Monday, June 27, 2011

ਇਕ ਨਜ਼ਮ


ਇਕ ਨਜ਼ਮ
















ਛਮ ਛਮ ਛਮ ਛਮ ਮੀੰਹ ਪਿਆ ਵੱਸੇ
ਰੀਝਾਂ ਨੂੰ ਤਰਸਾਵੀਂ ਨਾ
ਤੁੰ ਵੀ ਆਵੀਂ ਸਾਵਣ ਰੁਤੇ
ਜੇ ਆਵੇਂ ਤਾਂ ਜਾਵੀਂ ਨਾ

ਬੂੰਦ ਬੂੰਦ ਦੀ ਵਰਖਾ ਬਾਹਰ
ਘੱਟ ਤੇ ਅੰਦਰ ਬਹੁਤੀ ਹੈ
ਬੜੀ ਪਿਆਸੀ ਸਾਵਣ ਰੁੱਤ ਹੈ
ਬਹੁਤਾ ਵੀ ਤੜਪਾਵੀਂ ਨਾ

ਗੋਡੇ ਮੋਢੇ ਪਾਣੀ ਵਗਦਾ
ਹੁਣ ਗਲ ਤੀਕਰ ਪਹੁੰਚ ਗਿਆ
ਇਸ ਤੋਂ ਪਹਿਲਾ ਕਿ ਡੁਬ ਜਾਈਏ
ਬਹੁਤੀ ਦੇਰ ਲਗਾਵੀ ਨਾ

ਮਾਰੂਥਲ ਵਿੱਚ ਲੱਭਣ ਆਈਆਂ
ਨਦੀਆਂ ਵਗਦੇ ਪਾਣੀ ਨੂੰ
ਪੁੱਛਣ ਬੱਦਲਾਂ ਦਾ ਸਿਰਨਾਵਾਂ
ਆਖਣ ਹੁਣ ਤੜਪਾਵੀਂ ਨਾ।




No comments:

Post a Comment