Saturday, April 27, 2013

ਕਿਰਦਾਰ ਤੇ ਅਸੀਂ


ਕਿਰਦਾਰ ਤੇ ਅਸੀਂ


ਕਿਰਦਾਰ ਸਮਾਜ ਦੀ ਦੇਣ ਹੁੰਦਾ ਹੈ
ਜਿਹੋ ਜਿਹੇ ਸਮਾਜ ਵਿੱਚ ਤੁਸੀਂ ਵਿਚਰਦੇ ਹੋ,ਕਿਰਦਾਰ ਵੀ ਉਸੇ ਤਰ੍ਹਾਂ ਦਾ ਹੀ ਹੋ ਜਾਂਦਾ ਹੈ ਕਿਰਦਾਰ ਸਮਾਜ ਦੀ ਦੇਣ ਹੈ। ਇਸ ਨੂੰ ਸਮਾਜ ਹੀ ਨਿਸ਼ਚਿਤ ਕਰਦਾ ਹੈ। ਜਿਸ ਸਮਾਜ ਵਿਚ ਤੁਸੀਂ ਜੀਂਦੇ ਹੋਸਾਹ ਲੈਂਦੇ ਹੋ ਤੇ ਆਪਣਾ ਨਿੱਜੀ ਵਿਕਾਸ ਕਰਦੇ ਹੋ ਇਹ ਸਾਰਾ ਕੁਝ ਉਸੇ ਸਮਾਜ ਦੇ ਹਵਾਲੇ ਨਾਲ ਹੀ ਵਾਪਰਦਾ ਹੈ ਜਿਸ ਵਿੱਚ ਤੁਸੀਂ ਵਿਚਰਦੇ ਹੋ ਜਾਂ ਵਿਚਰਨਾ ਹੁੰਦਾ ਹੈ। ਬਮੁੱਕਦੀ ਗੱਲ ਕਿਰਦਾਰ ਨੂੰ ਹਮੇਸ਼ਾ ਸਮਾਜ ਦੇ ਹਵਾਲੇ ਨਾਲ ਵੇਖਿਆ ਜਾਂਦਾ ਹੈ। ਜੇ ਤੁਸੀਂ ਸਮਾਜ ਦੇ ਅਨੁਸਾਰ ਨਹੀਂ ਚਲਦੇ, ਸਮਾਜ ਦੇ ਕਾਇਦੇ ਕਨੂੰਨ ਨੂੰ ਨਹੀਂ ਮੰਨਦੇ ਤਾਂ ਸਮਾਜ ਤੁਹਾਡੇ ਕਿਰਦਾਰ ਨੂੰ ਸ਼ੱਕੀ ਐਲਾਨ ਕਰ ਸਕਦਾ ਹੈ

ਚੰਗਾ ਜਾਂ ਮਾੜਾ ਵੀ ਸਮਾਜ ਹੀ ਤੈਅ ਕਰਦਾ ਹੈ। ਸਮਾਜ ਤੁਹਾਡੇ ਹਰ ਕਾਰਜ ਨੂੰ ਆਪਣੀ ਨਜ਼ਰ ਨਾਲ ਵੇਖਦਾ ਹੈ ਉਸ ਬਾਰੇ ਆਪਣਾ ਨਿਰਣਾ ਦਿੰਦਾ ਹੈ। ਹਰ ਸਮਾਜ ਵਿੱਚ ਕਿਸੇ ਕਿਰਿਆ ਦੇ ਚੰਗਾ ਜਾਂ ਮਾੜਾ ਹੋਣ ਦੇ ਆਪੋ ਆਪਣੇ ਮਾਪਦੰਡ ਹਨ। ਚੋਰੀ ਕਰਨਾ ਪਾਪ ਮੰਨਿਆ ਜਾਂਦਾ ਹੈ ਪਰ ਅਜਿਹੇ  ਕੁਝ ਸਮਾਜ ਜਾਂ ਕਬੀਲੇ ਵੀ ਮੋਜੂਦ ਹਨਹਨ ਜਿਨ੍ਹਾਂ ਵਿੱਚ ਉਦੋਂ ਤੱਕ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਜਦੋਂ ਤੱਕ ਉਹ ਇਹ ਸਾਬਤ ਨਾ ਕਰ ਦੇਵੇ ਕਿ ਉਹ ਚੋਰੀ ਕਰ ਸਕਦਾ ਹੈ। ਸੋ ਇਹ ਕਦਰਾਂ ਕੀਮਤਾਂ ਇਕ ਸਮਾਜ ਦੀਆਂ ਹੋਰ ਹੁੰਦੀਆਂ ਹਨ ਦੂਜੇ ਸਮਾਜ ਦੀਆਂ ਹੋਰ।  ਸ਼ੇਰ ਸ਼ਿਕਾਰ ਕਰਦਾ ਹੈਜਾਨਵਰ ਦੇਖਦਾ ਹੈ ਮਾਰ ਕੇ ਖਾ ਜਾਂਦਾ ਹੈ ਜੰਗਲ ਵਿੱਚ ਇਹ ਸੱਭ ਕੁਝ ਜਾਇਣ ਹੈ ਪਰ ਦੂਜੇ ਪਾਸੇ ਜਦੋਂ ਸਮਾਜ ਵਿੱਚ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਮਾਜ ਇਸ ਨੂੰ ਕਤਲ ਆਖਦਾ ਹੈ ਤੇ ਇਸ ਦੀ ਸਜ਼ਾ ਤੈਅ ਕਰਦਾ ਹੈ

