Saturday, November 3, 2012

ਕੁਝ ਅਹਿਮ ਮੁੱਦੇ



ਤਰਕਸ਼ੀਲ ਕੌਣ ਹੈ?

ਉਹ ਵਿਅਕਤੀ ਜੋ ਤਰਕ ਨਾਲ ਸੋਚਦਾ ਹੈ ਤੇ ਉਸ ਤੋਂ ਨਤੀਜੇ ਕੱਢਦਾ ਹੈ ਜੋ ਉਸ ਦੀ ਜ਼ਿੰਦਗੀ ਵਿੱਚ ਰਾਹ ਦਿਖਾਉਂਦੇ ਹਨਤਰਕ ਕਰਨਾ ਕੁਦਰਤੀ ਹੈ ਤੇ ਇਹ ਸੋਚ ਪ੍ਰੀਕ੍ਰਿਆ ਦਾ ਹਿਸਾ ਹੈਇਹ ਇਕ ਕੁਦਰਤੀ ਵਰਤਾਰਾ ਹੈਪੁਰਾਤਨ ਮਨੁੱਖ ਨੇ ਵੀ ਤਰਕ ਨਾਲ ਸੋਚਿਆ ਤੇ ਕੁਦਰਤੀ ਤਾਕਤਾਂ ਉਪਰ ਜਿਤ ਹਾਸਲ ਕੀਤੀ

ਧਰਮ ਕੀ ਹੈ?

ਧਰਮ ਇਕ ਜੀਵਨ ਜੁਗਤ ਤੋਂ ਵੱਧ ਨਹੀਂ ਜੋ ਸਮੇਂ ਸਮੇਂ ਲੋੜ ਅਨੁਸਾਰ ਵਿਕਸਤ ਹੋਈ ਤੇ ਆਪਣੀ ਸਾਰਥਕਤਾ ਦੀ ਵਜਹ ਨਾਲ ਹੀ ਹੋਰਾਂ ਵਲੋਂ ਅਪਣਾਈ ਗਈਜੀਵਨ ਜੁਗਤ ਤੋਂ ਬਿਨਾਂ ਕੋਈ ਹੋਰ ਜੁਗਾੜ ਨਹੀਂ ਹੋ ਸਕਦਾਇਹ ਇਕ ਸਮਾਜਕ ਵਰਤਾਰਾ ਹੈ ਤੇ ਇਸ ਨੂੰ ਇਕ ਸਮਾਜਕ ਵਰਤਾਰੇ ਦੇ ਰੂਪ ਵਿੱਚ ਹੀ ਲੈਣਾ ਚਾਹੀਦਾ ਹੈ

ਰੱਬ ਕੀ ਹੈ?

