਲਣੀ ਚਾਹੀਦੀ ਹੈ। ਸੋ ਗੁਰਮੱਤ ਇਸ
ਨਿਯਮ ਨੂੰ ਸਮਝਣ ਤੇ ਫਿਰ ਆਪਣੇ ਜੀਵਨ ਨੂੰ ਇਸ ਤਰ੍ਹਾਂ ਢਾਲਣ ਦਾ ਨਾਂ ਹੈ ਕਿ ਉਸ ਨਾਲ ਕੁਦਰਤ ਦੀ
ਪੂਰੀ ਵਿਵਸਥਾ ਦਾ ਕੋਈ ਨੁਕਸਾਨ ਨਾ ਹੋਵੇ.... ਇਹ ਵਰਤ ਰਹੀ ਹੈ ਤਾਂ ਵਰਤਣ ਦਿੱਤੀ ਜਾਵੇ... ਜੋ
ਵਰਤਣ ਤੋਂ ਰੋਕੇ ਉਹ ਪਾਪੀ, ਤੇ ਜੋ ਇਸ
ਨੂੰ ਵਰਤਣ ਦੇਵੇ ਉਹ ਪੁੰਨੀ ਸੰਕਲਪ ਉਹੀ ਹਨ ਸਿਰਫ ਸਮਝ ਬਦਲੀ ਹੈ ਤੇ ਸਪਸ਼ਟ ਕੀਤੀ ਹੈ। ਜਦੋਂ ਤੁਸੀਂ
ਇਸ ਵਿਵਸਥਾ ਨੂੰ ਸਮਝ ਜਾਓਗੇ ਤਾਂ ਤੁਹਾਨੂੰ ਇਹ ਵੀ ਸਮਝ ਆ ਜਾਏਗੀ ਕਿ ਸੋਦਰ ਰਾਗ ਆਸਾ ਵਿੱਚ
ਗਾਵੈ.... ਦਾ ਕੀ ਭਾਵ ਹੈ, ਹਵਾ, ਪਾਣੀ, ਚੰਦ ਸੂਰਜ, ਤਾਰੇ ਕਿਸ
ਨੂੰ ਗਾਉਂਦੇ ਫਿਰਦੇ ਹਨ.... ਭਾਵ ਉਹ ਕੁਦਰਤ ਦੇ ਨਿਯਮਾਂ ਦੀ ਅਵੱਗਿਆ ਨਹੀਂ ਕਰਦੇ.... ਸਮੁੱਚੀ
ਕੁਦਰਤ ਜਦੋਂ ਨਿਯਮਾਂ ਵਿੱਚ ਪਲਦੀ ਫਲਦੀ ਫੁਲਦੀ ਹੈ ਤਾਂ ਉਹਨਾਂ ਨਿਯਮਾਂ ਦੀ ਸਮਝ ਪੈਂਦੀ ਹੈ....
ਮਨ ਵਿਭੋਰ ਹੁੰਦਾ ਹੈ ਕਿ ਵਾਹ ਕਿਆ ਬਾਤ ਹੈ ਉਹਨਾਂ ਨਿਯਮਾਂ ਦੀ ਜਿਹੜੇ ਨੇਤੇ ਤੋਂ ਨੇੜੇ ਤੇ ਦੂਰ
ਤੋਂ ਦੂਰ ਵਾਪਰਦੇ ਹਨ ਤੇ ਵਰਤਦੇ ਹਨ। ਬਾਬੇ ਨੇ ਤਾਂ ਉਦਰਹਨਾਂ ਦੇ ਦੇ ਕੇ ਸਮਝਾਇਆ ਹੈ.....ਹਰ
ਥਾਂ ਇਹ ਨਿਯਮ ਸਰਬ ਵਿਆਪਕ ਹਨ, ਇਹ ਨਿਯਮ
ਜਾਣੀ ਜਾਣ ਹਨ ਕਿ ਇਸ ਤੋਂ ਅੱਗੇ ਕੀ ਹੋਣਾ ਹੈ, ਵਿਗਿਆਨੀਆਂ ਨੂੰ ਵੀ ਇਸ ਦਾ ਪਤਾ
ਲੱਗ ਗਿਆ ਸੀ ਤੇ ਉਹਨਾਂ ਨੇ ਕੁਦਰਤ ਦੇ ਪੇਚ ਖੋਲ੍ਹਣੇ ਸ਼ੁਰੂ ਕਰ ਦਿੱਤੇ... ਤੇ ਹੁਣ ਤੱਕ ਕਰੀ ਜਾ