ਨਿਆਂ ਸਮਾਜ ਦਾ ਖੇਤਰ ਹੈਨਿਆਂ ਤੇ ਅਨਿਆਂ ਦੇ ਮਿਆਰ ਤੇ ਮਾਪਦੰਡ ਵੀ ਸਮਾਜ ਹੀ ਤੈਅ ਕਰਦਾ ਹੈ ਇਸ ਬਾਰੇ ਕਦਰਾਂ ਕੀਮਤਾਂ ਤੇ ਅਧਾਰ ਸਮੇਂ ਨਾਲ ਬਦਲਦੇ ਰਹਿੰਦੇ ਹਨ। ਸੋ ਜਿਸ ਨੂੰ ਚੰਗਾ ਕਿਰਦਾਰ ਕਿਹਾ ਜਾਂਦਾ ਹੈ ਉਹ ਹੋ ਸਕਦਾ ਹੈ ਕੁਝ ਸਮੇਂ ਬਾਦ ਬਦ ਘੋਸ਼ਿਤ ਕਰ ਦਿਤਾ ਜਾਵੇ। ਨਿਆਂ ਹੱਕ ਤੇ ਸ਼ੋਸ਼ਣ ਦੀ ਖਿਚੋਤਾਣ ਤੋਂ ਪੈਦਾ ਹੁੰਦਾ ਹੈ। ਜਿਥੇ ਕਿਸੇ ਦੀ ਕੋਈ ਮਜ਼ਬੂਰੀ ਨਾ ਹੋਵੇ ਤੇ ਕਿਸੇ ਦਾ ਕਿਸੇ ਮਜ਼ਬੂਰੀ ਵੱਸ਼ ਸ਼ੋਸ਼ਣ ਨਾ ਹੋਵੇ ਉਸ ਨੂੰ ਨਿਆਂ ਦਾ ਦਰਜਾ ਦਿਤਾ ਜਾ ਸਕਦਾ ਹੈ।

ਦਸਾਂ ਨਹੁੰਆਂ ਦੀ ਕਿਰਤ ਕਰਨਾ ਬਹੁਤ ਚੰਗੀ ਗੱਲ ਹੈਜਿਸ ਚੀਜ਼ ਉਪਰ ਤੁਹਾਡਾ ਹੱਕ ਹੈ ਉਸ ਨੂੰ ਭੋਗਣਾ ਵੀ ਚੰਗੀ ਗੱਲ ਹੈ। ਪਰ ਮੁਨਾਫੇ ਦੀ ਦੋੜ ਨੇ ਇਕ ਅਜਿਹਾ ਸਮਾਜ ਸਿਰਜ ਦਿਤਾ ਹੈ ਜਿਸ ਵਿੱਚ ਅਮੀਰ ਹੋਣ ਲਈ ਦੂਜੇ ਦੇ ਹੱਕ ਉਪਰ ਆਪਣਾ ਹੱਕ ਜਿਤਾਉਣਾਉਸਦਾ ਸ਼ੋਸ਼ਣ ਕਰਨਾਜਾਇਜ਼ ਬਣ ਰਿਹਾ ਹੈ। ਸੋ ਕਿਰਦਾਰ ਚੰਗਾ ਹੈ ਜਾਂ ਮਾੜਾ ਇਹ ਸਮਾਜਕ ਪੱਖ ਹੈ ਤੇ ਸਮਾਜ ਬਦਲਦਾ ਰਹਿੰਦਾ ਹੈ

