ਕਾਰਲ ਮਾਰਕਸ ਤੇ ਅਸੀਂ
ਕਾਰਲ
ਮਾਰਕਸ ਦਾ ਸਿਧਾਂਤ ਠੀਕ ਕੰਮ ਕਰ ਰਿਹਾ ਹੈ। ਸਰਮਾਇਆਦਾਰੀ ਆਪਣੀ ਆਦਤ ਅਨੁਸਾਰ ਤਰੱਕੀ ਉਪਰ ਹੈ। ਇਸ
ਦਾ ਪਸਾਰਾ ਫੈਲ ਰਿਹਾ ਹੈ। ਇਸ ਦੀ ਧਨ ਯੋਗਤਾ ਵਿੱਚ ਵੱਧਾ ਹੋ ਰਿਹਾ ਹੈ ਪਰ ਇਸ ਦੀ ਵਿਸ਼ਵਸਨੀਅਤਾ
ਘਟ ਰਹੀ ਹੈ। ਇਸ ਦੇ ਸੰਕਟਾਂ ਵਿੱਚ ਵਾਧਾ ਹੋ ਰਿਹਾ ਹੈ ਜੋ ਇਸ ਦੇ ਆਪੋ ਵਿਚਲੀ ਖਿੱਚੋਤਾਣ ਦਾ
ਨਤੀਜਾ ਹੈ।
ਇਕ
ਸੰਘਰਸ਼ ਸਰਮਾਇਆਦਾਰੀ ਵਿੱਚ ਨਿਰੰਤਰ ਚੱਲਦਾ ਰਹਿੰਦਾ ਹੈ। ਕੌਣ ਇਕ ਦੂਜੇ ਤੋਂ ਅੱਗੇ ਲੰਘਦਾ ਹੈ ਤੇ
ਕੌਣ ਇਕ ਦੂਜੇ ਨੂੰ ਹਰਾਉਂਦਾ ਹੈ। ਇਹ ਘੋਲ ਕਿਸੇ ਦਾਅ-ਪੇਚ ਉਪਰ ਅਧਾਰਤ ਨਹੀਂ ਹੁੰਦਾ ਸਗੋਂ ਇਕ
ਦੂਜੇ ਨੂੰ ਠਿੱਬੀ ਮਾਰ ਕੇ ਅੱਗੇ ਲੰਘਣ ਦਾ ਹੁੰਦਾ ਹੈ। ਇਸ ਸੰਘਰਸ਼ ਵਿੱਚ ਕਨੂੰਨ ਬਦਲ ਜਾਂਦੇ ਹਨ,
ਵੱਡੀ ਸਰਮਾਇਦਾਰੀ ਉਹ ਸਾਰੇ ਕਨੂੰਨ ਘੜਦੀ ਜਾਂ ਬਦਲਦੀ ਹੈ ਜੋ ਉਸ ਦੀ ਰਾਏ ਵਿੱਚ ਉਸ ਨੂੰ ਕੰਮ ਕਰਨ
ਵਿੱਚ ਰੁਕਾਵਟ ਪਾਉਂਦੇ ਹਨ। ਉਹ ਇਸ ਵਾਸਤੇ ਰਾਜਨੀਤੀ ਨਾਲ ਗੱਠ ਜੋੜ ਕਰਦੀ ਹੈ। ਰਾਜਨੀਤੀ ਜੋ ਹੁਣ
ਤੱਕ ਸਿਰਫ ਸਰਮਾਇਦਾਰੀ ਨਿਜ਼ਾਮ ਨੂੰ ਕਾਇਮ ਰੱਖਣ ਵਿੱਚ ਮਦਦ ਕਰਦੀ ਸੀ, ਹੁਣ ਵੱਡੀ ਸਰਮਾਇਦਾਰੀ ਦਾ
ਪੱਖ ਪੂਰਦੀ ਹੈ ਤੇ ਉਸ ਅਨੁਸਾਰ ਸਾਰੇ ਢਾਂਚੇ ਨੂੰ ਢਾਲਨ ਦਾ ਯਤਨ ਕਰਦੀ ਹੈ।
ਇਹ
ਕੁਦਰਤੀ ਵਾਪਰਦਾ ਹੈ। ਜਿੱਡਾ ਵੱਡਾ ਦੇਸ਼ ਓਨੀ ਵੱਡੀ ਪਧਰ ਤੇ ਇਹ ਸਾਰਾ ਵਰਤਾਰਾ ਵਰਤਦਾ ਹੈ। ਇਸ
ਦੌੜ ਵਿੱਚ ਉਹ ਰਾਜਨੀਤੀ ਦੇ ਵੱਡੇ ਹਿੱਸੇ ਉਪਰ ਕਾਬਜ਼ ਹੁੰਦੀ ਹੈ ਤੇ ਕੁਦਰਤੀ ਸਾਧਨਾਂ ਉਪਰ ਕਬਜ਼ਾ
ਜਮਾਉਂਦੀ ਹੈ। ਸਰਮਾਏ ਦਾ ਅਸਲੀ ਰੂਪ ਉਹ ਧਨ ਦੌਲਤ ਨਹੀਂ ਹੁੰਦਾ ਜੋ ਬੈਂਕਾਂ ਵਿੱਚ ਨੋਟਾਂ ਦੀ ਸ਼ਕਲ
ਵਿੱਚ ਨਗਦੀ ਦੇ ਰੂਪ ਵਿੱਚ ਹੁੰਦਾ ਹੈ ਸਗੋਂ ਇਹ
ਕੁਦਰਤੀ ਸਾਧਨਾਂ ਦੀ ਸ਼ਕਲ ਵਿੱਚ ਹਮੇਸ਼ਾ ਵਾਂਗ ਮੋਜੂਦ ਰਹਿੰਦਾ ਹੈ। ਇਸ ਵਿੱਚ ਜ਼ਮੀਨ, ਪਾਣੀ, ਖਣਿਜ
ਤੇ ਹੋਰ ਸਾਰੇ ਕੁਦਰਤੀ ਸਾਧਨ ਸ਼ਾਮਲ ਹੁੰਦੇ ਹਨ ਜਿਹਨਾਂ ਨੂੰ ਸਰਮਾਏਦਾਰੀ ਖਰੀਦ ਕੇ ਆਪਣਾ ਨਹੀਂ
ਬਣਾਉਂਦੀ ਸਗੋਂ ਉਹਨਾਂ ਉਪਰ ਰਾਜਨੀਤਕ ਹਿਤਾਂ ਦੀ ਮਦਦ ਨਾਲ ਕਬਜ਼ਾ ਜਮਾਉਂਦੀ ਹੈ। ਇਹ ਵੀ ਇਕ ਵੱਡਾ
ਤਰੀਕਾ ਹੁੰਦੇ ਹਨ ਜਦੋਂ ਸਰਮਾਇਆ ਸਾਂਝੇ ਹੱਥਾਂ ਚੋਂ ਨਿਕਲ ਕੇ ਅਮੀਰਾਂ ਦੇ ਹੱਥਾਂ ਵਿੱਚ ਪਹੁੰਚ
ਜਾਂਦਾ ਹੈ।
ਚੂੰਕਿ
ਸਰਮਾਇਅਦਾਰੀ ਦਾ ਵਾਧਾ ਬਹੁਤ ਤੇਜ਼ੀ ਨਾਲ ਵਾਪਰ ਰਿਹਾ ਹੈ। ਇਸ ਦਾ ਸਿਧਾ ਤੇ ਸਪਸ਼ਟ ਮਤਲਬ ਹੈ ਕਿ
ਕਾਰਲ ਮਾਰਕਸ ਦਾ ਸਿਧਾਂਤ ਬਿਲਕੁਲ ਸਹੀ ਕੰਮ ਕਰਦਾ ਹੈ। ਇਹ ਸਿਧਾਂਤ ਵੱਧ ਤੋਂ ਵੱਧ ਮੁਨਾਫਾ ਹਾਸਲ
ਕਰਨ ਦਾ ਸਿਧਾਂਤ ਹੈ। ਇਸੇ ਮੁਨਾਫੇ ਨੇ ਪੁਨਰ ਨਿਵੇਸ਼ ਨਾਲ ਸਰਮਾਏ ਦਾ ਰੂਪ ਧਾਰਨ ਕਰਨਾ ਹੁੰਦਾ ਹੈ।
ਇਹ ਮੁਨਾਫਾ ਹੌਲੀ ਹੌਲੀ ਵੱਧਦਾ ਜਾਣਾ ਹੈ। ਇਹ ਸੱਭ ਕੁਝ ਬਾਜ਼ਾਰ ਦੀ ਕ੍ਰਿਆ ਵਿੱਚ ਨਹੀਂ ਵਾਪਰਦਾ,
ਭਾਵ ਮੁਨਾਫੇ ਨਾਲ ਵਪਾਰੀ ਅਮੀਰ ਨਹੀਂ ਹੁੰਦਾ ਸਗੋਂ ਉਤਪਾਦਕ ਅਮੀਰ ਹੁੰਦਾ ਹੈ। ਉਸ ਦੀ ਪੂੰਜੀ
ਵੱਧਦੀ ਹੈ। ਉਸ ਦਾ ਉਤਪਾਦਨ ਦੇ ਸਾਧਨਾਂ ਉਪਰ ਕਬਜ਼ਾ ਪੀਢਾ ਹੁੰਦਾ ਹੈ। ਬਾਜ਼ਾਰ ਤੇ ਵਪਾਰੀ ਤਾਂ
ਉਤਪਾਦਕ ਲਈ ਇਕ ਸੇਵਾ ਸੈਕਟਰ ਬਣ ਕੇ ਰਹਿ ਜਾਂਦਾ
ਹੈ ਜੋ ਉਤਪਾਦਕ ਦੀਆਂ ਸ਼ਰਤਾਂ ਉਪਰ ਬਾਜ਼ਾਰ ਦੇ ਤੈਅਸ਼ੁਦਾ ਚਲਨ ਦਾ ਪਾਲਨ ਕਰਦਾ ਹੈ। ਇਹ ਸੱਭ ਕੁਝ