ਇਹ ਇਕ ਸਮਝ ਹੈ ਜੋ ਮਨੁੱਖ ਨੇ ਆਪਣੇ ਆਲੇ ਦੁਆਲੇ ਦੇ ਵਰਤਾਰੇ ਨੂੰ ਸਮਝਣ ਲਈ ਵਿਕਸਤ ਕੀਤੀਇਸ ਸੰਕਲਪ ਨਾਲ ਉਸ ਦੇ ਬਹੁਤ ਸਾਰੇ ਪ੍ਰਸ਼ਨ ਹੱਲ ਹੋਏਇਕ ਇਕ ਕਲਪਨਾ ਉਪਰ ਅਧਾਰਤ ਸਮਝ ਸੀਇਹ ਗਿਆਨ ਜੋ ਮਨੁੱਖ ਨੂੰ ਆਪਣੀਆਂ ਗਿਆਨ ਇੰਦਰੀਆਂ ਰਾਹੀ ਪ੍ਰਾਪਤ ਹੋਇਆ, ਉਸੇ ਨੂੰ ਇਕ ਵਿਧੀ ਵਿੱਚ ਸੰਜੋ ਕੇ ਪੇਸ਼ ਕਰਨ ਦੀ ਕੋਸ਼ਿਸ਼ ਚੋਂ ਪੈਦਾ ਹੋਇਆ ਸੰਕਲਪ ਸੀਕਦੇ ਇਸ ਨੂੰ ਇਕ ਦੇਵਤੇ ਦੇ ਰੂਪ ਵਿੱਚ ਦੇਖਿਆ ਗਿਆ ਕਦੇ ਬਹੁ ਦੇਵੀ ਦੇਵਤਿਆਂ ਦੇ ਸਮੂਹ ਦੇ ਰੂਪ ਵਿਚ ਕਦੇ ਉਹਨਾਂ ਨੂੰ ਇਕ ਅਨੁਸ਼ਾਸ਼ਨ ਵਿੱਚ ਕਰਨ ਵਾਲੀਆਂ ਤਿੰਨ ਸ਼ਕਤੀਆਂ ਦੇ ਪ੍ਰਤੀਕ ਦੇਵਤਿਆਂ ਦੇ ਰੂਪ ਵਿੱਚ ਤੇ ਕਦੇ ਸਮੂਰਤ ਤੇ ਕਦੇ ਅਮੂਰਤ ਸ਼ਕਤੀ ਦੇ ਪ੍ਰਤੀਕ ਵੱਜੋਂ, ਕਦੇ ਕਲਪਨਾ ਵਿੱਚ ਉਸ ਨੂੰ ਮਾਨਵੀ ਸ਼ਕਲ ਵਿੱਚ ਦੇਖਿਆ ਗਿਆ ਤੇ ਕਦੇ ਉਸ ਨੂੰ ਨਿਰਗੁਣ ਸ਼ਕਤੀ ਦੇ ਰੂਪ ਵਿੱਚ, ਕਲਪਨਾ ਲਗਭਗ ਅਸਲ ਗਿਆਨ ਦੇ ਨੇੜੇ ਤੇੜੇ ਹੀ ਰਹੀ ਤੇ ਇਸੇ ਲਈ ਇਸ ਨੂੰ ਨਿਰਾਧਾਰ ਨਾ ਕਿਹਾ ਜਾ ਸਕਿਆ।
ਇਹ ਮਨੁੱਖ ਦੀ ਸੀਮਤ ਸਮਝ ਤੇ ਸੀਮਤ ਸਾਧਨਾਂ ਤੋਂ ਪ੍ਰਾਪਤ ਜਾਣਕਾਰੀ ਅਧਾਰਤ ਸੀਮਤ ਗਿਆਨ ਦਾ ਪ੍ਰਗਟਾਵਾ ਹੀ ਸੀ। ਇਸ ਨੂੰ ਪੂਰਨ ਗਿਆਨ ਜਾਂ ਬ੍ਰਹਮ ਗਿਆਨ ਦੇ ਰੂਪ ਵਿੱਚ ਲੈਣਾ ਸਰਾਸਰ ਬਚਕਾਨਾ ਸਮਝ ਹੈ। ਗਿਆਨ / ਜਾਣਕਾਰੀ ਕਦੇ ਵੀ ਪੂਰਨ ਨਹੀਂ ਹੋ ਸਕਦੀ। ਹਰ ਦਿਨ ਅਸੀਂ ਆਪਣੇ ਗਿਆਨ ਸਰੋਤਾਂ ਦੀ ਮਦਦ ਨਾਲ ਨਵੀਂ ਜਾਣਕਾਰੀ ਜੋੜਦੇ ਰਹਿੰਦੇ ਹਾਂ ਤੇ ਇਸ ਤਰ੍ਹਾਂ ਗਿਆਨ ਤੇ ਇਸ ਦਾ ਅਧਾਰ ਵੀ ਨਿਰੰਤਰ ਬਦਲਦੇ ਰਹਿੰਦੇ ਹਨ।