ਗੁਲਾਮਾਂ ਵਾਸਤੇ ਹੋਰ ਕਦਰਾਂ ਕੀਮਤਾਂ ਹੁੰਦੀਆਂ ਹਨ ਤੇ ਮਾਲਕਾਂ ਵਾਸਤੇ ਹੋਰ। ਕਨੂੰਨ ਦੀ ਈਜਾਦ ਗੁਲਾਮਾਂ ਤੋਂ ਵੱਧ ਕੰਮ ਲੈਣਵਾਸਤੇ ਹੀ ਹੋਈ ਸੀ। ਮਾਲਕਾਂ ਵਾਸਤੇ ਅਕਸਰ ਕਦੇ ਵੀ ਕੋਈ ਕਨੂੰਨ ਨਹੀਂ ਹੁੰਦੇ। ਇਕ ਹੀ ਗ਼ਲਤੀ ਦੀ ਸਜ਼ਾ ਮਾਲਕਾਂ ਵਾਸਤੇ ਹੋਰ ਹੁੰਦੀ ਹੈ ਨੌਕਰਾਂ ਵਾਸਤੇ ਕੁਝ ਹੋਰ। ਇਹੋ ਹਾਲ ਅਜ਼ਾਦੀ ਦਾ ਹੈ ਇਸ ਦੇ ਆਰਥ ਗ਼ੁਲਾਮਾਂ ਵਾਸਤੇ ਹੋਰ ਹਨ ਤੇ ਮਾਲਕਾਂ ਵਾਸਤੇ ਹੋਰ। ਇਹ ਵਿਤਕਰਾ ਹਰ ਸਮਾਜ ਵਿੱਚ ਹੁੰਦਾ ਆਇਆ ਹੈ ਤੇ ਅਜਿਹੇ ਕੋਈ ਅਸਾਰ ਨਹੀਂ ਦਿਖਾਈ ਕਿ ਇਸ ਨਜ਼ਰੀਏ ਵਿੱਚ ਕੋਈ ਤਬਦੀਲੀ ਆ ਸਕੇ

ਜਦੋਂ ਕਿਰਤੀ ਬਹੁ-ਗਿਣਤੀ ਆਪਣਾ ਸਮਾਜ ਸਿਰਜੇਗੀ ਤਾਂ ਇਹ ਸੱਭ ਕੁਝ ਬਦਲ ਕੇ ਰੱਖ ਦੇਵੇਗੀ। ਪਰ ਉਦੋਂ ਵੀ ਸਰਮਾਏਦਾਰ ਜਿਹਨਾਂ ਦੀ ਆਰਥਕ ਅਜ਼ਾਦੀ ਸੀਮਤ ਕਰ ਦਿਤੀ ਜਾਵੇਗੀ ਅਨਿਆਂ ਦਾ ਰੌਲਾ ਪਾਉਣਗੇ ਜਿਵੇਂ ਕਿ ਬੀਤੇ ਵਿੱਚ ਮਨੁੱਖੀ ਹੱਕਾਂ ਦਾ ਹਵਾਲਾ ਦੇ ਕੇ ਸਮਾਜਵਾਦੀ ਦੇਸਾਂ ਵਿੱਚ ਕੁਝ ਲੋਕ ਰੌਲਾ ਪਾਉਂਦੇ ਰਹੇ ਹਨ। ਪਰ ਇਹ ਉਹਨਾਂ ਜ਼ੁਲਮਾਂ ਦੇ ਸਾਹਮਣੇ ਬਹੁਤ ਹੀ ਤੁਛ ਜਿਹੀ ਉਦਾਰਹਨ ਹੈ ਜਿਹੜੇ ਸਰਮਾਏਦਾਰੀ ਸਮਾਜ ਨੇ ਹੁਣ ਤੱਕ ਕਿਰਤੀਆਂ ਉਪਰ ਕੀਤੇ ਹਨ