ਰਹੇ ਹਨ... ਆਪਣੇ ਉਪਕਰਨਾ ਨਾਲ ਬ੍ਰਹਿਮੰਡ ਦੇ ਉਹ ਰਾਜ਼ ਵੀ ਉਜਾਗਰ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ
ਹੁਣ ਤੱਕ ਲੁਕੇ ਹੋਏ ਸਨ, ਪਰ ਕੀ ਉਹ
ਕੁਦਰਤ ਦੇ ਇਹਨਾਂ ਨਿਯਮਾਂ ਤੋਂ ਬਾਹਰ ਜਾ ਸਕੇ.... ਨਹੀਂ ਇਹਨਾਂ ਦੀ ਮਦਦ ਨਾਲ ਉਹ ਇਸ ਕਾਬਲ ਹੋਏ
ਕਿ ਵਰਤਾਰਿਆਂ ਦੇ ਵਾਪਰਣ ਤੋਂ ਪਹਿਲਾਂ ਦੱਸ ਸਕਣ ਕਿ ਕਦੋਂ ਕੀ ਹੋਵੇਗਾ। .... ਮੈਨੂੰ ਤਾਂ ਕੋਈ
ਫਰਕ ਨਹੀਂ ਲੱਗਿਆ ਵਿਗਿਆਨ ਤੇ ਬਾਬੇ ਦੀ ਸਮਝ ਵਿੱਚ ...
ਹੁਣ
ਪ੍ਰਮਾਤਮਾ.... ਬਾਰੇ ਵੀ.... ਦਰਅਸਲ ਮਨੁੱਖ ਨੂੰ ਜਦੋਂ ਸੋਝੀ ਆਈ ਉਦੋਂ ਉਸ ਨੂੰ ਨਹੀਂ ਸੀ ਪਤਾ
ਕਿ ਕਦੇ ਜਲੌਰ ਸਿੰਘ ਉਸ ਤੋਂ ਵੀ ਕੋਈ ਸਵਾਲ ਪੁੱਛਣਗੇ.... ਮਨੁੱਖ ਨੇ ਸੱਭ ਤੋਂ ਪਹਿਲਾਂ ਕੁਦਰਤ
ਦੇ ਵਰਤਾਰਿਆਂ ਨੂੰ ਹੀ ਸਮਝਣ ਦੀ ਕੋਸ਼ਿਸ਼ ਕੀਤੀ.... ਉਸ ਵਾਸਤੇ ਅਜਬ ਵਰਤਾਰੇ ਸਨ, ਅੱਗ, ਬਿਜਲੀ, ਮੀੰਹ, ਬੱਦਲ, ਦਰਿਆ ਤੇ
ਹੜ੍ਹ... ਉਸ ਨੇ ਇਸ ਬਾਰੇ ਸਮਝਣਾ ਸ਼ੁਰੂ ਕੀਤਾ ਤਾਂ ਜਿਹੜੀਆਂ ਵਿਆਖਿਆਵਾਂ ਉਸ ਨੇ ਦਿਤੀਆਂ ਉਹ ਰਿਗ
ਵੇਦਾਂ ਦੇ ਸੂਤਰਾਂ ਦੇ ਰੂਪ ਵਿੱਚ ਮੋਜੂਦ ਹਨ...ਉਦੋਂ ਦੇਵੀ ਦੇਵਤੇ ਨਹੀਂ ਸਨ... ਸਿਰਫ ਅਗਨੀ
ਸੀ... ਪਾਣੀ ਸੀ.... ਹਵਾ ਸੀ... ਸੂਰਜ ਸੀ... ਚੰਦ ਸੀ... ਕੁਝ ਹੋਰ ਜਾਨਵਰ ਸੀ, ਪਰ ਹੌਲੀ
ਹੌਲੀ ਉਸ ਨੇ ਇਹਨਾਂ ਨੂੰ ਦੇਵਤਾ ਸਮਝਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਕਈ ਸੈਂਕੜੇ ਸਾਲ ਲੱਗੇ...