ਭਾਰਤ ਵਿਚ ਪਿਛਲੇ ਕੁਝ ਦਹਾਕਿਆਂ ਤੋਂ ਵਾਪਰ ਰਿਹਾ ਹੈ।
ਰਾਜਨੀਤਕ
ਪਾਰਟੀਆਂ ਦੇ ਆਰਥਕ ਸੁਧਾਰਾਂ ਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਕਿ ਕਿਸੇ ਤਰ੍ਹਾਂ ਆਮ ਲੋਕਾਂ ਦੀ
ਜ਼ਿੰਦਗੀ ਵਿੱਚ ਕੋਈ ਆਰਥਕ ਸੁਧਾਰ ਵਾਪਰਦਾ ਹੈ ਸਗੋਂ ਇਹ ਸਮਝਣਾ ਚਾਹਿਦਾ ਹੈ ਕਿ ਰਾਜਨੀਤਕ
ਪ੍ਰਕ੍ਰਿਆ ਨਾਲ ਉਹ ਸਾਰਾ ਰਾਜਨੀਤਕ ਢਾਂਚਾ ਬਦਲਣਾ ਹੁੰਦਾ ਹੈ ਜਿਸ ਨਾਲ ਸਰਮਾਇਅਦਾਰੀ ਦੇ ਵਿਕਾਸ
ਦਾ ਰਾਹ ਮੌਕਲਾ ਹੋ ਸਕੇ।
ਜਦੋਂ
ਗੈਟ ਦਾ ਸਮਝੌਤੇ ਉਪਰ ਭਾਰਤ ਨੂੰ ਦਸਤਖਤਾਂ ਵਾਸਤੇ ਜੋਰ ਪਾਇਆ ਜਾ ਰਿਹਾ ਸੀ ਤਾਂ ਉਸ ਦਸਤਾਵੇਜ਼ ਦੇ
ਸ਼ੁਰੂ ਵਿੱਚ ਇਹੋ ਗੱਲ ਦ੍ਰਿੜਾਈ ਗਈ ਸੀ ਕਿ ਭਾਰਤ ਆਪਣੇ ਸੰਵਿਧਾਨ ਵਿੱਚ ਲੋੜੀਦੀਆਂ ਤਬਦੀਲੀਆਂ
ਕਰਕੇ ਉਹਨਾਂ ਕਨੂੰਨਾਂ ਦੀ ਪਾਲਣਾ ਯਕੀਨੀ ਕਰਵਾਵੇ ਜਿਹੜੇ ਦੂਜੇ ਸਰਮਾਇਆਦਾਰੀ ਦੇਸ਼ਾਂ ਵਿੱਚ ਲਾਗੂ
ਹਨ। ਇਸ ਵਿੱਚ ਪਹਿਲਾ ਕਨੂੰਨ ਕਾਪੀ ਰਾਈਟ ਦੀ ਪਾਲਨਾ ਦਾ ਸੀ, ਹੌਲੀ ਹੌਲੀ ਇਸ ਦਸਤਾਵੇਜ਼ ਦੀਆਂ ਉਹ
ਸਾਰੀਆਂ ਸ਼ਰਤਾਂ ਮੰਨ ਲਈਆਂ ਗਈਆਂ ਜਿਹੜੀ ਹੁਣ ਸਾਡੇ ਸਾਹਮਣੇ ਇਕ ਵੱਡੀ ਮੁਸੀਬਤ ਬਣ ਕੇ ਅੜੀਆਂ
ਹੋਈਆਂ ਹਨ। ਦੇਸੀ ਬਜ਼ਾਰ ਦਾ ਰਾਹ ਵਿਦੇਸ਼ੀ ਕਾਰੋਬਾਰ ਲਈ ਖੋਲ੍ਹਣਾ ਤੇ ਉਹਨਾਂ ਨੂੰ ਕਰ ਮੁਕਤ, ਲਾਈਸੈਂਸ
ਰਹਿਤ ਕਾਰੋਬਾਰ ਕਰਨ ਦੀ ਸਹੂਲਤ ਦੇਣਾ ਆਦਿ ਸ਼ਾਮਲ ਸੀ।
ਦੇਸੀ
ਕੰਪਨੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਕਿੰਨਾ ਕੁ ਮਾਲ ਵੇਚਿਆ ਇਹ ਤਾਂ ਪਤਾ ਨਹੀਂ ਪਰ ਵਿਦੇਸ਼ੀ