ਤੁਸੀਂ ਪੁਛਦੇ ਹੋ ਕਿ ਵਿਗਿਆਨ ਦਾ ਕਿਰਦਾਰ ਨਾਲ ਕੀ ਰਿਸ਼ਤਾ ਹੈ
ਸ਼ਇਦ ਕੁਝ ਵੀ ਨਹੀਂ ਤੇ ਸ਼ਾਇਦ ਬਹੁਤ ਹੀ ਗਹਿਰਾ। ਵਿਗਿਆਨ ਆਪਣੇ ਆਪ ਵਿੱਚ ਇਕ ਵਿਸ਼ਾ ਹੈ ਜੋ ਤੁਹਾਨੂੰ ਉਹਨਾਂ ਖੋਜਾਂਫਾਰਮੂਲਿਆਂ ਤੇ ਨਿਯਮਾਂ ਦੀ ਵਿਧੀਵਤ ਜਾਣਕਾਰੀ ਦਿੰਦਾ ਹੈ ਜਿਨ੍ਹਾਂ ਦੀ ਮਦਦ ਨਾਲ ਵਿਗਿਆਨ ਨੇ ਆਲੇ ਦੁਆਲੇ ਦੀ ਕੁਦਰਤ ਨੂੰ ਜਾਣਿਆ ਹੈ। ਕੁਦਰਤ ਨੂੰ ਜਾਣਨ ਦੇ ਦੋ ਤਰੀਕੇ ਹਨਇਕ ਤਾਂ ਉਹ ਜਿਸ ਨਾਲ ਤੁਸੀਂ ਕੁਦਰਤ ਦੀ ਸਤਹੀ ਜਾਣਕਾਰੀ ਹਾਸਲ ਕਰਦੇ ਹੋ ਤੇ ਆਪਣੇ ਆਪ ਤੋਰ ਤੇ ਕੁਦਰਤ ਬਾਰੇ ਕੁਝ ਨਿਣੇ ਕਰਦੇ ਹੋ ਦੂਜੇ ਕੁਦਰਤ ਨੂੰ ਉਸ ਦੇ ਨਿਯਮਾਂ ਦੇ ਸੰਧਰਭ ਵਿਚ ਜਾਣਦੇ ਹੋ ਤੇ ਸਮਝਦੇ ਹੋ। ਵਿਗਿਆਨ ਦੂਜੇ ਤਰੀਕੇ ਨੂੰ ਅਪਣਾਉਂਦਾ ਹੈ। ਉਹ ਕੁਦਰਤ ਬਾਰੇ ਨਜ਼ਰੀਏ ਦੀ ਪਰਖ ਕਰਦਾ ਹੈ ਤੇ ਉਸ ਨੂੰ ਇਕ ਅਮਲੀ ਪ੍ਯੋਗਸ਼ਾਲਾ ਵਿੱਚ ਪਰਖਦਾ ਹੈ ਤੇ ਉਸ ਤੋਂ ਪੈਦਾ ਹੋ ਵਾਲੇ ਸਿਟਿਆਂਨੂੰ ਵਿਧੀਵਤ ਤਰੀਕੇ ਹਾਸਲ ਕਰਦਾ ਹੈ ਉਹਨਾਂ ਦਾ ਵਰਗੀਕਰਨ ਕਰਦਾ ਹੈ 