ਫਿਰ ਦੇਵੀ ਦੇਵਤਿਆ ਦੀ ਕਹਾਣੀਆਂ ਘੜਨੀਆਂ ਤੇ ਇਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ..... ਬਾਬੇ ਨੇ
ਕਿਤੇ ਵੀ ਵੇਦਾਂ ਨੂੰ ਨਕਾਰਿਆ ਨਹੀਂ, ਅੱਲਬੱਤਾ ਵੇਦਾਂ ਨੂੰ ਪੜ੍ਹਨ ਤੇ ਸਮਝਣ ਦੇ ਢੰਗ
ਉਪਰ ਨੁਕਤਾਚੀਨੀ ਜਰੂਰ ਕੀਤੀ ਹੈ। (ਸਰਚ ਕਰ ਲੈਣਾ.... ਵੇਦੁ, ਵੇਦ, ਸ਼ਬਦਾਂ
ਨੂੰ ਤੇ ਦੇਖਣਾ ਪੂਰੇ ਸ਼ਬਦ ਵਿੱਚ ਇਸ ਬਾਰੇ ਬਾਬੇ ਨੇ ਕੀ ਰਾਏ ਦਿੱਤੀ ਹੈ।) ਖੈਰ,ਇਹ ਦੇਵੀ
ਦੇਵਤੇ ਕੌਣ ਸਨ, ਇਸ ਤਾਲੇ
ਦੀ ਚਾਬੀ ਕਬੀਰ ਸਾਹਿਬ ਦੇ ਸ਼ਬਦ ਨੇ ਲਾ ਦਿੱਤੀ.... ਕਿ ਦਰਅਸਲ ਬ੍ਰਹਮਾ ਉਤਪਤੀ ਦੇ ਨਿਯਮਾਂ ਦਾ
ਨਾਂ ਹੈ, ਵਿਸ਼ਨੂੰ
(ਪਾਲਣ) ਪੋਸ਼ਣ ਦੇ ਨਿਯਮਾਂ ਦਾ ਨਾਂ ਹੈ, ਸ਼ੰਕਰ ( ਜਨਣ ਦੇ ਨਿਯਮਾਂ ਦਾ ਨਾ ਹੈ) ਜੇ ਹੁਣ
ਦੇਵੀ ਦੇਵਤੇ ਵੀ ਕੁਦਰਤ ਦੇ ਨਿਯਮਾਂ ਨੂੰ ਹੀ ਦਰਸਾਉਂਦੇ ਹਨ ਤਾਂ ਮੈਨੂੰ ਮੇਰੀ ਸਮਝ ਕਿ ੴ ਜਾਂ ਏਕੰਕਾਰ
ਦੀ ਕੁਦਰਤ ਦੇ ਨਿਯਮਾਂ ਦੀ ਵਿਵਸਥਾ ਦਾ ਨਾਂ ਹੈ, ਹੋਰ ਪੁਖਤਾ ਹੋ ਗਈ....ਜਦੋਂ
ਤੁਸੀਂ ਇਸ ਸਾਰੀ ਵਿਵਸਥਾ ਨੂੰ ਮਾਨਵੀ ਰੂਪ ਵਿੱਚ ਦੇਖਣਾ ਚਾਹੋਗੇ ਕਿ ਉਸ ਦਾ ਮੂੰਹ ਹੋਵੇ, ਅੱਖਾਂ
ਹੋਣ, ਤੁਹਾਡੇ
ਵਾਂਗ ਹੀ ਉਹ ਬੋਲੇ ਤੇ ਸੁਣੇ ਤਾਂ ਨਿਸ਼ਚੇ ਹੀ ਇਹ ਕਵੀ ਦੀ ਖਿਆਲ ਉਡਾਰੀ ਦੀ ਉਚਾਈ ਹੈ....ਇਸ ਨੂੰ
ਫਿਰ ਕਈ ਨਾਂ ਵੀ ਦਿਤੇ ਗਏ.... ਵਿਆਕਰਨ ਅਨੁਸਾਰ ਇਹਨਾਂ ਚੋਂ ਕੋਈ ਨਾਂ ਵੀ ਖਾਸ ਨਾਂਵ ਨਹੀਂ, ਨਾ ਰਾਮ, ਨਾ
ਕ੍ਰਿਸ਼ਨ ਨਾ ਮੁਰਾਰੀ, ਨਾ ਜਗਦੀਸ਼, ਨਾ
ਗੋਪਾਲ... ਇਹ ਸਾਰੇ ਖਾਸ ਨਾਂਵ ਨਹੀਂ ਸਿਰਫ ਆਮ ਨਾਂਵ ਹਨ ਜਿਹੜੇ ਕੁਦਰਤ ਦੀ ਵਿਵਸਥਾ ਜਿਹੜੀ ਅਸਲ