ਰੱਬ ਦੇ ਮਾਨਵੀਕਰਨ ਰੂਪ ਨਾਲ ਜੋੜ ਕੇ ਕਈ ਕਾਲਪਨਿਕ ਕਹਾਣੀਆਂ ਤੇ ਕਥਾਵਾਂ ਵੀ ਪ੍ਰਚਲਤ ਹੋ ਗਈਆਂ ਜੋ ਲਗਭਗ ਸਾਰੀਆਂ ਨਵੀਨਤਮ ਤੇ ਪੁਰਾਤਨ ਸਭਿਆਤਾਵਾਂ ਵਿੱਚ ਇਕੋ ਜਿਹੀਆਂ ਹਨ। ਦੇਵੀ ਦੇਵਤਿਆਂ ਨਾਲ ਜੁੜੀਆਂ ਕਈ ਕਥਾਵਾਂ ਮਿਸਰੀ, ਯੂਨਾਨੀ, ਹਿੰਦਵੀ ਤੇ ਅਰਬ ਸਭਿਆਤਾਵਾਂ ਵਿੱਚ ਲੱਭ ਜਾਂਦੀਆਂ ਹਨ। ਪਰ ਇਹਨਾਂ ਵਿੱਚ ਵਿਸ਼ਵਾਸ ਕਰਨਾ ਬਿਲਕੁਲ ਬਚਕਾਨਾ ਹਰਕਤ ਹੈ। ਇਸ ਤੋਂ ਬਚਣਾ ਚਾਹੀਦਾ ਹੈ ਤੇ ਕੋਈ ਵੀ ਤਰਕਸ਼ੀਲ ਇਸ ਦੇ ਭਰਮ ਦਾ ਸ਼ਿਕਾਰ ਨਹੀਂ ਹੁੰਦਾ।
ਤਰਕ ਇਹ ਵੀ ਹੈ ਕਿ ਪੁਰਾਣੀ ਜਾਣਕਾਰੀ ਪੁਰਾਣੀ ਹੀ ਰਹਿੰਦੀ ਹੈ। ਨਵੇਂ ਨਟ-ਬੋਲਟ ਪੁਰਾਣੇ ਸੰਦਾਂ ਨਾਲ ਨਹੀਂ ਖੋਲ੍ਹੇ ਜਾ ਸਕਦੇ ਉਸ ਵਾਸਤੇ ਅਤਿ ਆਧੁਨਿਕ ਸੰਦਾਂ ਦੀ ਲੋੜ ਪੈਂਦੀ ਹੈ। ਗਿਆਨ ਸਦਾ ਬਦਲਦਾ ਰਹਿੰਦਾ ਹੈ। ਪੁਰਾਣੇ ਗਿਆਨ ਵਿੱਚ ਸਦਾ ਸੁਧਾਰ ਹੁੰਦਾ ਰਹਿੰਦਾ ਹੈ। ਫਿਰ ਰੱਬ ਦਾ ਸੰਕਲਪ ਪੁਰਾਣਾ ਕਿਉਂ ਰਹੇ। ਜੇ ਆਪਣੇ ਸਮੇਂ ਵਿੱਚ ਪੁਰਾਤਨ ਮਨੁੱਖਾਂ ਕੋਲ ਸਾਰੇ ਸਾਧਨ ਤੇ ਵਿਗਿਆਨਕ ਫਾਰਮੂਲੇ ਉਪਲਭਦ ਹੁੰਦੇ ਤਾਂ ਉਹਨਾਂ ਦੇ ਵੀ ਦੁਨੀਆਂ ਪ੍ਰਤੀ ਸਿੱਟੇ ਉਹੀ ਹੋਣੇ ਸਨ ਜਿਹੜੇ ਅੱਜ ਹਨ। ਸੋਲਵੀਂ ਸਦੀ ਦੀ ਧਾਰਮਕਤਾ ਤੇ ਧਰਮ ਗ੍ਰੰਥਾਂ ਵਿੱਚ ਯਕੀਨ ਰੱਖਣ ਵਾਲੇ ਸ਼ਾਇਦ ਇਹ ਨਹੀਂ ਜਾਣਦੇ ਕਿ ਉਸ ਸਮੇਂ ਵਕਤ ਮਾਪਣ ਦਾ ਕੋਈ ਤੱਸਲੀਬਖਸ਼ ਯੰਤਰ  ਨਹੀਂ ਸੀ। ਦੂਰੀ ਤੇ ਵਕਫਾ ਸਿਰਫ ਅੰਦਾਜ਼ਿਆਂ ਉਪਰ ਹੀ ਅਧਾਰਤ ਸੀ। ਲੋਹੇ ਨੂੰ ਲੱਭਣ, ਗਾਲਣ, ਢਾਲਣ ਤੇ ਉਸ ਤੋਂ ਵਧੀਆ ਕਿਸਮ ਦੇ ਸਾਧਨ ਬਣਾਉਣ ਦੀ ਕੋਈ ਜਾਣਕਾਰੀ ਨਹੀਂ ਸੀ। ਊਰਜਾ ਨਾਲ ਜੁੜੀ ਕਿਸੇ ਵੀ ਖੋਜ ਦੀ ਕੋਈ ਖ਼ਬਰ ਨਹੀਂ ਸੀ ਤੇ ਨਾ ਹੀ ਇਹ ਸੋਚਿਆ ਜਾ ਸਕਦਾ ਸੀ। ਧਰਤੀ ਗੋਲ ਨਹੀਂ ਸੀ। ਚਪਟੀ ਸੀ। ਧਰਤੀ ਦਾ ਅਕਾਰ ਵੀ ਓਨਾ ਹੀ ਸੀ ਜਿੰਨਾ ਦਿਖਾਈ ਦਿੰਦਾ ਹੈ। ਸੂਰਜ ਦੁਆਲੇ ਘੁੰਮਣ ਦੀ ਸਪਸ਼ਟ ਜਾਣਕਾਰੀ ਨਹੀਂ ਸੀ। ਬਹੁਤਾ ਸਾਰੀਆਂ ਬੀਮਾਰੀਆਂ ਰੱਬ ਦੀ ਦੇਣ ਸਮਝ ਕੇ ਪ੍ਰਵਾਨ ਕਰ ਲਈਆਂ ਜਾਂਦੀਆਂ ਸਨ ਤੇ ਉਹਨਾਂ ਦਾ ਕੋਈ ਇਲਾਜ ਨਹੀਂ ਸੀ। ਪਲੇਗ, ਹੈਜ਼ਾ, ਚੇਚਕ, ਮਲੇਰੀਆ, ਟੈਟਨਸ, ਟਾਇਫਾਇਡ ਵਰਗੀਆਂ ਬੀਮਾਰੀਆਂ ਨਾਲ ਲੋਕ ਮਰ ਜਾਂਦੇ ਸਨ। ਅਜਿਹੀ ਜਾਣਕਾਰੀ ਨਾਲ ਕੁਦਰਤ ਦੇ ਕਿਸੇ ਹਿੱਸੇ ਬਾਰੇ ਪੂਰਨ ਗਿਆਨ ਕਿਵੇਂ ਹੋ ਸਕਦਾ ਹੈ। ਪੂਰਨ ਗਿਆਨ ਵਾਸਤੇ ਸਾਧਨਾਂ ਦੀ ਲੋੜ ਸੀ ਜੋ ਉਸ ਸਮੇਂ ਲੋਕਾਂ ਨੂੰ ਉਪਲਭਦ ਨਹੀਂ ਸਨ। ਬਹੁਤ ਸਾਰੀ ਜਾਣਕਾਰੀ ਜੋ ਉਸ ਸਮੇਂ ਲਈ ਸਹੀ ਸੀ ਉਹ ਉਸ ਵੇਲੇ ਦੀ ਮੰਗ ਸੀ ਪਰ ਅੱਜ ਉਸ ਵੇਲੇ ਵਰਗੇ ਲੋਕਾਂ ਦੀ ਸੋਚ ਰੱਖਣੀ ਜਾਂ ਅਜਿਹੀ ਮੰਗ ਕਰਨਾ ਤੇ ਇਸ ਲਈ ਰੱਬ ਦੀ ਹੋਂਦ ਨੂੰ ਸਵੀਕਾਰਨਾ ਅੱਜ ਦੇ ਸਾਰੇ ਸੰਧਰਭਾਂ ਵਿੱਚ ਨਿਰਾਰਥਕ ਹੈ।
ਅੱਜ ਵਿਗਿਆਨ ਦਾ ਯੁਗ ਹੈ। ਰੋਸ਼ਨੀ ਰਫਤਾਰ ਦੀ ਮਦਦ ਨਾਲ ਮਿਣਤੀ ਕੀਤੇ ਬ੍ਰਹਿਮੰਡ ਦਾ ਅਕਾਰ ਹਜ਼ਾਰਾਂ ਪ੍ਰਕਾਸ਼ ਵਰ੍ਹੇ ਬਣਦਾ ਹੈ। ਇੰਚ ਇੰਚ ਉਪਰ ਵਿਗਿਆਨ ਦੀ ਨਜ਼ਰ ਹੈ ਪਰ ਇਸ ਸਾਰੇ ਵਿੱਚ ਰੱਬ ਕਿਤੇ ਵੀ ਨਜ਼ਰ ਨਹੀਂ ਆਇਆ। ਨਾ ਭਾਰਤੀ ਮੂਲ ਵਾਲਾ ਤੇ ਨਾ ਈਸਾਈ ਮੂਲ ਵਾਲਾ। ਕੁਦਰਤ ਦੇ ਨਿਯਮ ਜਰੂਰ ਲੱਭੇ ਜੋ ਹਰ ਥਾਂ ਇਕੋ ਜਿਹੇ ਹੀ ਹਨ। ਸੋ ਅਜੋਲੇ ਯੁਗ ਵਿੱਚ ਵਿਗਿਆਨ ਦੀ ਸਮਝ ਰੱਖਣੀ ਜ਼ਰੂਰੀ ਹੈ ਰੱਬ ਦੀ ਸਮਝ ਚਾਹੇ ਹੋਵੇ ਚਾਹੇ ਨਾ।

No comments:

Post a Comment