ਵਿਗਿਆਨ ਉਹਨਾਂ ਨਿਯਮਾਂ ਨੂੰਇਕ ਕੰਟਰੋਲਡ ਮਾਹੌਲ ਵਿੱਚ ਪਰਖਦਾ ਹੈ। ਉਸ ਦੇ ਸਿੱਟੇ ਸਰਬਵਿਆਪੀ ਹੁੰਦੇ ਹਨ। ਮਸਲਨ ਹਾਈਡਰੋਜਨ ਤੇ ਆਕਸੀਜਨ ਦੀ ਆਪਣੀ ਪ੍ਰਤੀਕ੍ਰਿਆ ਤੋਂ ਬਣਨ ਵਾਲਾ ਪਾਣੀ ਹਰ ਥਾਂ ਪਾਣੀ ਹੀ ਬਣਦਾ ਹੈਚਾਹੇ ਧਰਤੀ ਉਪਰਜਾਂ ਪੁਲਾੜ ਵਿੱਚ ਪਰ ਵਿਗਿਆਨ ਦੇ ਗਿਆਨ ਨਾਲ  ਵਿਗਿਆਨ ਤੁਹਾਨੂੰਵਿਗਿਆਨਕ ਸੋਚ ਪੈਦਾ ਕਰਨ ਲਈ ਇਕ ਰਾਹ ਦਿਖਾ ਸਕਦਾ ਹੈ। ਇਕਜੁਗਤ ਦੱਸ ਸਕਦਾ ਹੈ। ਵਿਗਿਆਨਕਸੋਚ ਕੀ ਹੈਕੀ ਇਹ ਵਿਗਿਆਨ ਦੀ ਜਾਣਕਾਰੀ ਹੈ ਜਾਂ ਕੁਝ ਹੋਰਇਹ ਵਿਚਾਰਨ ਦੀ ਗੱਲ ਹੈ। ਵਿਗਿਆਨਕ ਸੋਚ ਤੁਹਾਨੂੰ ਇਹ ਸਮਝਾਉਂਦੀ ਹੈ ਕਿ ਹਰ ਘਟਨਾ ਦਾ ਕੋਈ ਕਾਰਨ ਹੁੰਦਾ ਹੈ ਤੇ ਹਰ ਸਮਸਿਆ ਦਾ ਹੱਲ ਉਸ ਦੇ ਕਾਰਨ ਵਿੱਚ ਪਿਆ ਹੁੰਦਾ ਹੈ

ਜੇ ਤੁਸੀਂ ਮਸਲਿਆਂ ਨੂੰ ਵਿਗਿਆਨਕ ਢੰਗ ਨਾਲ ਸੁਲਝਾਉਣਾ ਚਾਹੁੰਦੇ ਹੋ ਤਾਂ ਹਰ ਸਮਸਿਆ ਦਾ ਕਾਰਨ ਉਸ ਦੇ ਸਹੀ ਥਾਂ ਤੇ ਲੱਭੋ ਤੇ ਉਸ ਦਾ ਨਿਦਾਨ ਕਰੋਇਸ ਵਾਸਤੇ ਕਿਸੇ ਪੁਰਾਣੇ ਬਣੇ ਬਣਾਏ ਵਿਚਾਰ ਜਾਂ ਨਜ਼ਰਿਏ ਦੀ ਵਰਤੋਂ ਨਾ ਕਰੋ। ਸੱਭ ਨੂੰ ਪਾਸੇ ਰੱਖਦਿਓ ਤੇ ਕਿਸੇ ਵੀ ਮਸਲੇ ਨੂੰ ਆਬਜੈਕਿਟਵ ਤਰੀਕੇ ਨਾਲ ਵੇਖੋ ਵਿਚਾਰੋ ਤੇ ਉਸ ਦੇ ਕਾਰਨ ਲੱਭਣ ਦੀਕੋਸ਼ਿਸ਼ ਕਰੋ

ਅਕਸਰ ਇਹ ਹੁੰਦਾ ਹੈ ਕਿ ਆਪਣੇ ਸਮਾਜ ਵਿੱਚ ਅਸੀਂ ਮਸਲਿਆਂ ਦਾ ਕਾਰਨ ਸਹੀ ਥਾਂ ਉਪਰ ਨਹੀਂ ਖੋਜ ਰਹੇਹੁੰਦੇ। ਬੀਮਾਰੀਦਾ ਇਲਾਜ ਬਿਮਾਰੀ ਦੇ ਕਾਰਨ ਵਿੱਚ ਲੱਭਣ ਦੀ ਬਜਾਏ ਕਿਤੇ ਹੋਰ ਲੱਭ ਰਹੇ ਹੁੰਦੇ ਹਾਂ। ਇਹ ਗੱਲ ਸਮਾਜਕ ਮਸਲਿਆਂ ਉਪਰ ਵੀ ਲਾਗੂ ਹੁੰਦੀਹੈ ਜਿਸ ਦੇ ਕਾਰਨ ਅਕਸਰ ਕਿਰਦਾਰ ਵਿੱਚ ਫਰਕ ਆ ਜਾਂਦਾ ਹੈ। ਅਸੀਂ ਉਸ ਕਿਰਦਾਰ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ ਜਹੋ ਸਾਡੇ ਅਨੁਸਾਰ ਨਹੀਂ ਹੁੰਦਾ