ਕੰਪਨੀਆਂ ਨੇ ਭਾਰਤੀ ਬਜ਼ਾਰ ਚੋਂ ਚੋਖਾ ਮੁਨਾਫਾ ਕਮਾਇਆ। ਸਾਡੇ ਰਾਜਨੀਤਕ ਨੇਤਾ ਤੇ ਨੀਤੀਵਾਨ ਉਸ
ਵੇਲੇ ਇਹ ਸਮਝਣ ਵਿੱਚ ਅਸਮਰਥ ਹੀ ਰਹੇ ਕਿ ਉਸ ਵੇਲੇ ਵੀ ਪੱਛਮੀ ਆਰਥਕ ਢਾਂਚਾ ਜਰਜਰਾ ਰਿਹਾ ਸੀ ਤੇ
ਉਹਨਾਂ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਸੀ। ਇਸ ਵਾਸਤੇ ਹਿੰਦੁਸਤਾਨ ਦੇ ਕਿਸੇ ਉਤਪਾਦ ਨੂੰ
ਬਾਹਰ ਕੋਈ ਹੁੰਗਾਰਾ ਨਹੀਂ ਮਿਲਿਆ ਕਿਉਂ ਕਿ ਉਥੇ ਆਮ ਆਦਮੀ ਦੀ ਖਰੀਦ ਸ਼ਕਤੀ ਪਹਿਲਾਂ ਹੀ ਨਕਾਰਾ ਹੋ
ਗਈ ਸੀ। ਚਾਹੀਦਾ ਤਾਂ ਇਹ ਸੀ ਕਿ ਹਿੰਦੁਸਤਾਨ ਦੀ ਸਰਕਾਰ ਉਸ ਵੇਲੇ ਆਮ ਆਦਮੀ ਦੇ ਹੱਕ ਵਿੱਚ ਖੜੀ
ਹੋ ਕੇ ਏਸ਼ੀਆਈ ਦੇਸ਼ਾਂ ਨਾਲ ਪੂਲ ਕਰਕੇ ਇਕ ਨਵੀਂ ਵਿਵਸਥਾ ਸਥਾਪਤ ਕਰਦੀ ਤੇ ਪੱਛਮੀ ਸਰਮਾਇਆਦਾਰੀ
ਨੂੰ ਆਪਣੇ ਹੱਥੋਂ ਹੀ ਤਬਾਹ ਹੁੰਦਾ ਦੇਖਦੀ ਪਰ ਇਸ ਨੇ ਉਹਨਾਂ ਦੇਸ਼ਾਂ ਦੇ ਸਾਹਮਣੈ ਆਪਣੇ ਗੋਡੇ ਟੇਕ
ਦਿਤੇ ਤੇ ਸਿੱਟੇ ਵੱਜੋਂ ਉਹ ਮਹਾਂਮਾਰੀ ਜਿਸ ਨੇ ਉਹਨਾਂ ਦੇਸ਼ਾਂ ਦੀ ਆਰਥਕਤਾ ਨੂੰ ਜਕੜਿਆ ਹੋਇਆ ਸੀ
ਸਾਡੇ ਦੇਸ਼ ਦੀ ਹਵਾ ਦਾ ਹਿੱਸਾ ਬਣਾ ਦਿਤਾ।
ਪਰ
ਇਹ ਸੱਭ ਕੁਝ ਕਾਰਲ ਮਾਰਕਸ ਦੇ ਸਿਧਾਂਤ ਅਨੁਸਾਰ ਹੀ ਵਾਪਰਿਆ। ਇਸ ਉਸ ਸਰਮਾਇਆਦਾਰੀ ਦੇ ਆਰਥਕ ਚਲਣ
ਦਾ ਇਕ ਹਿੱਸਾ ਹੈ ਜਿਸ ਨੂੰ ਉਸ ਨੇ ਆਪਣੇ ਵੇਲੇ ਵਿੱਚ ਸਮਝਿਆ ਤੇ ਆਪਣੇ ਅਧਿਅਨ ਦਾ ਹਿਸਾ ਬਣਾਇਆ।
'All fixed, fast-frozen relations, with their train of ancient and
venerable prejudices and opinions, are swept away, all new-formed ones become