ਵਿੱਚ ਐਬਸਟੈਕਟ ਹੈ ਉਸ ਲਈ ਐਬਸਟੈਕਟ ਨਾਂਵ ਵੱਜੋਂ ਵਰਤੇ ਗਏ ਹਨ। ਕਿਸੇ ਨੇ ਅੱਲ੍ਹਾ ਰੱਖ ਲਿਆ, ਕਿਸੇ ਨੇ
ਰਾਮ, ਕਿਸੇ ਨੇ
ਖੁਦਾ, ਕਿਸੇ ਕੋਈ
ਹੋਰ, ਪਰ ਅਸਲ
ਵਿੱਚ ਇਹ ਕੁਦਰਤ ਦੇ ਨਿਯਮਾਂ ਨੂੰ ਦਰਸਾਉਂਦੇ ਹਨ।
ਹੁਣ ਮੈਂ
ਕੀ ਕਰਾਂ.... ਮੇਰੇ ਲਈ ਕੀ ਆਦੇਸ਼ ਹੋ ਸਕਦਾ ਸੀ....ਬਹੁਤ ਸਪਸ਼ਟ ਕਿ ਆਪਣੀ ਜ਼ਿੰਦਗੀ ਦੇ ਸਾਰੇ
ਫੈਸਲੇ ਇਸ ਤਰ੍ਹਾਂ ਕਰਾਂ ਕਿ ਉਹਨਾਂ ਦਾ ਕੋਈ ਵੀ ਸਿੱਟਾਜਾਂ ਨਤੀਜਾ ਹੋਵੇ, ਇਹ ਕੁਦਰਤ
ਦੀ ਵਿਵਸਥਾ ਦੇ ਉਲਟ ਨਾ ਹੋਵੇ ਤੇ ਮੈਂ ਉਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਾਂ, ਉਸ ਦਾ
ਦੋਸ਼ ਕਿਸੇ ਹੋਰ ਨੂੰ ਨਾ ਦੇ ਕੇ ਸਾਰੀ ਜਿੰਮੇਵਾਰੀ ਆਪ ਲਵਾਂ... ਤੇ ਭਾਣਾ ਮੰਨ ਲਵਾਂ.... ਕਿ ਇਹੋ
ਕੁਝ ਹੋਣਾ ਸੀ.... ਕੁਦਰਤ ਨੇ ਮੈਨੂੰ ਮੇਰੇ ਕੰਮਾਂ ਨੂੰ ਉਸ ਦੇ ਫਲ ਦੇ ਰੂਪ ਵਿੱਚ ਵਾਪਸ ਕਰ
ਦਿਤਾ। ਇਹੋ ਮੇਰੀ ਨੈਤਿਕਤਾ ਦਾ ਅਧਾਰ ਹੋਵੇ, ਮੈਨੂੰ ਪਤਾ ਹੋਵੇ ਕਿ ਹਰ ਗੱਲ
ਦੇ ਪਿਛੇ ਉਸ ਦਾ ਅਸਲ ਉਦੇਸ਼ ਕੀ ਹੈ, ਕੁਦਰਤ ਦਾ ਕਿਹੜਾ ਨਿਯਮ ਉਸ ਵਿੱਚ ਮੋਜੂਦ ਹੈ....
ਖਾਣ ਪੀਣ ਤੇ ਜਿਉਣ ਵਿੱਚ... ਜਦੋਂ ਇਹ ਸਮਝ ਆ ਜਾਏਗੀ, ਜਾਂ ਆ ਗਈ ਤਾਂ ਫਿਰ ਚਿੰਤਾ ਕਿਸ
ਗੱਲ ਦੀ.... ਹੋਣੀ ਤੋਂ ਕੌਣ ਬਚ ਸਕਦਾ ਹੈ.... ਮਤਲਬ ਹੋਣੀ ਜੋ ਕੁਦਰਤ ਦੇ ਨਿਯਮਾਂ ਅਨੁਸਾਰ
ਵਾਪਰਦੀ ਹੈ। ..... ਖੈਰ ਪੋਸਟ ਬਹੁਤ ਲੰਮੀ ਹੋ ਗਈ ਹੈ।
ਤੁਸੀਂ ਇਸ
ਨੂੰ ਮੰਨੋ ਜਾਂ ਨਾ ਮੰਨੋ, ਕਿਸੇ ਨੂੰ