 ਜੇਸੋਚ ਵਿਗਿਆਨਕ ਹੋਵੇਗੀ ਤਾਂ ਤੁਸੀਂ ਤਕਰੀਬਨ ਸਾਰੇ ਮਸਲਿਆਂ ਦਾ ਸਹੀ ਹੱਲ ਲੱਭ ਸਕਦੇ ਹੋ। ਜਦੋਂ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਸਾਰੇਮਸਲੇ ਸਹੀ ਹੱਲ ਹੋ ਰਹੇ ਹਨ ਤਾਂ ਇਸ ਨਾਲ ਮਨ ਦੀ ਸ਼ਾਂਤੀ ਵੀ ਆ ਜਾਵੇਗੀ। ਜਿਹੜੀ ਮਨ ਦੀ ਸ਼ਾਂਤੀ ਕਿਸੇ ਨਹੂੰ ਪਾਠ ਕਰਨਨਾਲ ਮਿਲਦੀ ਹੈ ਉਹ ਅਸਲ ਵਿੱਚ ਮਸਲਿਆਂ ਤੋਂ ਦੌੜਨ ਦਾ ਇਕ ਸੌਖਾ ਤੇ ਸਸਤਾ ਰਾਹ ਹੁੰਦਾ ਹੈ। ਅਕਸਰ ਲੋਕ ਮਸਲਿਆਂ ਤੋਂ ਭੱਜ ਕੇ ਪਾਠ ਕਰਨ ਲੱਗ ਪੈਂਦੇ ਹਨ। ਇਹ ਬਹੁਤ ਹੀ ਅਸਾਨ ਤਰੀਕਾ ਹੈਅੱਖਾਂ ਬੰਦ ਤੇ ਮਸਲੇ ਬਾਹਰ। ਮੈਂ ਇਸ ਨੂੰ ਨਸ਼ਾ ਸਮਝਦਾ ਹਾਂ

ਘਰੋਗੀਮਸਲਿਆਂ ਤੋਂ ਭੱਜ ਕੇ ਰੱਬ ਰੱਬ ਕਰਨਾ ਸ਼ੁਰੂ ਕਰ ਦੇਵੋ। ਕਿਉਂ ਕਿ ਤੁਸੀਂ ਦਿਮਾਗ ਦੀ ਇਕ ਖਿੜਕੀ ਭੇੜਲੈਂਦੇ ਹੋ ਤੁਹਾਨੂੰ ਚੰਗਾ ਲਗਦਾ ਹੈ ਕਿ ਚਲੋ ਮਸਲਿਆਂ ਤੋਂ ਸਾਹ ਜਿਹਾ ਮਿਲਿਆ। ਜੇ ਮਸਲਿਆਂ ਨੂੰ ਸਮਝ ਕੇ ਉਹਨਾਂ ਦਾ ਹੱਲਕੀਤਾਜਾਵੇ ਤਾਂ ਸ਼ਾਇਦ ਇਹ ਨੌਬਤ ਨਾ ਆਵੇ। ਝਗੜੇਮਸਲੇ ਜਾਂ ਤਾਂ ਆਰਥਕ ਹੁੰਦੇ ਹਨ ਤੇ ਜਾਂ ਆਪਣੀ ਹਉਮੈਂ ਨਾਲ ਜੁੜੇ ਹੁੰਦੇ ਹਨ। ਅਸੀਂ ਆਪਣਾ ਅਹੰ ਤਿਆਗਣਾ ਨਹੀਂ ਚਾਹੁੰਦੇ