antiquated before they ossify. All that is solid melts into air, all that is
holy is profaned ... the need of a constantly expanding market for its products
chases the bourgeoisie over the whole surface of the globe. It must nestle
everywhere, settle everywhere, establish connections everywhere' ... this was
the Communist Manifesto's description of the global reach of capitalism.
ਇਸ ਲੇਖ ਨੂੰ ਲਿਖਣ ਦੀ
ਮਨਸ਼ਾ ਸਿਰਫ਼ ਏਨੀ ਹੈ ਕਿ ਜੋ ਕੁਝ ਆਲੇ ਦੁਆਲੇ ਵਿੱਚ ਵਾਪਰ ਰਿਹਾ ਹੈ ਉਸ ਤੋਂ ਘਬਰਾਉਣ ਦੀ ਲੋੜ
ਨਹੀਂ ਤੇ ਨਾ ਹੀ ਉਸ ਮੂਹਰੇ ਗੋਡੇ ਟੇਕਣ ਦੀ ਜ਼ਰੂਰਤ ਹੈ। ਜੇ ਕਾਰਲ ਮਾਕਰਸ ਦਾ ਸਿਧਾਂਤ ਠੀਕ ਕੰਮ
ਕਰ ਰਿਹਾ ਹੈ ਯਕੀਨਨ ਅਰਥਚਾਰਾ ਆਪਣੀਆਂ ਅਗਲੀਆਂ ਮੰਜ਼ਲਾਂ ਵੀ ਤੇਜ਼ੀ ਨਾਲ ਤੈਅ ਕਰੇਗਾ, ਸਰਮਾਇਆਦਾਰੀ
ਆਪਣੇ ਵਿਕਾਸ ਦੇ ਰਸਤੇ ਆਪਣਾ ਸਫਰ ਪੂਰਾ ਕਰੇਗੀ ਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣੀਆਂ ਆਰਥਕ
ਸ਼ਕਤੀਆਂ ਦੇ ਸੰਕਟ ਦਾ ਸ਼ਿਕਾਰ ਹੋ ਕੇ ਢਹਿ ਢੇਰੀ ਹੋ ਜਾਏਗੀ। ਇਹ ਲਗਭਗ ਤੈਅ ਹੈ ਤੇ ਇਸ ਤੋਂ ਇਸ
ਨੂੰ ਕੋਈ ਨਹੀਂ ਬਚਾ ਸਕਦਾ। ਖੁਦ ਸਰਮਾਇਆਦਾਰੀ ਵੀ ਨਹੀਂ। ਜਦੋਂ ਇਹ ਬਾਣਾ ਵਾਪਰੇਗਾ ਉਸ ਵੇਲੇ
ਇਨਕਲਾਬ ਦਾ ਚਾਣਨ ਦਿਖਾਈ ਦੇਵੇਗਾ। ਇਨਕਲਾਬ ਦਾ ਭਾਵ ਹੈ ਸਰਮਾਏ ਉਪਰ ਉਸ ਨੂੰ ਪੈਦਾ ਕਰਨ ਵਾਲਿਆ
ਦਾ ਕਬਜ਼ਾ।
No comments:
Post a Comment