ਕੋਈ ਫਰਕ ਨਹੀਂ ਪੈਂਦਾ... ਉਸ ਵਿਵਸਥਾ ਨੂੰ ਵੀ ਨਹੀਂ ਜਿਹੜੀ ਹਰ ਵੇਲੇ ਹਰ ਥਾਂ ਮੋਜੂਦ ਰਹਿੰਦੀ
ਹੈ.....ਮੈਂ ਇਸ ਪਾਸੇ ਤੋਂ ਬੇਫਿਕਰ ਹਾਂ, ਕਿ ਤੁਸੀਂ ਮੈਨੂੰ ਵੀ ਬੇਤਾਲਾ
ਕਹੋ, ਪਾਗਲ ਕਹਿ
ਦਿਓ....ਇਹ ਸੱਭ ਕੁਝ ਜਾਣਨ ਤੇ ਸਮਝਣ ਲਈ ਮੈਨੂੰ ਨਾ ਤਾਂ ਜਲੌਰ ਸਿੰਘ ਤੋਂ ਡਿਗਰੀ ਲੈਣ ਦੀ ਜਰੂਰਤ
ਹੈ ਤੇ ਨਾ ਸਰਟੀਫਿਕੇਟ ਦੀ... ਮੈਂ ਵਿਦਵਾਨ ਨਾ ਸਹੀ.... ਪਰ ਜੋ ਕੁਝ ਮੈਨੂੰ ਲੱਭਿਆ ਮੈਂ ਉਸ ਨੂੰ
ਪਰਖ ਕੇ ਸਮਝਿਆ ਹੈ, ਆਪਣੇ
ਅਨੁਭਵ ਤੇ ਆਪਣੀ ਸੂਝ ਨਾਲ.... ਸਿਰ ਮੱਥੇ ਉਪਰ ਰਖਿਆ.... ਜੇ ਇਸ ਤੋਂ ਅਗੇ ਕੁਝ ਹੋਰ ਲੱਭਿਆ ਤਾਂ
ਉਹ ਵੀ ਸਿਰ ਮੱਥੇ ਉਪਰ ਨਾ ਮੈਂ ਕੋਸ਼ਿਸ਼ ਛੱਡੀ ਹੈ ਤੇ ਨਾ ਮੈਂ ਕਹਿ ਰਿਹਾਂ ਕਿ ਇਹ ਆਖਰੀ ਗੱਲ ਹੈ, ਨਹੀਂ ਇਹ
ਸਚ ਵੀ ਅੰਤਿਮ ਨਹੀਂ, ਜੇ ਸਾਰਾ
ਜਗਤ ਗਤੀਸ਼ੀਲ ਹੈ ਤਾਂ ਸੱਚ ਤੇ ਉਸ ਦਾ ਅਨੁਭਵ ਵੀ ਗਤੀ ਸ਼ੀਲ ਹੈ। ਕੋਈ ਗੱਲ ਨਹੀਂ.... ਤੁਸੀਂ ਆਪਣੇ
ਪੁਰਾਣੇ ਵਿਸ਼ਵਾਸਾਂ ਨਾਲ ਖੁਸ਼ ਹੋ ਖੁਸ਼ ਰਹੋ,ਆਪਣੇ ਢੰਗ ਨਾਲ ਖੁਸ਼ ਹੋ ਖੁਸ਼
ਰਹੋ, ਮੈਂ ਕਦੇ
ਨਹੀਂ ਕਿਹਾ ਕਿ ਤੁਸੀਂ ਮੇਰੇ ਪਿਛੇ ਆਓ.... ਖੈਰ ਵਸਦੇ ਰਹਿਣ ਦੀ ਆਸੀਸ ਦੇ ਸਕਦਾ ਹਾਂ ਤੇ ਦੇ
ਰਿਹਾ ਹਾਂ.... ਬਾਬੇ ਨਾਨਕ ਨੇ ਵੀ ਵਸਦੇ ਰਹਿਣ ਦੀ ਅਸੀਸ ਦਿੱਤੀ ਸੀ। ਸੋ ਭਾਈ ਵਸਦੇ ਰਹੋ।
(ਇਹ ਮੇਰਾ
ਇਸ ਪੋਸਟ ਉਪਰ ਆਖਰੀ ਕੁਮੈਂਟ ਹੈ, ਤੁਸੀਂ ਤੇ ਅਸੀਂ ਇਸ ਤੋਂ ਬਾਦ ਕਦੇ ਸੰਵਾਦ ਵਿੱਚ
ਨਹੀਂ ਆਵਾਂਗੇ, ਨਾ ਸਿੱਧੇ
ਤੌਰ ਤੇ ਨਾ ਅਸਿੱਧੇ ਤੌਰ ਤੇ....)
No comments:
Post a Comment