ਤੂੰ ਕਿਹਾ ਸੀ ਭੁੱਲ ਜਾਵਾਂ
ਯਾਦ ਨਾ ਤੈਨੂੰ ਕਰਾਂ
ਨਾ ਤੇਰੇ ਚੇਤੇ ‘ਚ ਆਵਾਂ
ਤੂੰ ਕਿਹਾ ਸੀਪਰਤ ਕੇ ਪਿਛੇ ਨਾ ਦੇਖਾਂ
ਯਾਦ ਨਾ ਤੈਨੂੰ ਕਰਾਂ
ਨਾ ਕਦੇ ਕੋਈ ਗੀਤ ਗਾਵਾਂ
ਦੋਸ਼ ਨਾ ਦੇਵਾਂ ਕਿਸੇ ਨੂੰ
ਤਾਰਿਆਂ ਦੇ ਨਾਂ ਨਾ ਲਾਵਾਂ
ਮੈਂ ਨਦੀ ਦੇ ਇਸ ਕਿਨਾਰੇ ਤੇ ਰਹਾਂ
ਨਾ ਪੁਲ ਬਣਾਵਾਂਨਾ ਕਦੇ ਲਹਿਰਾਂ ਨੂੰ ਮੈਂ
ਕਿਸ਼ਤੀ ਬਣਾਵਾਂ।
ਤੂੰ ਕਿਹਾ ਸੀਯਾਦ ਨਾ ਤੈਨੂੰ ਕਰਾਂਨਾ ਮੈਂ ਰੋਵਾਂ ਨਾ ਰੁਆਵਾਂਰੀਝ ਦੇ ਬੂਟੇ ਤੇ ਨਾ ਮੈਂ ਪੀਂਘ ਪਾਵਾਂਨਾ ਕਦੇ ਮੈਂ ਤੀਆਂ ਪਾਵਾਂਨਾ ਕਦੇ ਸਾਵਣ ਮਨਾਵਾਂਨਾ ਕਦੇ ਮਲਹਾਰ ਗਾਵਾਂਨਾ ਕਦੇ ਬਦਲਾਂ ਨੂੰ ਦੱਸਾਂਨਾ ਹਵਾਵਾਂ ਨੂੰ ਸੁਣਾਵਾਂ।
ਦੋਸਤੀ ਦੀ ਕਸਮ ਦੇ ਕੇਤੂੰ ਕਿਹਾ ਸੀ
ਜ਼ਖਮ ਆਪਣੇ ਨਾ ਦਿਖਾਵਾਂਨਾ ਕਦੇ ਮੈਂ ਤਰਸ ਖਾਵਾਂਆਪਣੇ ‘ਤੇਨਾ ਕਦੇ ਮੈਂ ਕੰਨੀਂ ਮੈਂ ਆਪਣੇ
ਜੋਗ ਦੀ ਮੁੰਦਰ ਛੁਹਾਵਾਂਸਾਂਭ ਕੇ ਰੱਖਾਂ ਮੈਂ ਸੱਭ ਕੁਝਭੁਲ ਜਾਵਾਂ
ਬਸ ਸਦਾ ਹੀ ਮੁਸਕਰਾਵਾਂ।
ਤੂੰ ਕਿਹਾ ਸੀਮੈਂ ਕਿਹਾ ਸੀ
ਆਖਰੀ ਵਾਰੀ ਮਿਲੇ ਸਾਂ
ਅਲਵਿਦਾ ਤੈਨੂੰ ਕਿਹਾ ਸੀਪਰ ਪਤਾ ਮੈਨੂੰ ਨਹੀਂ ਸੀ
ਤੇਰੀ ਖਾਤਰ
ਉਂਗਲੀਆਂ ਨੇ ਨਕਸ਼ ਜੋ ਵਾਹੇ
ਹਮੇਸ਼ਾ ਤੂੰ ਮੇਰੀ ਤਸਵੀਰ ਵਿੱਚ
ਉਗਦੀ ਰਹੀ ਹੈਂਤਕਦੀਰ ਨੇ ਤਦਬੀਰ ਨੇ ਨਾ ਸਾਥ ਦਿਤਾ
ਤੂੰ ਮੇਰੇ ਹਰ ਗੀਤ ਵਿੱਚ
ਗਾਉਂਦੀ ਰਹੀ ਹੈਂ
ਮੇਰੇ ਹਰ ਇਕ ਸਾਹ ‘ਚ
ਤੇਰਾ ਸਾਹ ਸੁਣੀਦਾਂਮੇਰੇ ਕਦਮਾਂ ਨੂੰ
ਉਹੋ ਰਸਤਾ ਦਿਸੀਂਦਾ
ਪੈੜ ਤੇਰੀ ਲੱਭ ਕੇ
ਫੜਦੇ ਰਹੇ ਨੇ
ਨਕਸ਼ ਤੇਰੇ ਹੀ ਸਦਾ
ਲੱਭਦੇ ਰਹੇ ਨੇ
ਗੀਤ ਜੇ ਖਾਮੋਸ਼ ਨੇ
ਸੁਣਦੇ ਰਹੇਗੀਤ ਜੇ ਗਾਉਂਦੇ ਨੇ
ਤੇਰੇ ਵਾਸਤੇ ਹੀ।ਤੂੰ ਕਿਹਾ ਸੀ
ਭੁੱਲ ਜਾਵਾਂ
ਮੈਂ ਤੇਰੇ ਰਸਤੇ ਨਾ ਆਵਾਂ
ਹੋਰ ਵੀ ਰਸਤਾ ਨਾ ਕੋਈਜੋ ਮੇਰੀ ਮੰਜ਼ਲ ਨੂੰ ਜਾਵੇਮੈਂ ਭੁਲਾਵਾਂ ਦਸ ਕਿੱਦਾਂਭੁਲ ਜਾਵਾਂ ਦੱਸ ਕਿੱਦਾਂ।
Sunday, July 24, 2011
ਤੂੰ ਕਿਹਾ ਸੀ
Subscribe to:
Post Comments (Atom)
No comments:
Post a Comment