ਜੇਸਾਡੇ ਆਸੇ ਪਾਸੇ ਦਾ ਮਾਹੌਲ ਬਦਲਣਾ ਚਾਹੁੰਦਾ ਹੈ ਤਾਂ ਅਸੀਂ ਉਸ ਵਿੱਚ ਆਪਣੀ ਹਉਮੈ ਨਾਲ ਅੜਿਕਾ ਪਾਦਿੰਦੇ ਹਾਂ ਤੇ ਮਾਹੌਲ ਨੂੰ ਘਸਮੈਲਾ ਕਰ ਦਿੰਦੇ ਹਾਂਸੋਚੋ ਕਿ ਸਾਡੇ ਉਸ ਮਾਹੌਲ ਚੋਂ ਪਾਸੇ ਹੋ ਜਾਣਨਾਲ ਕੀ ਹੋਵੇਗਾ। ਉਹਬਦਲੇਗਾ ਜਾਂ ਸਾਡੇ ਅਨੁਸਾਰ ਚਲਦਾ ਰਹੇਗਾ। ਆਦਮੀਜਦੋਂ ਤੱਕ ਮਰਦਾ ਨਹੀਂ ਆਪਣੇ ਅਹੰ ਦਾ ਮਸਲਾ ਬਣਾ ਕੇ ਬੈਠਾ ਰਹਿੰਦਾ ਹੈ ਪਰ ਉਸ ਦੇ ਪਾਸੇ ਹੁੰਦਿਆਂਹੀ ਸੱਭ ਕੁਝ ਸੁਖਾਵਾਂ ਹੋ ਜਾਂਦਾ ਹੈ

ਗੁਰਬਾਣੀਦਾ ਇਕ ਵੱਡਾ ਹਿੱਸਾ ਇਸ ਬਾਰੇ ਭਰਿਆ ਪਿਆ ਹੈ। ਪਾਠਸਾਰੇ ਕਰਦੇ ਹਨਪੜ੍ਹਦੇਪਰ ਉਸ ਦੇ ਸਹੀ ਅਰਥ ਨਾ ਸਮਝਣ ਕਾਰਨ ਮਸਲਾ ਉਥੇ ਦਾ ਉੱਥੇ ਹੀ ਰਹਿ ਜਾਂਦਾ ਹੈ। ਗੁਰਬਾਣੀ ਸਾਨੂੰ ਇਸ ਲਈ ਚੰਗੀ ਲਗਦੀ ਹੈ ਕਿਉਂਕਿ ਜਿਸ ਵਿਸ਼ੇ ਉਪਰ ਇਹ ਲਿਖੀ ਹੋਈ ਹੈ ਇਸ ਬਾਰੇ ਏਨਾ ਵਿਆਪਕ ਕਿਤੇ ਵੀ ਲਿਖਿਆ ਨਹੀਂ ਮਿਲਦਾ। ਸੋ ਇਸ ਨੂੰ ਪੜ੍ਹ ਕੇ  ਕਿ ਸਾਨੂੰ ਸਾਹ ਜਿਹਾ ਮਿਲਦਾ ਜਾਪਦਾ ਹੈ

ਪਰ ਅਸਲ ਗੱਲ ਕਿਸੇ ਵੀ ਲਿਖਤ ਨੂੰ ਪੜ੍ਹ ਕੇ ਸਮਝ ਕੇ ਵਿਚਾਰਨ ਦੀ ਲੋੜ ਹੁੰਦੀ ਹੈ। ਵਿਗਿਆਨ ਨੂੰ ਵੀ ਵਿਗਿਆਨੀ ਵੀ ਬਹੁਤੀ ਵਾਰੀਸਹੀ ਤੋਰ ਤੇ ਵਿਗਿਆਨ ਪੜ੍ਹ ਕੇ ਵਿਗਿਆਨ ਨਾਲ ਨਹੀਂ ਜੁੜ ਪਾਂਦੇ। ਸਾਡੇ ਸਕੂਲ ਕਾਲਜ ਸਾਨੂੰ ਵਿਗਿਆਨਕ ਸੋਚ ਅਪਣਾਉਣ ਤੇ ਤਰਕ ਨਾਲ ਸੋਚਣ ਦੀ ਸਿਖਲਾਈ ਨਹੀਂ ਦਿੰਦੇਲੋੜ ਸੱਭ ਕੁਝ ਨੂੰ ਸਹੀ ਢੰਗ ਨਾਲ ਜਾਣਨ ਤੇ ਸਮਝਣ ਦੀ ਹੈ 





No comments:

Post a Comment